ਇਹ ਲੇਖ ਲਿਖਣ ਵਿਚ ਮੇਰਾ ਮਕਸਦ ਕੁੜੀਆਂ ਦੇ ਕੱਪੜਿਆਂ ਨੂੰ ਲੈ ਕੇ ਜੋ ਸਮਾਜਿਕ ਵਿਡੰਬਣਾ, ਸੋਚ, ਨਜ਼ਰੀਏ ਦੀ ਕਮੀ, ਅਤੇ ਔਰਤ ਦੀ ਅਸਲੀ ਮਰਿਆਦਾ ਬਾਰੇ ਡੂੰਘਾ ਸੁਨੇਹਾ ਹੈ:
ਚਰਿੱਤਰ ਦਾ ਕੱਪੜਾ ਜਾਂ ਸੋਚ ਦਾ ਪਰਦਾ? ਮੇਰਾ ਪਹਿਲਾ ਸਵਾਲ ਹੀ ਇਹ ਹੈ। ਚਰਿੱਤਰ ਦਾ ਕੱਪੜਾ ਜੇ ਮੈਲਾ ਹੈ ਤਾਂ ਉਸ ਨੂੰ ਕੋਈ ਵੀ ਕੱਪੜਾ ਕੱਤਰ ਨਹੀਂ ਢੱਕ ਸਕਦਾ, ਚਾਟੀ ਚੋਂ ਦੁੱਧ ਪੀ ਕੇ ਬਿੱਲੀ ਜੇ ਅੱਖਾਂ ਬੰਦ ਕਰਕੇ ਬੈਠ ਜਾਏ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਕੋਈ ਦੇਖ ਨਹੀਂ ਰਿਹਾ।
ਸਮਾਜ ਦੀ ਸਭ ਤੋਂ ਵੱਡੀ ਵਿਡੰਬਨਾ ਇਹ ਹੈ —
ਕੁੜੀ ਦੇ ਕੱਪੜਿਆਂ ਦੀ ਲੰਬਾਈ ਉਸਦੀ ਕਦਰ ਦਾ ਮਾਪ ਬਣ ਗਈ ਹੈ।
ਨਾ ਉਸਦੇ ਸੁਪਨੇ, ਨਾ ਉਸਦੇ ਵਿਚਾਰ, ਨਾ ਉਸਦੀ ਸਿੱਖਿਆ —
ਸਿਰਫ਼ ਉਸਦੇ ਕੱਪੜਿਆਂ ਦੇ ਇੰਚ ਗਿਣੇ ਜਾਂਦੇ ਨੇ।
ਕੋਈ ਨਹੀਂ ਵੇਖਦਾ ਉਹ ਹਿੰਮਤ
ਜਦੋਂ ਇੱਕ ਕੁੜੀ ਸੜਕਾਂ ‘ਤੇ ਆਤਮ-ਵਿਸ਼ਵਾਸ ਨਾਲ ਤੁਰਦੀ ਹੈ,
ਉਹਨਾਂ ਅੱਖਾਂ ਦੇ ਵਿਚਕਾਰ ਜੋ ਉਸਦਾ ਮੁਲਾਂਕਣ ਕਰਨ ਲਈ ਤੱਕਦੀਆਂ ਨੇ।
ਕੋਈ ਨਹੀਂ ਸੁਣਦਾ ਉਹ ਚੁੱਪ ਜੰਗ
ਜੋ ਹਰ ਔਰਤ ਆਪਣੇ ਅੰਦਰ ਲੜਦੀ ਹੈ —
ਆਰਾਮ ਤੇ ਜੱਜਮੈਂਟ ਦੇ ਵਿਚਕਾਰ,
ਆਪਣਾ ਆਪ ਬਣੇ ਰਹਿਣ ਤੇ ਸਵੀਕਾਰ ਹੋਣ ਦੇ ਵਿਚਕਾਰ।
ਜਦੋਂ ਮਰਦ ਆਪਣੀ ਮਰਜ਼ੀ ਨਾਲ ਕੱਪੜੇ ਪਾਂਦਾ ਹੈ,
ਉਹ “ਸਟਾਈਲ” ਕਹਾਂਦਾ ਹੈ।
ਪਰ ਜਦੋਂ ਔਰਤ ਐਸਾ ਕਰਦੀ ਹੈ,
ਉਹ “ਸਟੇਟਮੈਂਟ” ਬਣ ਜਾਂਦਾ ਹੈ।
ਕਿਉਂ?
