Advertisement

Featured Post

ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਭਾਗ ਵੇ

ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਨੇ ਭਾਗ ਵੇ ❤️🌸 ਕੁਝ ਹਸਤੀਆਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਹਾਜ਼ਰੀ ਹੀ ਰੂਹ ਨੂੰ ਚੈਨ ਦੇ ਜਾਂਦੀ ਹੈ। ਉਹ ਸਿਰਫ ਇਨਸਾਨ ਨਹੀਂ ਹੁ...

April 02, 2026

बातों से खामोशी तक | Baaton Se Khamoshi Tak

जो लोग बहुत खुलकर बातें करते हैं,
हर बात पर मुस्कुरा देते हैं,
और कभी-कभी बोलते हुए रुकते नहीं,
वो बेवकूफ नहीं होते।
वो बस अपने अंदर की ख़ामोशी से डरते हैं।
इसलिए लफ़्ज़ों का सहारा ले लेते हैं।
उन्हें आदत होती है दिल हल्का करने की,
और शायद इसीलिए
वो उसी इंसान से सबसे ज़्यादा कह जाते हैं
जिस पर उन्हें दूसरों से यकीन थोड़ा ज्यादा होता है।

मगर जब वही शख़्स
तुम्हारी बातों पर हँसने लगे,
तुम्हारे बड़बोलेपन को मज़ाक बना दे,
तो समझ जाना,
वहाँ सुकून नहीं, तमाशा है।

फिर बेहतर है...
चुप्पी की चादर ओढ़ लो…
क्योंकि हर जगह दिल खोलना
खुद को खो देना होता है।

Jo log bahut khulkar baatein karte hain,
har baat par muskurra dete hain,
aur kabhi-kabhi bolte hue rukte nahi,
wo bewakoof nahi hote.

Wo bas apne andar ki khamoshi se darte hain,
isliye lafzon ka sahara le lete hain.
Unhe aadat hoti hai dil halka karne ki,
aur shayad isiliye wo usi insaan se
sabse zyada keh jaate hain
jis par unhe doosron se zyada yakeen hota hai.

Magar jab wahi shakhs
tumhari baaton par hansne lage,
tumhare badbolepan ko mazaak bana de,
to samajh jaana—
wahan sukoon nahi, tamaasha hai.

Phir behtar hai…
chuppi ki chaadar odh lo…
kyunki har jagah dil kholna,
khud ko kho dena hota hai.
 

March 06, 2026

ਪੰਜਾਬੀ | Punjabi

"ਕਵਿਤਾ, ਗੀਤਾਂ ਨੇ ਹੀ ਸਾਹ ਭਰ ਰੱਖੇ ਨੇ,
ਨਹੀਂ ਤਾਂ ਇਹ ਰੂਹ ਕਦੋਂ ਦੀ ਥੱਕ ਕੇ ਢਹਿ ਜਾਂਦੀ।
ਮਰਦੀ–ਮਰਦੀ ਨੂੰ ਲਫ਼ਜ਼ਾਂ ਦੇ ਸੁਰ ਬਚਾ ਲੈਂਦੇ ਨੇ,
ਚੁੱਪ ਦੀ ਛਾਤੀ ‘ਚ ਧੜਕਣ ਫਿਰ ਜਗਾ ਜਾਂਦੀ।
ਜਦ ਦਰਦ ਬੋਲਣੋਂ ਹਾਰ ਜਾਂਦਾ ਏ,
ਕਲਮ ਆਪ ਹੀ ਰਾਹ ਬਣਾਂਦੀ ਏ,
ਅੰਦਰਲੀ ਖਾਮੋਸ਼ੀ ਨੂੰ ਆਵਾਜ਼ ਮਿਲਦੀ,
ਤੇ ਜ਼ਿੰਦਗੀ ਫਿਰ ਥੋੜ੍ਹੀ ਜੀਅ ਜਾਂਦੀ ਏ।"

ਸੁਗਮ 

February 20, 2026

ਰੱਬ ਦੇ ਆਸ਼ਿਕ ( RABB DE AASHIQ)

ਦੋ ਰੱਬ ਦੇ ਆਸ਼ਿਕ ਬੈਠੇ ਨੇ, ਇੱਕ ਇਸ਼ਕ ਦੀ ਗੱਲ ਹੋ ਰਹੀ ਏ,
ਦਿਲਾਂ ਦੇ ਅੰਦਰ ਚੁੱਪ ਚਰਚਾ, ਰੂਹ ਦੀ ਗੱਲ ਸਿਰਫ਼ ਹੋ ਰਹੀ ਏ।
‘ਮੈਂ-ਤੂੰ, ਮੇਰਾ-ਤੇਰਾ’ ਕੁਝ ਵੀ ਨਹੀਂ, ਨਾ ਕਿਸੇ ਦਾ ਸਤਗੁਰ ਵੱਡਾ-ਛੋਟਾ ਏ,
ਜਿੱਥੇ ਹੰਕਾਰ ਤੇ ਧਰਮ ਨਾ ਬੈਠਣ ਨੇੜੇ, ਉਹੀ ਥਾਂ ਨੂਰੋ ਨੂਰ ਹੋ ਰਿਹਾ ਏ।

Do Rabb de aashiq baithe ne, ikk ishq di gall ho rahi ae,
Dilan de andar chup charcha, rooh di gall sirf ho rahi ae.
“Main-tu, mera-tera” kujh vi nahin, na kise da Satgur vadda-chhota ae,
Jithe hankaar te dharam na baithan nere, ohi thaan nooro-noor ho riha ae.

February 16, 2026

ਸੋਸ਼ਲ ਮੀਡੀਆ (Social Media) : ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਥਿਤੀ ਨੂੰ ਕਰ ਰਿਹਾ ਕਮਜ਼ੋਰ?

