December 24, 2025

ढलते सूरज के साथ

इस ढलते सूरज के साथ
रोज कुछ पीछे छूट जाता है,
कोई राह, कोई बात,
कोई उम्मीद,
कोई उम्र
कोई साथ
कोई इंसान याद बन कर,

चल पड़ना पड़ता है 
किसी अगले सूरज की रोनक में
कभी रोटी के लिए
कोई नाम के लिए
कोई खास के लिए
कोई अच्छे वक्त,
अच्छे सूरज की उम्मीद में,
कोई सिर्फ जिन्दगी के दिन
निकल जाने के लिए,

इस ढलते सूरज के साथ
चल पड़ना पड़ता है I
सुगम 

ਬੀਬੀ ਹਰਸ਼ਰਨ ਕੌਰ ਜੀ ( ਸ਼ਰਨ ਕੌਰ ਜੀ) - ਖਾਲਸੇ ਦੀ ਨਿਡਰ ਧੀ

ਸਿੱਖ ਇਤਿਹਾਸ ਵਿੱਚ ਬੀਬੀ ਸ਼ਰਨ ਕੌਰ ਜੀ ਦਾ ਨਾਮ ਅਟੱਲ ਸਾਹਸ, ਅਟੁੱਟ ਭਗਤੀ ਅਤੇ ਨਿਸ਼ਕਾਮ ਸੇਵਾ ਦੀ ਮਿਸਾਲ ਵਜੋਂ ਸਦਾ ਯਾਦ ਕੀਤਾ ਜਾਂਦਾ ਹੈ। 1705 ਦੇ ਚਮਕੌਰ ਸਾਹਿਬ ਦੇ ਯੁੱਧ ਤੋਂ ਬਾਅਦ ਉਨ੍ਹਾਂ ਵੱਲੋਂ ਦਿਖਾਈ ਗਈ ਨਿਡਰਤਾ ਖਾਲਸੇ ਦੀ ਅਸਲੀ ਰੂਹ ਨੂੰ ਦਰਸਾਉਂਦੀ ਹੈ — ਸੱਚ, ਇੱਜ਼ਤ ਅਤੇ ਮਨੁੱਖਤਾ ਲਈ ਡਟ ਕੇ ਖੜ੍ਹੇ ਰਹਿਣਾ, ਚਾਹੇ ਮੌਤ ਸਾਹਮਣੇ ਹੀ ਕਿਉਂ ਨਾ ਹੋਵੇ।

ਉਥਲ-ਪੁਥਲ ਦੇ ਸਮੇਂ ਦੀ ਨਿਡਰ ਆਤਮਾ :
ਚਮਕੌਰ ਸਾਹਿਬ ਦੇ ਇਤਿਹਾਸਕ ਯੁੱਧ ਤੋਂ ਬਾਅਦ ਮੈਦਾਨ-ਏ-ਜੰਗ ਵਿੱਚ ਬੇਅੰਤ ਸਿੱਖ ਸੂਰਮੇ ਸ਼ਹੀਦਾਂ ਦੀਆਂ ਦੇਹਾਂ ਪਈਆਂ ਸਨ। ਇਨ੍ਹਾਂ ਵਿੱਚ ਵੱਡੇ ਸਾਹਿਬਜ਼ਾਦੇ — ਸਾਹਿਬਜ਼ਾਦਾ  ਬਾਬਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੀ ਸ਼ਾਮਲ ਸਨ। ਮੁਗਲ ਫੌਜਾਂ ਹਾਲੇ ਇਲਾਕੇ ਵਿੱਚ ਮੌਜੂਦ ਸਨ ਅਤੇ ਖ਼ਤਰਾ ਬਰਕਰਾਰ ਸੀ।ਐਸੇ ਹਾਲਾਤਾਂ ਵਿੱਚ ਸ਼ਹੀਦਾਂ ਦੇ ਅੰਤਿਮ ਸੰਸਕਾਰ ਕਰਨ ਲਈ ਅਸਧਾਰਣ ਹੌਂਸਲੇ ਵਾਲੇ ਵਿਅਕਤੀ ਦੀ ਲੋੜ ਸੀ। ਇਹ ਪਵਿੱਤਰ ਸੇਵਾ ਰਾਇਪੁਰ ਪਿੰਡ ਦੀ ਇਕ ਨੌਜਵਾਨ ਬੀਬੀ, ਬੀਬੀ  ਹਰਸ਼ਰਨ ਕੌਰ ਜੀ ਨੇ ਆਪਣੇ ਸਿਰ ਲੈ ਲਈ।

