ਕੰਮਕਾਜੀ ਔਰਤ ਅਤੇ ਘਰੇਲੂ ਔਰਤ ਦੀ ਮਾਨਸਿਕ ਹਾਲਤ — ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਲੁਕਿਆ ਸੱਚ ਹੈ।
ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਔਰਤ ਜੋ ਵੀ ਕਰਦੀ ਹੈ, ਘਰ ਦੇ ਅੰਦਰ ਹੋਵੇ ਜਾਂ ਘਰ ਤੋਂ ਬਾਹਰ—ਉਹਦੀਆਂ ਮਾਨਸਿਕ ਜ਼ੁੰਮੇਵਾਰੀਆਂ ਕਦੇ ਘੱਟ ਨਹੀਂ ਹੁੰਦੀਆਂ।
ਦੋਵੇਂ ਔਰਤਾਂ, ਆਪਣੀ–ਆਪਣੀ ਜ਼ਿੰਮੇਵਾਰੀ ਵਿੱਚ ਰੁੱਝੀਆਂ ਹੋਈਆਂ, ਅਕਸਰ ਇਕੋ ਜਿਹੇ ਮਨੋਵਿਗਿਆਨਕ ਦਬਾਅ ਦਾ ਸ਼ਿਕਾਰ ਹੁੰਦੀਆਂ ਹਨ। ਸਿਰਫ਼ ਉਹਦੀ ਜਿੰਦਗੀ ਦਾ ਰੂਪ ਵੱਖਰਾ ਹੈ, ਪਰ ਦਰਦ ਕਾਫ਼ੀ ਹੱਦ ਤੱਕ ਇੱਕੋ ਹੀ ਹੈ I
---
1. ਕੰਮਕਾਜੀ ਔਰਤ — ਦੋਨੋਂ ਜਹਾਨਾਂ ਦੀ ਸੁਪਰ ਸਟਾਰ ਹੁੰਦੀਆਂ ਹਨ ;
ਕੰਮਕਾਜੀ ਔਰਤ ਸਵੇਰੇ ਤੋਂ ਸ਼ਾਮ ਤੱਕ ਦੋਹਰੀ ਜ਼ਿੰਦਗੀ ਜਿਉਂਦੀਆਂ ਹਨ — ਇੱਕ ਦਫ਼ਤਰ ਦਾ, ਇੱਕ ਘਰ ਦਾ।
• ਦਫ਼ਤਰ ਦਾ ਦਬਾਅ ਉਸ ਦੀ ਮਾਨਸਿਕ ਸਥਿਤੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ, ਪਰ ਉਸ ਦੀ ਇਸ ਸਥਿਤੀ ਤੋਂ ਕਿਸੇ ਨੂੰ ਕੋਈ ਮਤਲਬ ਨਹੀਂ ਹੁੰਦਾ, ਡੈਡਲਾਈਨ (Deadline), ਮੀਟਿੰਗ (meeting), ਬੋਸ ਦੀ ਐਕਸਪੈਕਟੇਸ਼ਨਸ ( boss expectations), ਕੰਪੀਟੀਸ਼ਨ (competition) — ਇਹ ਸਭ ਉਸਦੇ ਮਨ 'ਤੇ ਲਗਾਤਾਰ ਭਾਰ ਪਾਉਂਦੇ ਹਨ। ਉਹ ਕਈ ਵਾਰ ਬੇਹੱਦ ਮਾਨਸਿਕ ਤਣਾਅ (mentally drained) ਮਹਿਸੂਸ ਕਰਦੀ ਹੈ, ਪਰ ਉਸ ਦੇ ਇਸ ਦਰਦ ਨੂੰ ਮਹਿਸੂਸ ਕਰਨਾ ਉਚਿਤ ਨਹੀ ਸਮਝਦੇ।