ਗਧੇ ਨੂੰ ਲੂਣ ਦਿੱਤਾ, ਗਧਾ ਕਹਿੰਦਾ ਮੇਰੀ ਅੱਖ ਭੰਨਤੀ।”

ਅੱਜ ਕੱਲ੍ਹ ਕਿਸੇ ਨੂੰ ਸੱਚੀ ਸਾਫ਼ ਦਿਲ ਨਾਲ, ਆਪਣਾ ਸਮਝ ਕੇ ਹਿਦਾਇਤ ਦਿਉ ਹੀ ਨਹੀਂ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਅਸੀਂ ਉਹਨਾਂ ਦੀ ਜ਼ਿੰਦਗੀ ਵਿਚ ਦਖ਼ਲ ਦੇ ਰਹੇ ਹਾਂ, ਤੇ ਅਸੀਂ ਉਹਨਾਂ ਦਾ ਚੰਗਾ ਨਹੀਂ ਚਾਹੁੰਦੇ I
ਹਰ ਮਾਪੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਖੇਤਰ ਵਿੱਚ ਦੂਜੇ ਨਾਲੋਂ ਨੰਬਰ ਇਕ ਬਣਾਉਣਾ ਚਾਹੁੰਦੇ ਹਨ, ਜੋ ਬਹੁਤ ਚੰਗਾ ਹੈ I 
ਲੋਕ ਅਕਸਰ ਆਪਣੇ ਬੱਚਿਆਂ ਲਈ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੇ ਚੰਗੇ ਭਵਿੱਖ ਲਈ ਉਹਨਾਂ ਨੂੰ ਹੋਰ ਦੂਜੇ ਪਾਸੇ ਜਿਵੇਂ ਖੇਡਾਂ, ਆਰਟਸ ਅਤੇ ਵਾਧੂ ਸਿੱਖਣਯੋਗ ਅਕੈਡਮੀਆਂ ( academy ) ਵਿੱਚ ਦਾਖ਼ਲ ਕਰਵਾਉਂਦੇ ਹਨ ਤਾਂ ਜੋ ਉਹ ਆਪਣੀ ਹੋਰ ਯੋਗਤਾਵਾਂ ਵਿਚ ਵੀ ਉੱਭਰ ਕੇ ਆਉਣ। ਇਹ holistic development ਹੈ—ਸੰਤੁਲਿਤ ਵਿਕਾਸ। ਬਹੁਤ ਮਾਪੇ ਅਜਿਹਾ ਕਰਦੇ ਵੀ ਹਨ, ਪਰ ਅੱਜ ਇੱਕ ਹੋਰ ਰੋਜ਼ਾਨ trend ਚੱਲ ਪਿਆ ਹੈ ਕਿ ਜਿੱਥੇ ਸੋਸ਼ਲ ਮੀਡੀਆ ਉੱਤੇ ਕੋਈ ਵੀ viral ਹੋਏ ਬਿਨਾਂ ਆਪਣੇ ਆਪ ਨੂੰ ਅਧੂਰਾ ਸਮਝਦਾ ਹੈ, ਅਤੇ ਆਪਣੇ ਬੱਚਿਆਂ ਨੂੰ ਸੋਸ਼ਲ ਮੀਡੀਆ ( social media) ਤੋਂ ਦੂਰ ਰੱਖਣ ਦੀ ਬਜਾਏ ਉਨ੍ਹਾਂ ਨੂੰ ਆਪ ਇਸ platform ਦੇ ਆਦੀ ਬਣਾ ਰਹੇ ਹਨ I

ਹਿਦਾਇਤ ਕਿਉਂ ਚੁੱਭਣ ਲੱਗ ਪਈ?
ਆਧੁਨਿਕ ਸਮਾਜ ਵਿੱਚ “individual autonomy”
“ਵਿਅਕਤੀਗਤ ਸਵੈ-ਨਿਰਭਰਤਾ” ਨੂੰ ਬਹੁਤ ਉੱਚਾ ਦਰਜਾ ਮਿਲ ਗਿਆ ਹੈ। ਜਦੋਂ ਕੋਈ ਸੱਚੀ ਨੀਅਤ ਨਾਲ ਰਾਹ ਦਿਖਾਉਂਦਾ ਹੈ, ਸਾਹਮਣੇ ਵਾਲਾ ਉਸਨੂੰ ਆਪਣੀ ਆਜ਼ਾਦੀ ਉੱਤੇ ਹਮਲਾ ਸਮਝ ਲੈਂਦਾ ਹੈ। ਇਹ defensive psychology ਹੈ—ਖਾਸ ਕਰਕੇ ਜਦੋਂ ਗੱਲ ਬੱਚਿਆਂ ਦੀ ਪਰਵਰਿਸ਼ ਦੀ ਹੋਵੇ। ਪਰ ਇੱਥੇ ਇੱਕ ਨਵਾਂ ਤੱਤ ਸ਼ਾਮਲ ਹੋ ਗਿਆ ਹੈ—viral culture ।Views ਅਤੇ likes ਨੂੰ ਸਫਲਤਾ ਦੀ ਮਾਪ-ਤੋਲ ਬਣਾਇਆ ਜਾ ਰਿਹਾ ਹੈ।