ਸ਼ਹੀਦਾਂ ਦੇ ਅੰਤਿਮ ਸੰਸਕਾਰ
ਅਟੱਲ ਹੌਸਲੇ ਨਾਲ ਬੀਬੀ ਜੀ ਨੇ ਲਗਭਗ ਚਾਲੀ ਸਿੱਖ ਸ਼ਹੀਦਾਂ ਦੇ ਸਰੀਰ ਇਕੱਠੇ ਕੀਤੇ, ਜਿਨ੍ਹਾਂ ਵਿੱਚ ਸ਼ਾਮਲ ਸਨ:
ਸਾਹਿਬਜ਼ਾਦਾ ਅਜੀਤ ਸਿੰਘ ਜੀ
ਸਾਹਿਬਜ਼ਾਦਾ ਜੁਝਾਰ ਸਿੰਘ ਜੀ
ਤਿੰਨ ਹੋਰ ਪਿਆਰੇ ਸਿੱਖ ਸੂਰਮੇ (ਪੰਜ ਪਿਆਰਿਆਂ ਵਰਗੇ ਸਮਰਪਿਤ ਯੋਧੇ)
ਅਨੇਕਾਂ ਖਾਲਸਾ ਸਿਪਾਹੀ
ਉਨ੍ਹਾਂ ਦੇ ਆਪਣੇ ਪਤੀ
ਮੁਗਲਾਂ ਦੇ ਮੁੜ ਆਉਣ ਦੇ ਡਰ ਦੇ ਬਾਵਜੂਦ, ਬੀਬੀ ਜੀ ਨੇ ਹਰ ਸ਼ਹੀਦ ਨੂੰ ਪੂਰੇ ਮਰਿਆਦ ਨਾਲ ਸੰਸਕਾਰ ਕੀਤੇ। ਪੂਰਨ ਸ਼ਰਧਾ ਨਾਲ ਚਿਤਾ ਸਜਾਈ ਅਤੇ ਅੱਗ ਪ੍ਰਜਵਲਿਤ ਕੀਤੀ। ਇਹ ਕੰਮ ਕੇਵਲ ਸਾਹਸ ਹੀ ਨਹੀਂ, ਡੂੰਘੀ ਆਤਮਿਕ ਤਾਕਤ ਵੀ ਮੰਗਦਾ ਸੀ।

ਆਪਣੀ ਸ਼ਹਾਦਤ
ਜਦੋਂ ਮੁਗਲ ਸੈਨਿਕਾਂ ਨੂੰ ਪਤਾ ਲੱਗਿਆ ਕਿ ਸਿੱਖ ਸ਼ਹੀਦਾਂ ਦਾ ਸੰਸਕਾਰ ਕੀਤਾ ਜਾ ਚੁੱਕਾ ਹੈ, ਤਾਂ ਉਨ੍ਹਾਂ ਨੇ ਬੀਬੀ ਸ਼ਰਨ ਕੌਰ ਜੀ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਦੁਸ਼ਮਣ ਦੇ ਹੱਥਾਂ ਪੈਣ ਦੀ ਥਾਂ, ਬੀਬੀ ਜੀ ਨੇ ਸ਼ਹਾਦਤ ਕਬੂਲ ਕੀਤੀ।