• ਘਰ ਦੀ ਦੂਜੀ ਡਿਉਟੀ:
ਜੇਕਰ ਦਫ਼ਤਰ ਤੋਂ ਥੱਕ ਕੇ ਆਵੇ ਵੀ, ਉਸਦੇ ਲਈ ਘਰ ਇੱਕ ਬ੍ਰੇਕ "break" ਨਹੀਂ, ਬਲਕਿ ਇੱਕ ਦੂਜੀ ਸ਼ਿਫਟ “second shift” ਬਣ ਜਾਂਦਾ ਹੈ— ਘਰ ਦੇ ਰੋਜ਼ਾਨਾ ਕੰਮਕਾਜ, ਖਾਣਾ ਬਣਾਉਣਾ, ਬੱਚਿਆਂ ਦਾ ਹੋਮਵਰਕ, ਬਜ਼ੁਰਗਾਂ ਦੀ ਸੰਭਾਲ ਆਦਿ।
• ਥੱਕੀ ਹੋਈ ਔਰਤ ਦੀ ਚੁੱਪ ਦਰਦ:
ਉਹ ਚੁੱਪ ਰਹਿੰਦੀ ਹੈ,
ਪਰ ਉਸਦੀ ਚੁੱਪ ਵਿੱਚ ਬਹੁਤ ਸ਼ੋਰ ਹੁੰਦਾ ਹੈ।
ਹਰ ਰੋਜ਼ ਦੀ ਦੌੜ, ਹਰ ਰਿਸ਼ਤੇ ਦੀ ਜ਼ਿੰਮੇਵਾਰੀ,
ਉਸਦੇ ਮੱਥੇ ਦੀਆਂ ਲਕੀਰਾਂ ਵਿੱਚ ਲਿਖੀ ਜਾਂਦੀ ਹੈ।
ਉਹ ਥੱਕੀ ਹੋਈ ਹੈ, ਪਰ ਕਦੇ ਕਹਿੰਦੀ ਨਹੀਂ।
ਕਿਉਂਕਿ ਉਸਨੂੰ ਸਿਖਾਇਆ ਗਿਆ— ਸਹਿਣਾ ਹੀ ਤਾਕਤ ਹੈ।
ਉਸਦੇ ਸੁਪਨੇ,
ਰਸੋਈ ਦੀ ਭਾਫ਼ ਵਿੱਚ ਗੁੰਮ ਹੋ ਜਾਂਦੇ ਹਨ,
ਉਸਦੀ ਆਵਾਜ਼ “ਠੀਕ ਹੈ” ਦੇ ਜਵਾਬਾਂ ਵਿੱਚ ਦੱਬ ਜਾਂਦੀ ਹੈ।
ਕਦੇ ਪੁੱਛੋ ਉਸਨੂੰ, “ਤੂੰ ਕਿਵੇਂ ਹੈਂ?”
" ਥੱਕ ਗਈ ਹੋਵੇਂਗੀ, ਆਰਾਮ ਕਰ ਲਿਆ ਕਰ"
ਇਹੋ ਜਿਹੇ ਵਾਕ ਉਸ ਦੀ ਰੂਹ ਨੂੰ ਆਰਾਮ ਦੇਣ ਦਾ ਇੱਕ ਹਿੱਸਾ ਹੈ,
ਸ਼ਾਇਦ ਉਸਦੀ ਚੁੱਪ ਟੁੱਟ ਜਾਏ,
ਤੇ ਦਰਦ ਨੂੰ ਵੀ ਸਾਹ ਮਿਲ ਜਾਏ।
• ਖੁਦ ਦੀ ਖਿਆਲ ਰੱਖਣਾ ਭੁੱਲ ਜਾਂਦੀ ਹੈ:
ਸਮੇਂ ਦੀ ਕਮੀ ਕਾਰਨ ਨੀਂਦ ਘੱਟ ਜਾਂਦੀ ਹੈ, ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੀ ਹੈ ਅਤੇ ਇਕ ਸਮੇਂ ਤੇ ਆ ਕੇ ਚੁੱਪ ਕਰ ਜਾਂਦੀ ਹੈ। ਪਰ ਦੂਜਿਆਂ ਵਲੋਂ ਉਸ ਦੀ ਇਸ ਚੁੱਪ ਨੂੰ ਆਦਤ ਸਮਝ ਲਿਆ ਜਾਂਦਾ ਹੈ।