ਕਿਉਂਕਿ ਸਮਾਜ ਨੇ ਉਸਦੀ ਅਲਮਾਰੀ ਨੂੰ ਅਦਾਲਤ ਬਣਾ ਦਿੱਤਾ ਹੈ,
ਜਿੱਥੇ ਹਰ ਕੋਈ ਜੱਜ ਬਣ ਕੇ ਫ਼ੈਸਲਾ ਸੁਣਾਉਂਦਾ ਹੈ।
ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ,
ਪਰ ਆਪਣੀ ਸੋਚ ਅਜੇ ਵੀ ਜ਼ੰਜੀਰਾਂ ਵਿੱਚ ਜਕੜੀ ਪਈ ਹੈ।
ਅਸੀਂ ਬਰਾਬਰੀ ਦੀ ਗੱਲ ਕਰਦੇ ਹਾਂ,
ਪਰ ਸਾਡੀਆਂ ਨਿਗਾਹਾਂ ਅਜੇ ਵੀ ਤੋਲਦੀਆਂ ਨੇ।
ਪਰ ਪੁੱਤਰਾਂ ਨੂੰ ਨਹੀਂ ਸਿਖਾਂਦੇ ਆਪਣੇ ਵਿਚਾਰਾਂ ਨੂੰ ਕਾਬੂ ਕਰਨਾ।
ਮਸਲਾ ਕੱਪੜਿਆਂ ‘ਚ ਕਦੇ ਸੀ ਹੀ ਨਹੀਂ —
ਮਸਲਾ ਉਹਨਾਂ ਅੱਖਾਂ ਵਿੱਚ ਸੀ ਜੋ ਵੇਖਦੀਆਂ ਨੇ।
ਮਸਲਾ ਛੋਟੀ ਸਕਰਟ ਨਹੀਂ ਸੀ,
ਮਸਲਾ ਉਹ ਸਿਮਟੀ ਹੋਈ ਸੋਚ ਸੀ ਜੋ ਉਸਨੂੰ ਤੱਕ ਰਹੀ ਸੀ।
ਕੁੜੀ ਦੀ ਇੱਜ਼ਤ ਉਸਦੇ ਦੁਪੱਟੇ ‘ਚ ਨਹੀਂ ਰਹਿੰਦੀ,
ਉਹ ਉਸਦੇ ਚਰਿੱਤਰ, ਚੋਣਾਂ ਤੇ ਹਿੰਮਤ ਵਿੱਚ ਵੱਸਦੀ ਹੈ।
ਜੇ ਤੇਰੀ ਇੱਜ਼ਤ ਉਸਦੇ ਕੱਪੜਿਆਂ ਨਾਲ ਬਦਲ ਜਾਂਦੀ ਹੈ,
ਤਾਂ ਢੱਕਣ ਦੀ ਲੋੜ ਉਸਦੇ ਮੋਢਿਆਂ ਨੂੰ ਨਹੀਂ — ਤੇਰੀ ਪਰਵਿਰਸ਼ ਨੂੰ ਹੈ।
ਜਦ ਤਕ ਸੋਚ ਨਹੀਂ ਬਦਲੇਗੀ,
ਕੱਪੜਿਆਂ ਦਾ ਭਾਰ ਹਮੇਸ਼ਾ ਵੱਧ ਰਹੇਗਾ।
ਤੇ ਔਰਤਾਂ ਅਜੇ ਵੀ ਆਪਣੇ ਹੌਂਸਲੇ ਦੇ ਧਾਗੇ