ਇਤਿਹਾਸਕ ਸਰੋਤ ਦੋ ਸੰਭਾਵਨਾਵਾਂ ਦੱਸਦੀਆਂ ਹਨ:
ਉਨ੍ਹਾਂ ਨੇ ਆਪਣੀ ਇੱਜ਼ਤ ਦੀ ਰੱਖਿਆ ਲਈ ਅੱਗ ਵਿੱਚ ਕੂਦ ਕੇ ਸ਼ਹੀਦੀ ਪ੍ਰਾਪਤ ਕੀਤੀ, ਜਾਂ ਮੁਗਲ ਸੈਨਿਕਾਂ ਦੇ ਹਮਲੇ ਦੌਰਾਨ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ।
ਜੋ ਵੀ ਸੱਚ ਹੋਵੇ, ਉਨ੍ਹਾਂ ਦੀ ਕੁਰਬਾਨੀ ਖਾਲਸੇ ਦੀ ਇੱਜ਼ਤ ਅਤੇ ਨਿਡਰਤਾ ਦੀ ਅਮਰ ਮਿਸਾਲ ਹੈ।

ਵਿਰਾਸਤ ਅਤੇ ਸਮਾਰਕ
ਬੀਬੀ ਸ਼ਰਨ ਕੌਰ ਜੀ ਦੀ ਅਸਾਧਾਰਣ ਸੇਵਾ ਅਤੇ ਸ਼ਹਾਦਤ ਦੀ ਯਾਦ ਵਿੱਚ ਉਨ੍ਹਾਂ ਦੇ ਪਿੰਡ ਰਾਇਪੁਰ ਵਿੱਚ ਗੁਰਦੁਆਰਾ ਬੀਬੀ ਸ਼ਰਨ ਕੌਰ ਜੀ ਸਥਾਪਿਤ ਹੈ। ਇਹ ਪਵਿੱਤਰ ਅਸਥਾਨ ਯਾਦ ਕਰਵਾਉਂਦਾ ਹੈ:
ਚਮਕੌਰ ਦੇ ਸ਼ਹੀਦਾਂ ਦੇ ਸੰਸਕਾਰ ਦੀ ਮਹਾਨ ਸੇਵਾ, ਖਾਲਸਾ ਪੰਥ ਪ੍ਰਤੀ ਅਟੁੱਟ ਸਮਰਪਣ, ਇੱਜ਼ਤ ਦੀ ਰੱਖਿਆ ਲਈ ਜੀਵਨ ਨਿਛਾਵਰ ਕਰਨ ਦੀ ਤਿਆਰੀ।

ਸ਼ਰਧਾਲੂ ਇੱਥੇ ਆ ਕੇ ਬੀਬੀ ਜੀ ਦੀ ਨਿਡਰਤਾ ਨੂੰ ਨਮਨ ਕਰਦੇ ਹਨ ਅਤੇ ਅਰਦਾਸ ਕਰਦੇ ਹਨ। ਅੱਜ ਦੇ ਸਮੇਂ ਵਿੱਚ ਬੀਬੀ ਸ਼ਰਨ ਕੌਰ ਜੀ ਦੀ ਸਿੱਖਿਆ ਉਨ੍ਹਾਂ ਦੀ ਜੀਵਨੀ ਸਾਨੂੰ ਸਿਖਾਉਂਦੀ ਹੈ ਕਿ ਸਾਹਸ ਕਿਸੇ ਲਿੰਗ ਦੀ ਮੋਹਤਾਜੀ ਨਹੀਂ, ਸੰਗਤ ਅਤੇ ਕੌਮ ਪ੍ਰਤੀ ਫ਼ਰਜ਼ ਪਵਿੱਤਰ ਹੁੰਦਾ ਹੈ। ਮੁਸ਼ਕਲ ਵੇਲੇ ਖੜ੍ਹੇ ਰਹਿਣਾ ਹੀ ਅਸਲੀ ਕਿਰਦਾਰ ਹੈ।

ਨਿਸ਼ਕਾਮ ਸੇਵਾ ਸਭ ਤੋਂ ਉੱਚੀ ਭਗਤੀ ਹੈ।
ਡਰ ਅਤੇ ਅਨਿਸ਼ਚਿਤਤਾ ਭਰੇ ਸੰਸਾਰ ਵਿੱਚ, ਬੀਬੀ ਸ਼ਰਨ ਕੌਰ ਜੀ ਵਰਗੀਆਂ ਰੂਹਾਂ ਸਾਨੂੰ ਯਾਦ ਦਿਲਾਉਂਦੀਆਂ ਹਨ ਕਿ ਵਿਸ਼ਵਾਸ ਅਤੇ ਸਿਧਾਂਤਾਂ ਨਾਲ ਜੁੜ ਕੇ ਆਮ ਮਨੁੱਖ ਵੀ ਅਸਾਧਾਰਣ ਕਰਤਬ ਕਰ ਸਕਦਾ ਹੈ।