ਸੋਸ਼ਲ ਮੀਡੀਆ skills ਸਿੱਖਣਾ ਕੋਈ ਵੱਡੀ ਗੱਲ ਨਹੀਂ ਹੈ, Social media ਉੱਤੇ ਆਉਣ ਵਾਲਿਆਂ ਲਈ ਪਹਿਲਾਂ ਹੀ terms and conditions ਮਿੱਥੀਆਂ ਗਈਆਂ ਹਨ, ਅਧਿਕਤਰ ਵੱਡੇ ਪਲੇਟਫਾਰਮਾਂ ਦੀਆਂ ਉਮਰ ਸੀਮਾਵਾਂ ਸਪੱਸ਼ਟ ਦੱਸੀਆਂ ਗਈਆਂ ਹਨ—
Instagram – ਘੱਟੋ-ਘੱਟ 13 ਸਾਲ
Facebook – 13 ਸਾਲ
YouTube – 13 ਸਾਲ (ਬੱਚਿਆਂ ਲਈ ਵੱਖਰਾ ਵਰਜਨ ਉਪਲੱਬਧ)
TikTok – 13 ਸਾਲ
ਕਾਨੂੰਨੀ ਤੌਰ ‘ਤੇ ਇਹ ਹੱਦਾਂ ਇਸ ਲਈ ਹਨ ਕਿਉਂਕਿ ਬੱਚਿਆਂ ਦੀ ਮਾਨਸਿਕ ਪੱਕਣ (cognitive maturity) ਅਜੇ ਵਿਕਾਸ ਦੇ ਪੜਾਅ ‘ਚ ਹੁੰਦੀ ਹੈ। 12 ਸਾਲ ਦੀ ਉਮਰ ਤੱਕ ਬੱਚੇ ਆਪਣੀ ਰੁਚੀ ਅਤੇ ਯੋਗਤਾ ਦੇ ਇਸ਼ਾਰੇ ਦੇਣ ਲੱਗ ਜਾਂਦੇ ਹਨ—ਕੋਈ ਵਿਗਿਆਨ ਵੱਲ ਖਿਚਦਾ ਹੈ, ਕੋਈ ਖੇਡਾਂ ਵਿੱਚ, ਕੋਈ ਕਲਾ ਵੱਲ। ਇਹ exploratory phase ਹੁੰਦਾ ਹੈ, ਨਾ ਕਿ exhibition phase। ਸੋਸ਼ਲ ਮੀਡੀਆ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਥਿਤੀ ਨੂੰ ਕਮਜ਼ੋਰ ਕਰ ਰਿਹਾ ਹੈ, ਬੱਚੇ ਦਾ depression level ਉਮਰ ਤੋਂ ਪਹਿਲਾਂ ਹੀ ਵਧ ਰਿਹਾ ਹੈ, ਪਰ ਮਾਪੇ ਫੇਰ ਵੀ ਆਪਣੇ ਬੱਚਿਆਂ ਦੇ ਸੋਸ਼ਲ account ਖੋਲ ਕੇ ਨਚਾਉਣ ਗੁਆਉਣ ਦੀਆਂ ਵੀਡਿਓਸ ਪਾ ਕੇ ਉਹਨਾਂ ਦੇ ਸ਼ੌਂਕ ਕਿਸੇ ਹੋਰ ਪਾਸੇ ਹੀ ਲਿਜਾ ਰਹੇ ਹਨ I ਤੁਹਾਡਾ ਟੀਚਾ ਇਹ ਹੈ ਕਿ “ਨਚਾਉਣ-ਗੁਆਉਣ” ਵਾਲੀ ਦੌੜ ਵਿੱਚ ਬੱਚੇ ਦੀ ਅਸਲ ਦਿਸ਼ਾ ਨਾ ਗੁੰਮ ਹੋ ਜਾਵੇ। ਅਸਲ ਗੱਲ ਇਹ ਹੈ: ਬੱਚੇ ਦੀ ਕਾਬਲਿਯਤ ਨੂੰ ਦਿਖਾਉਣਾ ਗਲਤ ਨਹੀਂ, ਪਰ ਉਸਨੂੰ ਮਾਰਕੀਟ ਬਣਾਉਣਾ ਜਲਦੀ ਹੈ।12 ਸਾਲ ਦੀ ਉਮਰ ਤੱਕ ਬੱਚੇ ਨੂੰ ਆਪਣੇ ਸ਼ੌਂਕ ਪਤਾ ਲੱਗ ਜਾਂਦੇ ਹਨ ਕਿ ਮੈਂ ਕਿਸ ਪਾਸੇ ਜਾਣਾI ਪਰ ਇਹ ਸਭ ਕੁੱਝ ਮਾਪਿਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈI

ਤੁਹਾਡਾ ਕੀ ਵਿਚਾਰ ਹੈ, comment ਕਰਕੇ ਜਰੂਰ ਦੱਸੋ I 


February 03, 2026

ਨਾਭਾ ਰਿਆਸਤ 2.0 ਅਤੇ ਇਤਿਹਾਸ : {Nabha State 2.0 and His History}

Yuvraj Abhi yudaypratap Singh ਅੱਜ ਕੱਲ੍ਹ ਨਾਭਾ ਰਿਆਸਤ (Nabha Riyast) ਸੁਰਖੀਆਂ ਵਿਚ ਹੈ, ਜਿਸ ਨਾਲ ਬਹੁਤ ਪੁਰਾਣੀਆਂ ਅਤੇ ਇਤਿਹਾਸਕ ਗੱਲਾਂ ਜੁੜੀਆਂ ਹੋਈਆਂ ਹਨ।
ਨਾਭਾ ਰਿਆਸਤ (Nabha State) ਪੰਜਾਬ ਦੀਆਂ ਪ੍ਰਸਿੱਧ ਫੁਲਕੀਆਂ ਰਿਆਸਤਾਂ ਵਿੱਚੋਂ ਇੱਕ ਸੀ, ਜਿਸਦਾ ਇਤਿਹਾਸ ਸ਼ੌਰਿਆ, ਰਾਜਨੀਤੀ ਅਤੇ ਸੱਭਿਆਚਾਰ ਨਾਲ ਗੂੜ੍ਹਾ ਜੁੜਿਆ ਹੋਇਆ ਹੈ।

2 ਫਰਵਰੀ 2026 ਨੂੰ ਯੁਵਰਾਜ ਅਭੀ ਉਦੈਪ੍ਰਤਾਪ ਸਿੰਘ (Prince Abhi yudaypratap Singh), ਜੋ ਨਾਭਾ ਰਿਆਸਤ ਦੇ ਮਹਾਰਾਜਾ ਪ੍ਰਤਾਪ ਸਿੰਘ ਅਤੇ ਮਹਾਰਾਜਾ ਰਿਪੁਦਮਨ ਸਿੰਘ ਦੇ ਪੜਪੋਤੇ ਹਨ, ਦੀ ਦਸਤਾਰ ਬੰਦੀ ਹੋਈ, ਵੈਸੇ ਤਾਂ ਭਾਰਤ ਵਿੱਚ ਰਜਵਾੜਿਆਂ, ਰਿਆਸਤਾਂ ਦਾ ਦੌਰ 1948 ਤੋਂ ਬਾਅਦ ਖ਼ਤਮ ਹੋ ਚੁੱਕਿਆ ਹੈ, ਪਰ ਉਹਨਾਂ ਦੀ ਦਸਤਾਰਬੰਦੀ ਪੰਜਾਬ ਦੇ ਸਿੱਖ ਇਤਿਹਾਸ ਨੂੰ ਫੇਰ ਤੋਂ ਦੋਹਰਾ ਰਹੀ ਹੈ। ਨਾਭਾ ਦੇ ਹੀਰਾ ਮਹਿਲ ਵਿੱਚ 124 ਸਾਲ ਬਾਅਦ ਇੱਕ ਚੌਂਕੜੇ ਵਿੱਚ ਆਖੰਡ ਪਾਠ ਪ੍ਰਕਾਸ਼ ਕੀਤਾ ਗਿਆ। ਇਸ ਸਮਾਗਮ ਵਿੱਚ ਪੂਰੇ ਪੰਜਾਬ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ।
ਵੈਸੇ ਤਾਂ ਭਾਰਤ ਵਿੱਚੋਂ ਰਾਜੇ ਮਹਾਰਾਜੇ, ਤੇ ਰਿਆਸਤੀ ਸੱਭਿਆਚਾਰ 1971 ਦੀ ਸੰਵਿਧਾਨਿਕ ਸ਼ੋਧ ਤੋਂ ਬਾਅਦ ਖ਼ਤਮ ਹੋ ਗਿਆ ਸੀ, ਪਰ ਫੇਰ ਵੀ ਸਿੱਖ ਇਤਿਹਾਸ ਦੀ ਗੱਲ ਕਹੀ ਜਾਣ ਤੇ ਪੰਜਾਬ ਤੇ ਪੰਜਾਬੀਆਂ ਦੇ ਦਿਲ ਖੁਸ਼ ਹੋ ਜਾਂਦੇ ਹਨ।

