ਅੱਜਕੱਲ੍ਹ ਇਨਸਾਨ ਮਸ਼ੀਨਾਂ ਵਾਂਗ ਜੀ ਰਿਹਾ ਹੈ। ਦਿਲ ਨਾਲ ਨਹੀਂ, ਸਿਰਫ਼ ਦਿਮਾਗ ਨਾਲ ਸੋਚਦਾ ਹੈ। ਲੋੜੀਂਦੇ ਵੇਲੇ ਹੱਸਦਾ ਹੈ, ਫ਼ਾਇਦੇ ਲਈ ਰਿਸ਼ਤੇ ਨਿਭਾਂਦਾ ਹੈ।
ਮਨੁੱਖਤਾ ਹੌਲੀ-ਹੌਲੀ ਮਾਯਾ ਦੇ ਭੰਵਰੇ 'ਚ ਗੁੰਮ ਹੋ ਰਹੀ ਹੈ। ਇੱਥੇ ਗੱਲ ਸਿਰਫ ਪੈਸੇ ਦੀ ਨਹੀਂ ਹੋ ਰਹੀ ਬਲਕਿ ਫੋਕੇ ਸਮਾਜਿਕ ਬੁਰਾਈਆਂ, ਸ਼ੋਸ਼ੇ, ਫੋਕੀ ਸ਼ਾਨ, ਦਿਖਾਵੇ ਦੀ ਵੀ ਕਰ ਰਹੀ ਹਾਂ।
ਅੱਜਕਲ ਇਨਸਾਨੀ ਫ਼ਿਤਰਤ ਵਿਚ ਕਾਫੀ ਬਦਲਾਅ ਆਇਆ ਹੈ। ਪੈਸਾ, ਲਾਲਚ ਤੇ ਮੁਕਾਬਲੇ ਦੀ ਭੁੱਖ ਨੇ ਇਨਸਾਨ ਨੂੰ ਜਜ਼ਬਾਤੀ ਤੌਰ 'ਤੇ ਕਾਫੀ ਖਾਲੀ ਕਰ ਦਿੱਤਾ ਹੈ। ਲੋਕ ਆਪਣੇ ਫ਼ਾਇਦੇ ਲਈ ਸੰਬੰਧ ਬਣਾਉਂਦੇ ਹਨ ਤੇ ਉਨ੍ਹਾਂ ਨੂੰ ਵਰਤਣ ਮਗਰੋਂ ਛੱਡ ਦਿੰਦੇ ਹਨ।
ਇਨਸਾਨੀ ਫ਼ਿਤਰਤ ਹੁਣ ਸਬਰ, ਮਿਤ੍ਰਤਾ ਅਤੇ ਮਾਫ਼ੀ ਵਾਲੇ ਗੁਣਾਂ ਤੋਂ ਦੂਰ ਹੋ ਰਹੀ ਹੈ।
ਸਮਾਜਿਕ ਮੀਡੀਆ ਨੇ ਵੀ ਇਨਸਾਨੀ ਜਿੰਦਗੀ 'ਚ ਨਕਲੀਪਨ ਪੈਦਾ ਕਰ ਦਿੱਤਾ ਹੈ। ਦਿਖਾਵੇ ਦੀ ਦੁਨੀਆ ਵਿੱਚ ਅਸਲੀ ਮੋਹ-ਮਾਯਾ ਤੇ ਪਿਆਰ ਦੀ ਕਦਰ ਘਟਦੀ ਜਾ ਰਹੀ ਹੈ। ਲੋਕ ਹੱਸਦੇ ਤਾਂ ਹਨ, ਪਰ ਅੰਦਰੋਂ ਟੁੱਟੇ ਹੋਏ ਹੁੰਦੇ ਹਨ। ਕਿਸੇ ਦਾ ਦੁੱਖ ਦੇਖ ਕੇ ਅੱਖਾਂ ਭਿੱਜਣ ਦੀ ਜਗ੍ਹਾ, ਲੋਕ ਕੈਮਰਾ ਚਲਾਉਂਦੇ ਹਨ। ਮਦਦ ਕਰਨ ਦੀ ਥਾਂ ਵੀਡੀਓ ਬਣਾਈ ਜਾਂਦੀ ਹੈ।
ਕਿਸੇ ਦੇ ਲਾਭ ਨੂੰ ਆਪਣਾ ਨੁਕਸਾਨ ਸਮਝਣ ਲੱਗ ਪਏ ਹਾਂ। ਦੂਜੇ ਦੀ ਉਤਸ਼ਾਹਨਾ ਕਰਨ ਦੀ ਥਾਂ ਈਰਖਾ ਦੇ ਜਾਲ ਵਿਚ ਫਸੇ ਹੋਏ ਹਾਂ।
ਪਰ ਇਹ ਵੀ ਸੱਚ ਹੈ ਕਿ ਹਰ ਦਿਲ ਅੰਦਰ ਇਕ ਚੰਗਾਈ ਦੀ ਚੀਜ਼ ਹੁੰਦੀ ਹੈ। ਸਾਨੂੰ ਸਿਰਫ ਉਸਨੂੰ ਜਾਗਰੂਕ ਕਰਨ ਦੀ ਲੋੜ ਹੈ।
ਇੱਕ ਛੋਟਾ ਹੱਸਾ, ਇਕ ਹੌਸਲਾ ਭਰਪੂਰ ਗੱਲ – ਇਹੀ ਇਨਸਾਨੀਅਤ ਦੇ ਚਿੰਨ੍ਹ ਹਨ।
"ਅਸਲੀ ਇਨਸਾਨੀਅਤ ਹਮੇਸ਼ਾ ਸਾਦਗੀ ਵਿੱਚ ਲੁਕੀ ਹੁੰਦੀ ਹੈ। ਇਨਸਾਨੀਅਤ ਮਰੀ ਨਹੀਂ, ਸਿਰਫ਼ ਚੁੱਪ ਹੋ ਗਈ ਹੈ।"
ਸਾਡਾ ਇਕ ਛੋਟਾ ਭਲਾ ਕੰਮ, ਕਿਸੇ ਦੀ ਦੁਨੀਆਂ ਬਦਲ ਸਕਦਾ ਹੈ।"
No comments:
Post a Comment
Please do not enter any spam link in the comment box.