December 23, 2025

ਹਨੇਰ ਕੀ ਕਰੇਗਾ, ਦੀਵੇ ਦੀ ਲੋਅ ਤੋਂ ਬਿਨਾਂ / Haner ki karega, diwe di lo to bina

ਹਨੇਰਾ ਜੋਤ ਤੋਂ ਬਿਨਾਂ,
ਰੌਸ਼ਨੀ ਹਨੇਰ ਤੋਂ ਬਿਨਾਂ,
ਦਿਲ ਦੀ ਥਾਂ ਖਾਮੋਸ਼ੀ ਤੋਂ ਬਿਨਾਂ,
ਅਰਦਾਸ ਵਿਸ਼ਵਾਸ ਤੋਂ ਬਿਨਾਂ।
ਦਿਨ, ਦਿਨ ਨਹੀਂ ਹੁੰਦਾ
ਰਾਤ ਤੋਂ ਬਿਨਾਂ, 

ਫੁੱਲ ਖੁਸ਼ਬੂ ਤੋਂ ਬਿਨਾਂ
ਖ਼ਾਲੀ ਬਾਗ 
ਸਰੀਰ, ਰੂਹ ਤੋਂ ਬਿਨਾਂ
ਰੂਹ ਸਰੀਰ ਤੋਂ ਬਿਨਾਂ
ਰੁੱਖ ਫਲਾਂ ਤੋਂ ਬਿਨਾਂ
ਸਮੁੰਦਰ ਲਹਿਰਾਂ ਤੋਂ ਬਿਨਾਂ,
ਅਸਮਾਨ ਕਿੱਥੋਂ ਤੱਕ ਜਾਵੇਗਾ
ਧਰਤ ਦੇ ਜਹਾਨ ਤੋਂ ਬਿਨਾਂ 

ਸਵੇਰ ਧੁੱਪ ਦੀ ਗਰਮਾਹਟ ਤੋਂ ਬਿਨਾਂ,
ਫੁੱਲ - ਪੱਤੇ, ਰੌਸ਼ਨੀ ਹਵਾ ਤੋਂ ਬਿਨਾਂ,
ਪੱਤੇ, ਫੁੱਲਾਂ ਦੇ ਖਿੜਦੇ ਰੂਪ ਤੋਂ ਬਿਨਾਂ
ਹਨੇਰ, ਲੋ ਤੋਂ ਬਿਨਾਂ,
ਕਾਲ ਖਾ ਜਾਵੇਗਾ
ਹਨੇਰ ਕੀ ਕਰੇਗਾ
ਕਿਸੇ ਦੀਵੇ ਤੋਂ ਲੋਅ ਤੋਂ ਬਿਨਾਂ, 


Hanera jot ton bina,
Roshni haner ton bina,
Dil di thaan khamoshi ton bina,
Ardaas vishvaas ton bina.
Din, din nahi hunda
Raat ton bina,

Phull khushboo ton bina
Khaali baag,
Sareer rooh ton bina,
Rooh sareer ton bina,
Rukh phalan ton bina,
Samundar lehran ton bina,
Asmaan kitthon takk jaavega
Dharti de jahaan ton bina.

Saver dhoop di garmahat ton bina,
Phull–patte, roshni hawa ton bina,
Patte, phullan de khirde roop ton bina,
Haner lo ton bina,
Kaal kha jaavega,
Haner ki karega
Kise deeve di lau ton bina.