ਫੋਟੋ : ਯੁਵਰਾਜ ਅਭੀ ਉਦੈਪ੍ਰਤਾਪ ਸਿੰਘ ਨਾਭਾ, ਨਾਭਾ ਰਿਆਸਤ (Prince Abhi Yudaypratap Singh, Nabha State)

ਇਸ ਦਸਤਾਰਬੰਦੀ ਸਮਾਗਮ ਦੀ ਮਹੱਤਤਾ ਉੱਤੇ ਰੌਸ਼ਨੀ ਪਾਉਂਦੇ ਹੋਏ ਕੁੰਵਰ ਅਭੀ ਉਦੈਪ੍ਰਤਾਪ ਸਿੰਘ ਨੇ ਪ੍ਰੈੱਸ ਅਤੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿੱਖੀ ਹੌਲੀ-ਹੌਲੀ ਸਾਡੇ ਜੀਵਨ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਮੁੜ ਜੋੜਨਾ ਅਤੇ ਗੁਰੂ ਸਾਹਿਬਾਨ ਦੀ ਬਖ਼ਸ਼ੀ ਹੋਈ ਵਿਰਾਸਤ ਪ੍ਰਤੀ ਮਾਣ ਅਤੇ ਜ਼ਿੰਮੇਵਾਰੀ ਦੀ ਭਾਵਨਾ ਜਗਾਉਣਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਦਸਤਾਰ ਸਿਰਫ਼ ਇੱਕ ਪਹਿਚਾਨ ਨਹੀਂ, ਸਗੋਂ ਸਿੱਖੀ ਦੀ ਸ਼ਾਨ, ਸਨਮਾਨ ਅਤੇ ਅਸੂਲਾਂ ਦੀ ਜੀਤੀ-ਜਾਗਦੀ ਨਿਸ਼ਾਨੀ ਹੈ।

ਅੰਤ ਵਿੱਚ ਉਨ੍ਹਾਂ ਅਪੀਲ ਕੀਤੀ ਕਿ ਮਾਪੇ ਆਪਣੇ ਬੱਚਿਆਂ ਵਿੱਚ ਸਿੱਖੀ ਪ੍ਰਤੀ ਪਿਆਰ, ਸਨਮਾਨ ਅਤੇ ਸਮਝ ਪੈਦਾ ਕਰਨ, ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਗੁਰੂਆਂ ਦੀ ਬਖ਼ਸ਼ੀ ਹੋਈ ਮਰਿਆਦਾ ਨੂੰ ਗਰੂਰ ਨਾਲ ਅੱਗੇ ਵਧਾ ਸਕੇ।

ਕੀ ਤੁਸੀਂ ਜਾਣਦੇ ਹੋ ਕੁੰਵਰ ਅਭੀ ਉਦੈਪ੍ਰਤਾਪ ਸਿੰਘ ਪਿਛੋਕੜ ਕੀ ਹੈ?
ਆਓ ਜਾਣਦੇ ਹਾਂ ;

ਫੁਲਕੀਆਂ ਵੰਸ਼ ਦੀ ਸ਼ੁਰੂਆਤ (The Phulkian Dynasty)
ਫੁਲਕੀਆਂ ਵੰਸ਼ ਦੀ ਸਥਾਪਨਾ 18ਵੀਂ ਸਦੀ ਵਿੱਚ ਬਾਬਾ ਚੌਧਰੀ ਫੂਲ ਸਿੰਘ (1623–1689) ਨੇ ਕੀਤੀ। ਬਾਬਾ ਫੂਲ ਸਿੰਘ ਇੱਕ ਆਤਮਿਕ ਅਤੇ ਸਹਸੀ ਪੁਰਖ ਸਨ, ਜੋ ਸਿੱਖ ਧਰਮ ਦੇ ਪ੍ਰਚਾਰਕ ਸਨ। ਉਹ ਸਿੱਖ ਧਰਮ ਦੇ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਅਤੇ ਸੱਤਵੇਂ ਗੁਰੂ, ਸ੍ਰੀ ਗੁਰੂ ਹਰਰਾਇ ਦੇ ਸਮੇਂ ਦੌਰਾਨ ਜੀਉਂਦੇ ਰਹੇ। ਉਨ੍ਹਾਂ ਦੇ ਪੁੱਤਰਾਂ ਅਤੇ ਵੰਸ਼ਜਾਂ ਨੇ ਸਮੇਂ ਦੇ ਨਾਲ ਸਿਆਸੀ ਅਤੇ ਸੈਨਾ ਤਾਕਤ ਹਾਸਲ ਕੀਤੀ। ਬਾਬਾ ਫੂਲ ਸਿੰਘ ਦੇ ਵੰਸ਼ ਤੋਂ ਹੀ ਅੱਗੇ ਚੱਲ ਕੇ ਤਿੰਨ ਪ੍ਰਮੁੱਖ ਰਿਆਸਤਾਂ ਬਣੀਆਂ:
ਪਟਿਆਲਾ ਰਿਆਸਤ ( Patiala State)
ਨਾਭਾ ਰਿਆਸਤ  (Nabha State)
ਜੀਂਦ ਰਿਆਸਤ (Jind State)
ਇਹਨਾਂ ਤਿੰਨਾਂ ਨੂੰ ਫੁਲਕੀਆਂ ਰਿਆਸਤਾਂ ਕਿਹਾ ਜਾਂਦਾ ਹੈ।