2. ਘਰੇਲੂ (Housewife) ਔਰਤ — ਅਣਦੇਖੀ, ਪਰ ਸਭ ਤੋਂ ਭਾਰੀ ਡਿਊਟੀ
ਘਰੇਲੂ ਔਰਤ ਦੀ ਜ਼ਿੰਦਗੀ ਬਾਹਰੋਂ ਆਸਾਨ ਲੱਗਦੀ ਹੈ, ਪਰ ਅੰਦਰੋਂ ਉਹਦੇ ਮਨ 'ਤੇ ਸਭ ਤੋਂ ਵੱਧ ਭਾਰ ਹੁੰਦਾ ਹੈ।
• ਮੁਫ਼ਤ ਦੀ ਨੌਕਰੀ, ਨਾਂਹ ਬਰਾਬਰ ਸ਼ਲਾਘਾ (Unpaid Job, Zero Appreciation)
ਘਰੇਲੂ ਕੰਮ ਸਭ ਤੋਂ ਲੰਮਾ, ਸਭ ਤੋਂ ਮੁਸ਼ਕਿਲ, ਪਰ ਸਭ ਤੋਂ ਘੱਟ ਸਰਾਹਿਆ (appreciated) ਜਾਣ ਵਾਲਾ ਕੰਮ ਹੈ। ਜਦ ਕੋਈ ਧੰਨਵਾਦ (thank you) ਨਹੀਂ ਦਿੰਦਾ, ਇਹ ਉਸ ਨੂੰ ਆਪ ਮੁਹਾਰੇ ਹੀ ਤਕਲੀਫ ਦਿੰਦਾ ਹੈ।
• ਤਨਹਾਈ ਅਤੇ ਆਪਣੇ ਨੂੰ ਇਕੱਲਾ ਜਾਂ ਅਲੱਗ ਕਰ ਲੈਣਾ
ਕਈ ਘਰੇਲੂ ਔਰਤਾਂ ਦਾ ਪੂਰਾ ਦਿਨ ਕੰਮ ਕਰਦਿਆਂ ਇਕੱਲਾ ਲੰਘ ਜਾਂਦਾ ਹੈ, ਸਾਰਾ ਦਿਨ ਕੰਧਾਂ ਦੀ ਚਾਰ ਦੀਵਾਰੀ ਵਿੱਚ ਬੰਦ ਹੋ ਕੇ ਰਹਿ ਜਾਂਦਾ ਹੈ, ਇਹ ਇਕੱਲਾਪਣ ਮਾਨਸਿਕ ਸਿਹਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ।
• ਇੱਕੋ–ਜਿਹੀ ਦਿਨ ਚਰਚਾ (daily routine) - ਸਵੇਰੇ ਤੋਂ ਰਾਤ ਤੱਕ ਇੱਕੋ ਕੰਮ— ਖਾਣਾ ਬਣਾਉਣਾ, ਸਾਫ ਸਫਾਈ, ਕੱਪੜਿਆ ਵਿੱਚ ਮਿੱਧ ਕੇ, ਬੱਚਿਆ ਵਿੱਚ, ਘਰ ਨੂੰ ਘਰ ਬਣਾਉਣ ਵਿੱਚ...ਇਸ ਹੀ ਰੋਜ਼ਾਨਾ ਰੁਟੀਨ ਨਾਲ ਦਿਮਾਗ ਵੀ ਥੱਕ ਜਾਂਦਾ ਹੈ ਤੇ ਦਿਲ ਵੀ।ਉਹ "ਮਾਂ", "ਬਹੁ", "ਭਾਬੀ", "ਪਤਨੀ" ਤਾਂ ਬਣੀ ਰਹਿੰਦੀ ਹੈ, ਪਰ “ਉਹ ਖੁਦ ਕੌਣ ਹੈ?”