18ਵੀਂ ਸਦੀ ਦੌਰਾਨ, ਜਦੋਂ ਮੁਗਲ ਸਾਮਰਾਜ ਕਮਜ਼ੋਰ ਹੋ ਰਿਹਾ ਸੀ ਅਤੇ ਪੰਜਾਬ ਵਿੱਚ ਸਿੱਖ ਮਿਸਲਾਂ ਦੀ ਤਾਕਤ ਵਧ ਰਹੀ ਸੀ, ਤਦ ਫੁਲਕੀਆਂ ਵੰਸ਼ ਦੇ ਸਰਦਾਰਾਂ ਨੇ ਆਪਣੀ ਅਲੱਗ ਪਛਾਣ ਬਣਾਈ।
ਨਾਭਾ ਰਿਆਸਤ ਦੀ ਨੀਂਹ 1763 ਵਿੱਚ ਰਾਜਾ ਹਮੀਰ ਸਿੰਘ ਨੇ ਰੱਖੀ। ਉਹ ਬਾਬਾ ਫੂਲ ਸਿੰਘ ਦੇ ਵੰਸ਼ਜ ਸਨ ਅਤੇ ਪਟਿਆਲਾ ਦੇ ਸਥਾਪਕ ਮਹਾਰਾਜਾ ਆਲਾ ਸਿੰਘ ਦੇ ਸਬੰਧੀ ਵੀ ਸਨ। ਉਹਨਾਂ ਨੇ ਨਾਭਾ ਰਿਆਸਤ ਨੂੰ ਬਾਰਾਂ ਖਿਲਰੇ ਹੋਏ ਇਲਾਕਿਆਂ ਨੂੰ ਜੋੜ ਕੇ ਬਣਾਇਆ। ਰਾਜਾ ਹਮੀਰ ਸਿੰਘ ਨੇ ਆਪਣੇ ਇਲਾਕੇ ਨੂੰ ਸੁਤੰਤਰ ਰਿਆਸਤ ਵਜੋਂ ਸਥਾਪਿਤ ਕਰਕੇ ਨਾਭਾ ਨੂੰ ਰਾਜਧਾਨੀ ਬਣਾਇਆ।
ਇਹ ਸਥਾਪਨਾ ਸਿਰਫ਼ ਇਕ ਐਲਾਨ ਨਹੀਂ ਸੀ, ਸਗੋਂ ਲੰਮੇ ਸੰਘਰਸ਼ਾਂ, ਜੰਗਾਂ ਅਤੇ ਕੂਟਨੀਤਿਕ ਸਮਝੌਤਿਆਂ ਦਾ ਨਤੀਜਾ ਸੀ। ਰਾਜਾ ਹਮੀਰ ਸਿੰਘ ਦੀ ਮੌਤ ਤੋਂ ਬਾਅਦ ਜਸਵੰਤ ਸਿੰਘ ਨੇ 1790-1840 ਤੱਕ ਰਾਜ ਕੀਤਾ।

ਪਹਿਲੀ ਐਂਗਲੋ-ਸਿੱਖ ਜੰਗ (1845-46) ਤੋਂ ਬਾਅਦ ਪੰਜਾਬ ਦੀਆਂ ਰਿਆਸਤਾਂ ਉੱਤੇ ਅੰਗਰੇਜ਼ਾਂ ਦਾ ਦਬਦਬਾ ਰਿਹਾ ਅਤੇ ਰਾਜ ਗੱਦੀਆਂ ਉੱਤੇ ਭਾਵੇਂ ਪੰਜਾਬੀ ਰਾਜੇ ਸਨ ਪਰ ਰਿਆਸਤਾਂ ਬ੍ਰਿਟਿਸ਼ ਨਿਗਰਾਨੀ ਹੇਠ ਰਹੀਆਂ। 

1911 ਵਿੱਚ, ਮਹਾਰਾਜਾ ਹੀਰਾ ਸਿੰਘ (Maharaja Heera Singh) ਦੀ ਮੌਤ ਤੋਂ ਬਾਅਦ ਫੇਰ ਮਹਾਰਾਜਾ ਦੀ ਉਪਾਧੀ ਮਹਾਰਾਜਾ ਰਿਪੁਦਮਨ ਸਿੰਘ ਨੇ ਸੰਭਾਲੀ, ਜਿਸਨੂੰ ਬਾਅਦ ਵਿੱਚ ਸਰਦਾਰ ਗੁਰਚਰਨ ਸਿੰਘ ਵਜੋਂ ਜਾਣਿਆ ਜਾਂਦਾ ਸੀ, ਨਾਭਾ ਰਿਆਸਤ ਦਾ ਮਹਾਰਾਜਾ ਸੀ , ਜੋ ਕਿ ਬ੍ਰਿਟਿਸ਼ ਰਾਜ ਦੌਰਾਨ ਇੱਕ ਛੋਟੀ ਜਿਹੀ ਰਿਆਸਤ ਰਹਿ ਗਿਆ ਸੀ। ਰਿਪੁਦਮਨ ਸਿੰਘ ਨੇ 8 ਜੁਲਾਈ 1923 ਨੂੰ ਨਾਭਾ ਦੀ ਗੱਦੀ ਤਿਆਗ ਦਿੱਤੀ। ਰਿਪੁਦਮਨ ਸਿੰਘ ਦੀ ਸਭ ਤੋਂ ਵੱਡੀ ਪਛਾਣ ਇਹ ਸੀ ਕਿ ਉਹ ਬ੍ਰਿਟਿਸ਼ ਸਰਕਾਰ ਦੇ ਅੰਧ ਅਨੁਸਰਣਕਾਰੀ ਨਹੀਂ ਸਨ। ਉਹ ਸਿੱਖ ਰਿਆਸਤਾਂ ਦੀ ਆਜ਼ਾਦ ਸੋਚ ਅਤੇ ਗੌਰਵ ਨੂੰ ਬਚਾਉਣਾ ਚਾਹੁੰਦੇ ਸਨ। ਇਸ ਕਰਕੇ ਬ੍ਰਿਟਿਸ਼ ਹਕੂਮਤ ਨਾਲ ਉਨ੍ਹਾਂ ਦੇ ਸੰਬੰਧ ਤਣਾਓਪੂਰਨ ਰਹੇ। ਆਖ਼ਿਰਕਾਰ, ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਨੂੰ ਰਾਜਗੱਦੀ ਤੋਂ ਹਟਾ ਦਿੱਤਾ। ਜਿਸ ਕਾਰਨ ਜੈਤੋ ਮੋਰਚਾ ਲੱਗਾ। ਜਦੋਂ ਉਸਨੂੰ ਬ੍ਰਿਟਿਸ਼ ਦੁਆਰਾ ਗੱਦੀਓਂ ਲਾ ਦਿੱਤਾ ਗਿਆ ਸੀ। ਬਾਅਦ ਵਿੱਚ ਉਹ ਇੱਕ ਭਾਰਤੀ ਇਨਕਲਾਬੀ ਬਣ ਗਿਆ ਅਤੇ 1942 ਨੂੰ ਤਾਮਿਲਨਾਡੂ ਦੇ ਕੋਡੈਕਨਾਲ (Madras Presidency, British India) ਵਿੱਚ ਮੌਤ ਹੋ ਗਈ

1947 ਵਿੱਚ ਭਾਰਤ ਦੇਸ਼ ਸੁਤੰਤਰ ਹੋ ਗਿਆ ਸੀ ਅਤੇ 1948 ਤੱਕ, ਸਾਰੀਆਂ ਰਾਜਸ਼ਾਹੀ ਰਿਆਸਤਾਂ ਤੇ ਰਾਜੇ ਭਾਰਤ ਵਿੱਚ ਸ਼ਾਮਲ ਹੋ ਗਏ ਸਨ , ਫੁਲਕੀਆਂ ਰਾਜਵੰਸ਼ ਦੇ ਸ਼ਾਹੀ ਪਰਿਵਾਰਾਂ ਨੇ 1971 ਤੱਕ ਭਾਰਤ ਵਿੱਚ ਆਪਣੇ ਸ਼ਾਹੀ ਖਿਤਾਬ ਬਰਕਰਾਰ ਰੱਖੇ, ਜਦੋਂ ਉਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਵਿੱਚ 26ਵੇਂ (indian constitution 26th amendment )ਸੋਧ ਨਾਲ ਖਤਮ ਕਰ ਦਿੱਤਾ ਗਿਆ।

ਤੁਹਾਡੀ ਇਸ article ਬਾਰੇ ਕੀ ਰਾਏ ਹੈ, comment ਕਰਕੇ ਜਰੂਰ ਦੱਸੋ। 

February 01, 2026

ਪਾਖੰਡੀ ਸਾਧ | Pakhandi Saadh

ਫਲਸਫੇ ਉੱਡਣ ਖੈਰਾਂ ਦੇ
ਕੋਲ ਜਾ ਬੈਠਣ ਸਾਧਾਂ ਦੇ,
ਤੰਤਰ ਮੰਤਰ ਫੁੱਕਣਗੇ,
ਤੇਰੇ ਮਨ ਦੀ ਬਾਤ ਜੇ
ਅੰਦਾਜ਼ਾ ਲਾ ਦੱਸਣਗੇ,
ਹੈਰਾਨ ਪਰੇਸ਼ਾਨ ਜਿਹੜੇ
ਰੱਬ ਸਮਝ ਹਰ ਪਾਸੇ
ਅੱਲ੍ਹਾ ਵੇ ਅੱਲ੍ਹਾ ਵੇ ਕਹਿ ਪੁੱਜਣਗੇ,

ਕਹਿ ਕਹਿ ਰੱਬ
ਪਿੱਛੇ ਲੱਗ ਪਏ,
ਕੋਣ ਸਮਝਾਵੇ ਇਨ੍ਹਾਂ ਨੂੰ,
ਨਾ ਇੱਥੇ ਹਰ ਕੋਈ ਸਿਕੰਦਰ ਏ,
ਨਾ ਹੋਇਆ ਰਾਮ ਤੈਨਾਲੀ,
ਅਕਲਾਂ ਦੇ ਤਾਲੇ ਆਪ ਮਾਰ ਬੈਠੇ
ਤੇ ਪੁੱਛਾਂ ਲੈਣ ਲੋਕ ਮੂਰਖਬਾਨਾਂ ਤੋਂ,
ਫਲਸਫੇ ਉੱਡਣ ਖੈਰਾਂ ਦੇ
ਕੋਲ ਜਾ ਬੈਠਣ ਸਾਧਾਂ ਦੇ,

ਸੁਗਮ ਬਡਿਆਲ

January 30, 2026

ਸੱਚ ਝੂਠ | Sach Jhooth

ਝੂਠ ਸੱਚ ਵਾਂਗ ਬੋਲਦਾ ਏ
ਬੜੇ ਜੋਸ਼ ਨਾਲ
ਸੱਚ ਦੇ ਸਿਰਹਾਨੇ
ਮੌਨ ਗੱਡਦਾ ਏ,
ਮਾਚਸ ਦੀ ਤੀਲ ਵਾਂਗ
ਪਹਿਲਾਂ ਖੂਬ ਰੋਸ਼ਨ ਹੁੰਦਾ ਏ
ਫ਼ੇਰ ਕਦੇ ਤਾਂ ਅਖੀਰ 'ਚ
ਸਰੀਰ ਚੋਂ ਰੂਹ ਵਾਂਗ ਬੁੱਝਦਾ ਏ,
ਆਖਰੀ ਚੁੱਪ ਤੋਂ ਬਾਦ
ਸੱਚ ਕਿਸੇ ਦੱਬੇ ਚਸ਼ਮੇ ਵਾਂਗਾਂ
ਬਿਨ ਤਲਾਸ਼ ਕਿਤੇ ਵੀ ਫੁੱਟਦਾ ਏ,
ਝੂਠ ਚਸ਼ਮੇ ਵਿੱਚ ਜਾ
ਫ਼ੇਰ ਬੁੱਝਦਾ ਏ
ਸੱਚ, ਝੂਠ ਨਹੀਂ ਸੀ ਬੋਲਦਾ
ਆਖੀਰ! ਮਸਲਾ
ਖੁੱਲ੍ਹਦਾ ਏ।

*
Jhooth sach vāṅg boldā ae
Baṛe josh nāl
Sach de sirhāṇe
Maun gaḍdā ae,

Māchhis dī tīl vāṅg
Pehilāṅ khūb roshan hundā ae
Fer kadē tāṅ ākhir ’ch
Sarīr choṅ rūh vāṅg bujjhdā ae,

Ākhrī chup tōṅ bād
Sach kisē dabbe
chashme vāṅgāṅ
Bin talāsh kitē vī phuṭṭdā ae,

Jhooth chashme vich jā
Fer bujjhdā ae
Sach, jhooth nahīṅ sī boldā
Ākhir! maslā
Khullhdā ae.