ਇਸ ਸਵਾਲ ਦਾ ਜਵਾਬ ਕਈ ਵਾਰ ਉਸਦੇ ਕੋਲ ਵੀ ਨਹੀਂ ਹੁੰਦਾ। ਉਸ ਦੀ ਆਪਣੀ ਪਹਿਚਾਣ ਗੁੰਮ ਹੋਣ ਲੱਗਦੀ ਹੈ, ਇਹ ਗੱਲ ਅੰਦਰੂਨੀ ਖ਼ਾਲੀਪਨ ਉਸ ਦੀ ਮਾਨਸਿਕ ਸਥਿਤੀ ਨੂੰ ਗਿਰਾ ਦਿੰਦੀ ਹੈ।
3. ਦੋਹਾਂ ਦੇ ਮਨ ਦੀ ਸਾਂਝੀ ਜੰਗ
ਭਾਵੇਂ ਦੋਵੇਂ ਦੀਆਂ ਜ਼ਿੰਮੇਵਾਰੀਆਂ ਵੱਖਰੀਆਂ ਹਨ, ਪਰ ਦੋਵੇਂ ਇੱਕੋ ਜਿਹੀਆਂ ਭਾਵਨਾਵਾਂ emotions ਨਾਲ ਲੜਦੀਆਂ ਹਨ: ਚਿੰਤਾ (Anxiety), ਤਣਾਅ (Stress), ਜ਼ਿਆਦਾ ਸੋਚਣਾ (Overthinking), ਭਾਵਨਾਤਮਕ ਥਕਾਵਟ (Emotional exhaustions, ਆਪਣੀ ਸੰਭਾਲ ਘੱਟ ਕਰਨਾ (Less self-care)
ਦੋਵੇਂ ਸਮਝ ਅਤੇ support ਚਾਹੁੰਦੀਆਂ ਹਨ, ਪਰ ਮਿਲਦਾ ਬਹੁਤ ਘੱਟ।
4. ਈਰਖਾ ਅਤੇ ਤੁਲਨਾ — ਲੁਕੇ ਹੋਏ ਮਨੁੱਖੀ ਜਜ਼ਬਾਤ
ਅੱਜਕਲ ਦੀਆਂ ਔਰਤਾਂ ਵਿੱਚ ਇੱਕ ਚੁੱਪ jealousy ਵੀ ਵੇਖੀ ਜਾਂਦੀ ਹੈ:
ਘਰੇਲੂ ਔਰਤ (Housewife) ਸੋਚਦੀ ਹੈ:
“ਉਹ ਤਾਂ ਬਾਹਰ ਕੰਮ ਕਰਕੇ, ਰੋਜ਼ ਨਵੇਂ-ਨਵੇਂ ਲੋਕਾਂ ਨੂੰ ਮਿਲਦੀ ਹੈ…”
“ਉਹਨੂੰ ਘਰ ਦਾ ਟੈਂਸ਼ਨ ਸ਼ਾਇਦ ਘੱਟ ਹੁੰਦਾ ਹੋਵੇਗਾ…”
ਵਰਕਿੰਗ ਔਰਤ ਸੋਚਦੀ ਹੈ:
“ਉਹ ਤਾਂ ਘਰ ਰਹਿ ਕੇ ਆਰਾਮ ਕਰ ਜਾਂਦੀ ਹੋਵੇਗੀ…”
“ਉਹਨੂੰ ਦਫ਼ਤਰ ਦਾ ਸਟ੍ਰੈੱਸ ਤੇ ਪ੍ਰੈਸ਼ਰ ਨਹੀਂ ਹੁੰਦਾ…”
ਚੁੱਪ ਰਹਿ ਕੇ ਦੋਵੇਂ ਆਪਣੀ-ਆਪਣੀ ਲੜਾਈ ਲੜ ਰਹੀਆਂ ਨੇ…ਪਰ ਦੋਹਾਂ ਦੀ ਇਹ ਸੋਚ ਅਸਲ ਵਿੱਚ ਇੱਕੋ ਜਿਹੇ ਭਾਵਨਾਤਮਕ ਦਰਦ ਤੋਂ ਨਿਕਲੀ ਹੈ— ਉਹ, ਉਹ ਚਾਹੁੰਦੀਆਂ ਹਨ ਜੋ ਉਹਨਾ ਕੋਲ ਨਹੀਂ।
5. ਔਰਤਾਂ ਦੀ Mental Health ਕਿਉਂ ਨਜ਼ਰਅੰਦਾਜ਼ ਹੋ ਜਾਂਦੀ ਹੈ?