January 29, 2026

ਵਕਤ / Waqt

 ਵਕਤ ਹੈ,

ਬਹੁਤ ਸਖਤ ਹੈ,
ਉਮੀਦ ਰੱਖ,
ਠੵਰਮਾਂ ਰੱਖ
ਰਾਤ ਢਲੇਗੀ
ਦਿਨ ਦੀ ਤਪਸ਼ ਨਾਲ,
ਮੁਕਾਬਲਾ ਨਹੀਂ
ਮਿਹਨਤ ਹੈ,
ਲਫ਼ਜ਼ ਨੇ ਸਿਰਫ਼
ਬਿਆਨ ਕਰਨ ਲਈ
ਅੱਜ ਮੇਰਾ
ਉਜਾੜ ਹੈ
ਕੱਲ ਇੱਥੇ ਹੀ
ਜਿਉਂਦਾ ਜਾਗਦਾ
ਇੱਕ ਸ਼ਹਿਰ ਹੈ,
ਮਰਤਬਾਨਾਂ 'ਚ ਪਾ ਕੇ ਰੱਖ
ਹੁਸਨ ਦਾ ਕੀ
ਇਹ ਤਾਂ ਨਰਕ ਹੈ,
ਕੋਈ ਕੰਮ ਦਾ ਨਹੀਂ,
ਵਕਤ ਹੈ,
ਬਹੁਤ ਸਖ਼ਤ ਹੈ।

January 26, 2026

ਮੁਹੱਬਤ | Mohhbat

ਮੁਹੱਬਤ ਜਤਾ ਜਾਂਦੇ ਨੇ ਜੋ,
ਅਸਮਾਨ ਖਾ ਜਾਂਦੇ ਨੇ ਉਹ।
ਜਿਵੇਂ ਸੁੱਕੇ ਪਏ ਬੂਟਿਆਂ ਵਿੱਚ,
ਫਿਰ ਤੋਂ ਜਾਨ ਪਾ ਜਾਂਦੇ ਨੇ ਉਹ।

— ਸੁਗਮ ਬਡਿਆਲ

January 24, 2026

ਪੈਸਾ ਅਤੇ ਰਿਸ਼ਤੇ | Paisa atte Rishte

ਉੱਧੜੇ ਮੰਜੇ ਤੇ ਕੌਣ ਵਿੰਹਦਾ,
ਕੱਸੀ ਦੋਂਣ ਵਾਲਾ ਹੀ ਵਿਹੜੇ ਡਹਿੰਦਾ, 

Uddhre manjje te kaun vihnda,
Kassi don wala hi vehde dahinda.



January 16, 2026

ਕੰਮ ਹੀ ਪੂਜਾ ਹੈ | Kamm Hi Pooja Hai

ਪੂਜਾਘਰ ਉਹੀ ਏ
ਕੰਮ ਧੰਦਾ ਸੋਹੇ ਜਿੱਥੇ,
ਜਿੱਤ ਉਹੀ ਏ
ਖੁਸ਼ ਹੋਏ ਜਿੱਥੇ,
ਮਤ ਉਹੀ ਏ
ਗੱਲ ਸੁਣ
ਹੈਰਾਨ ਹੋਏ ਜਿੱਥੇ,
ਕਦਰ ਉਹੀ ਏ
ਅੱਡੀ ਲਾ ਧਰੇ ਜਿੱਥੇ
ਤਿੱਖਾ ਸੰਦ ਉਹੀ ਏ
ਪੁੱਟ ਸੁੱਟੇ ਪੁੱਠੀ ਮੱਤ ਜੋ,
ਜਿੰਦਗੀ ਉਹੀ ਏ
ਰਫ਼ਤਾਰ ਜਿਹੜੀ ਫੜੇ
ਕਦੇ ਛੱਡੇ ਉਹ,
ਗੱਲ ਉਹੀ ਏ
ਜਿੱਥੇ ਛੱਡ ਅਧੂਰੀ
ਫ਼ੇਰ ਬੈਠ ਕਦੇ ਸੁਣਾਏ ਜੋ,
ਪਿਆਰ ਉਹੀ ਏ
ਅੱਖਾਂ ਨਾਲ
ਦਿਲ ਨੂੰ ਚੀਰੇ ਜੋ,
ਗੁਲਾਮ ਉਹੀ ਏ
ਜੋ ਮੰਨ ਲਏ ਜੰਜ਼ੀਰ
ਉਸਤੋਂ ਤਕੜੀ ਏ,
ਕਰੀਬ ਉਹੀ ਏ
ਜਿਸਤੋਂ ਸਦੀਆਂ ਦੀ ਦੂਰੀ ਏ,
ਸੱਚ ਉਹੀ ਏ
ਜੋ ਮੈਂ ਨਾ ਆਖਾਂ
ਤੇ ਤੂੰ ਬੁੱਝੇਂ
ਹਿਰਨ ਦੀ ਕਸਤੂਰੀ ਉਹ,
ਆਕਾਰ ਉਹ
ਜੋ ਬਰਤਨ ਢਾਲ ਲਵੇ,
ਜਗਿਆਸੂ ਉਹ
ਜੋ ਬਹੁਤਾ ਜਾਣਦਾ ਨਈ,
ਸਮਝਣ ਦੇ ਖਿਆਲ ਲਵੇ,
ਕੱਲ੍ਹ ਉਹ ਜਿਸਤੇ
ਯਕੀਨ ਨਾ ਕਰਨਾ,
ਸਦੀਆਂ ਉਹ ਜੋ
ਬੀਤ ਕੇ ਯਾਦਾਂ ਦੇ
ਮਰਤਬਾਨਾਂ ਵਿੱਚ
ਗਈਆਂ ਸੌਂ,
ਲਿਖਤ ਉਹ
ਜਿਸਨੂੰ ਕਹਿ ਜੇ ਕੋਈ
ਵਾਹ! ਕਿਆ ਬਾਤ ਕਹੀ,
ਮਾਸੂਮੀਅਤ ਉਹ
ਜਿਸਨੂੰ ਵੇਖ
ਮਾਸੂਮ ਬਣਨ ਨੂੰ
ਚਿੱਤ ਕਰੇ,
ਇੱਕ ਰਾਜ਼ ਉਹ
ਗੁਆਚੀ ਚਾਬੀ ਦਾ
ਬੰਦ ਜਿੰਦਰਾ ਜੋ,
ਖੇਤ ਉਹ ਜੋ
ਕਿਸਾਨ ਪਾਲ਼ੇ
ਬਿਨ ਹਾਲੀ ਬੰਜਰ ਉਹ,
ਸੁਆਹ ਨਹੀਂ ਬਿਨ
ਵਾਲ਼ਿਆਂ ਅੱਗ ਤੋਂ,
ਕੌਣ ਜਾਣੇ ਗੁਣ
ਕਿਤਨੇ ਗੁੱਝੇ ਦੱਬੇ ਸੌ,
ਚੱਲ ਹੁਣ ਗੱਲ ਮੁਕਾਈਏ
ਸ਼ਬਾਖੈਰ.. 
ਫੁਰਸਤ 'ਚ ਮਿਲਾਂਗੇ
ਫ਼ੇਰ ਤੋਂ ਅਸੀਂ ਤੇ ਉਹ।