ਔਰਤਾਂ ਤੋਂ ਹਮੇਸ਼ਾਂ “strong” ਹੋਣ ਦੀ ਉਮੀਦ
Mental pain ਨੂੰ importance ਨਾ ਦੇਣਾ
ਘਰ ਦੇ ਕੰਮ ਨੂੰ “simple” ਮੰਨਣਾ
Support ਦੇ ਨਾ ਮਿਲਣਾ
Social judgement ਦਾ ਡਰ
ਇਹ ਸਭ ਉਸਦੀ mental state ਨੂੰ silently damage ਕਰਦੇ ਰਹਿੰਦੇ ਹਨ।
6. ਹੱਲ — ਛੋਟੀਆਂ ਚੀਜ਼ਾਂ ਜੋ ਵੱਡਾ ਅਸਰ ਪਾਉਂਦੀਆਂ ਹਨ
✔ Proper Appreciation
ਇੱਕ simple “thank you” ਉਸਦੇ ਹਰ ਦਿਨ ਦੇ stress ਨੂੰ ਹੌਲਾ ਕਰ ਸਕਦਾ ਹੈ।
✔ Emotional Support
ਇੱਕ supportive conversation,
ਇੱਕ ਸੁਣਨ ਵਾਲਾ ਕੱਲਾ ਕੰਨ—
ਇਹ ਔਰਤ ਦੇ ਮਨ ਲਈ ਦਵਾਈ ਵਰਗਾ ਹੈ।
Me-Time : ਰੋਜ਼ 30 ਮਿੰਟ ਆਪਣੀ ਸੰਭਾਲ ਲਈ ਬਹੁਤ ਵੱਡਾ mental relief ਦਿੰਦਾ ਹੈ।
" ਮਨ ਦੀ ਹਾਲਤ ਨੂੰ ਸਮਝਣਾ ਹੀ ਔਰਤ ਦੀ ਸਹੀ ਇੱਜ਼ਤ ਹੈ "
ਔਰਤਾਂ ਹੱਸਦੀਆਂ ਨੇ, ਕੰਮ ਕਰਦੀਆਂ ਨੇ, ਹਰ ਇਕ ਨੂੰ ਸੰਭਾਲਦੀਆਂ ਨੇ, ਪਰ ਉਹਦਾ ਮਾਨਸਿਕ ਭਾਰ ਕਦੇ ਵੀ ਦਿੱਖਦਾ ਨਹੀਂ। ਚਾਹੇ ਉਹ ਦਫ਼ਤਰ ਸੰਭਾਲੇ ਜਾਂ ਪੂਰਾ ਘਰ ਚਲਾਏ, ਉਹਦੇ ਮਨ ਨੂੰ ਆਰਾਮ, ਪਿਆਰ, ਸਮਝ ਅਤੇ ਸਮਰਥਨ ਦੀ ਲੋੜ ਹੈ।
ਇੱਕ ਮਾਨਸਿਕ ਸਿਹਤਮੰਦ ਔਰਤ ਪੂਰੇ ਪਰਿਵਾਰ ਦੀ ਰੀੜ੍ਹ ਦੀ ਹੱਡੀ (backbone) ਹੁੰਦੀ ਹੈ।
No comments:
Post a Comment
Please do not enter any spam link in the comment box.