ਸੁਗਮ ਬਡਿਆਲ
*
Poojaaghar ohi ae,
Kamm dhandha sohe jithe.
Jeet ohi ae,
Khush hoye jithe.
Mat ohi ae,
Gall sun hairaan hoye jithe.
Kadar ohi ae,
Addi laa dhare jithe.
Tikkha sand ohi ae,
Putt sutte putthi matt jo.
Zindagi ohi ae,
Raftaar jehdi phade,
kade chhadd de oho.
Gall ohi ae,
Jithe chhadd adhoori,
pher baith kade sunaaye jo.
Pyaar ohi ae,
Akhhaan naal dil nu cheere jo.
Gulaam ohi ae,
Jo mann laye janjeer us ton takri ae.
Kareeb ohi ae,
Jis ton sadiyaan di doori ae.
Sach ohi ae,
Jo main naa aakhaan te tu bujh lain.
Hiran di kastoori oho,
Aakaar oho jo bartan dhaal lave.
Jigyaasu oho,
Jo bahuta jaanda nahi,
samjhan de khyaal lave.
Kal oho,
Jis te yakeen naa karna.
Sadiyaan oho,
Jo beet ke yaadaan de
martbaan vich jaa soyiyaan.
Likhat oho,
Jisnu keh je koi—
“Waah! kya baat kahi.”
Masoomiyat oho,
Jinnu vekh masoom banan nu chitt kare.
Ik raaz oho—
Guaachi chaabi da band jindra jo.
Khet oho,
Jo kisaan paale, bin haali banjar oho.
Suaah nahi,
Bin baalaan agg ton.
Kaun jaane gun kinne,
Gujhe dabbe so.
Chal hun gall mukaiye,
Shabakhair…
Fursat ch milange pher ton,
Asi te oho.

— Sugam Badyal

January 09, 2026

ਮੋਹ ਦੇ ਖੰਜਰ ( Moh De Khanjjar)

ਮੋਹ ਦੀ ਲੜੀ ਵਿਚ ਪਰੋ ਕੇ ਬੈਠੇ ਨੇ,
ਮਿੱਠੇ ਜਲ ਨਾਲ ਜ਼ਹਿਰ ਧੋ ਕੇ ਬੈਠੇ ਨੇ।

ਚਾਲਾਂ ਦਾ ਹਰ ਰਾਜ਼ ਖੁੱਲ੍ਹਾ ਹੈ ਜਨਾਬ,
ਫਿਰ ਵੀ ਭੋਲੇ ਚਿਹਰੇ ਓੜ੍ਹ ਕੇ ਬੈਠੇ ਨੇ।

ਅਸੀਂ ਕੀ ਕਰੀਏ, ਸੱਚ ਬੋਲਣ ਦੀ ਸਜ਼ਾ ਹੈ,
ਇਹ ਤਾਂ ਮੋਹ ਦੀਆਂ ਤੰਦਾਂ ‘ਚ ਫਸਾ ਕੇ ਬੈਠੇ ਨੇ।

ਸਹੂਲਤ ਦਿੱਤੀ ਦੇ ਜਾਲ ਬੁਣ ਲਏ ਨੇ,
ਤੇ ਦੋਸ਼ ਢਿੱਲੇ ਮੱਠੇ ਦੇ ਸਿਰ ਮੜ੍ਹ ਕੇ ਬੈਠੇ ਨੇ।

ਸਾਹਮਣੇ ਖੰਡ ਚਾਹਣੀ ਘੋਲ ਘੋਲ ਪਿਲਾਉਂਦੇ ਨੇ,
ਪਿੱਠ ਪਿੱਛੇ, ਸਾਡੇ ਲਈ ਖੰਜਰ ਛਪੋ ਕੇ ਬੈਠੇ ਨੇ।

ਇਨਸਾਫ਼ ਇੱਥੇ ਨਾਅਰਾ ਬਣ ਕੇ ਰਹਿ ਗਿਆ,
ਫ਼ੈਸਲੇ ਤਾਕਤ ਦੇ ਹੱਕ ‘ਚ ਕਰ ਕੇ ਬੈਠੇ ਨੇ।

ਅਸੀਂ ਤਾਂ ਅਜੇ ਵੀ ਮਨੁੱਖ ਰਹਿਣ ਦੀ ਜਿੱਦ ‘ਚ ਹਾਂ,
ਇਹ ਤਾਂ ਹਰ ਰਿਸ਼ਤਾ ਮੋਹ ਦੀ ਕੈਦ ‘ਚ ਕੈਦ ਕਰ ਕੇ ਬੈਠੇ ਨੇ।



ਸੁਗਮ 

January 01, 2026

ਦਿਲ ਰੂਹ ਤੱਕ / Dil Rooh Tak

ਦਿਲ ਇੱਕ ਤਕਦੀਰ ਦਾ ਮੁਹਤਾਜ਼ ਏ
ਸਫ਼ੇ ਉੱਡੇ ਮੁਹੱਬਤਾਂ ਦੇ, ਇੱਕ ਹਵਾ ਤੇਰੇ ਕਰਕੇ,

ਰੂਹ ਤੋਂ ਰੂਪ ਧਾਰ ਤੇਰੀ ਉਸਤਤਿ ਕਰਦਾ,
ਪਤਾ ਨੀ ਕਿੱਧਰ ਨੂੰ, ਕਿੰਨੀ ਦੂਰ ਤੱਕ ਲੱਭਦਾ ਗਿਆ,

ਗਾਗਰ ਦੇ ਪਾਣੀ ਵਾਂਗ ਦਿਲ ਛਲਕਦੇ ਨੂੰ,
ਕਿਤੇ ਰਾਹ 'ਚ ਹੀ ਨਾ ਡਿੱਗ ਮੁੱਕ ਜੇ, ਨਿਹਾਰਦਾ ਗਿਆ,

ਵੱਟੋ ਵੱਟ, ਪਗਡੰਡੀਆਂ ਤੋਂ ਗੁਜ਼ਰ ਕੇ ਪੱਥਰ ਦੇ ਰਾਹਾਂ ਤੇ,
ਮੌਤ ਤੋਂ ਬਾਹਰ ਸਿਰ ਕੱਢ ਕੇ ਨਿਹਾਰਦਾ ਗਿਆ,

ਆਕਾਰ ਤੋਂ ਆਤਮਾ ਬਣ ਜਾਣਾ ਸਭ ਨੇ ਵੇਖਿਆ,
ਪਰ ਆਤਮਾ ਨੂੰ ਆਕਾਰ ਬਣਦੇ ਵੇਖਿਆ,
ਹਨੇਰੀ ਦੁਨੀਆਂ 'ਚ ਇੱਕ ਜਾਦੂ ਹੁੰਦਾ ਵੇਖਿਆ,

ਸੁਗਮ ਬਡਿਆਲ 

Popular Posts