— Sugam


December 22, 2025

ਪੱਥਰਾਂ ਦੇ ਦਿਲ / Pathran de Dil

ਪੱਥਰਾਂ ਦੇ ਸ਼ਹਿਰ ‘ਚ ਰਹਿਣ ਲੱਗਾ ਹਾਂ,
ਇੱਥੇ ਪਿਆਰ ਵੀ ਪੱਥਰਾਂ ਨੂੰ ਕੀਤਾ ਜਾਂਦਾ ਹੈ,
ਤੇ ਪੂਜਾ ਵੀ…

ਸੰਜੀਵ ਚੀਜ਼ਾਂ ਦੀ ਗੱਲ ਕਰੀਏ ਤਾਂ,
ਇੱਥੇ ਉਹਨਾਂ ਦੇ 
ਕੋਈ ਮਾਇਨੇ ਨਹੀਂ ਹੁੰਦੇ।
ਲੋਕ ਸਮਾਂ ਟਪਾਉਦੇ ਹਨ,
ਤੇ ਠੋਕਰਾਂ ਮਾਰ ਅੱਗੇ ਨਿਕਲ ਜਾਂਦੇ ਨੇ।


Patharan de shehar rehṇ laggā hā̃,
ethe pyār vī patharan nū̃ kītā jandā hai,
te pūjā vī…

Sanjeev cheezā̃ dī gall kariye,
tã ethe
unhā̃ de koi mahlab nahī̃ hunde.
Lok smaa tapaunde han
Te thokkara'n maar agge nikal jande ne.



हँसते हुए शायर

झुकी पलकों के 
ऊँचे से मुकाम हें,

फिलहाल छोड़ो
अभी तो सर्दी खांसी ज़ुकाम है, 

December 20, 2025

Hum Khaandaani Log Hain!

“ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕਰਦੇ,
ਅਸੀਂ ਖ਼ਾਨਦਾਨੀ ਲੋਕ ਹਾਂ।”

“ਵਕ਼ਤ ਨੇ ਅਮੀਰ–ਗਰੀਬ ਬਣਾ ਦਿੱਤਾ,
ਪਰ ਖ਼ਾਨਦਾਨੀ ਰਵੱਈਆ ਨਹੀਂ ਗਿਆ।”

“ਸਾਦਾ ਰਹਿਣਾ ਮੇਰੀ ਆਦਤ ਹੈ,
ਪਰ ਰਾਇਲ ਬਿਹੇਵਿਅਰ ਮੇਰੀ ਪਹਿਚਾਣ।”

“ਨਾ ਸ਼ੋਰ ਪਸੰਦ, ਨਾ ਸ਼ੋਅ-ਆਫ਼,
ਖ਼ਾਮੋਸ਼ੀ ਵਿੱਚ ਵੀ ਰਾਇਲਟੀ ਹੈ।”

“ਪੀਠ ਪਿੱਛੇ ਬੋਲਣ ਵਾਲਿਆਂ ਨੂੰ
ਮਾਫ਼ ਕਰ ਦੇਣਾ ਹੀ ਰਾਇਲਟੀ ਹੈ।”

“ਰਾਇਲ (Royal) ਹੋਣ ਦਾ ਮਤਲਬ ਤਾਜ਼ ਨਹੀਂ,
ਵਰਤਾਓ ਹੁੰਦਾ ਹੈ।”

“ਅਸੀਂ ਜਵਾਬ ਦੇਣ ਵਿੱਚ ਨਹੀਂ,
ਮਾਫ਼ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ।”

“ਖ਼ਾਨਦਾਨੀ ਲੋਕ ਸ਼ੋਰ ਨਹੀਂ ਕਰਦੇ,
ਸਿਰਫ਼ ਆਪਣਾ ਲੈਵਲ ਮੇਂਟੇਨ ਕਰਦੇ ਹਨ।”

“ਜੋ ਪੀਠ ਪਿੱਛੇ ਗੱਲ ਕਰੇ,
ਸਮਝ ਲੋ ਉਹ ਪਿੱਛੇ ਹੀ ਰਹਿ ਗਿਆ।”

“ਮੈਂ ਕਲਾਸੀ ਹਾਂ, ਫ਼ਲੈਸ਼ੀ ਨਹੀਂ।”

“ਸਾਦੀ ਜਿਹੀ ਲੱਗਦੀ ਹਾਂ,
ਪਰ ਸੈਲਫ਼-ਰਿਸਪੈਕਟ ਵਿੱਚ ਕਦੇ ਕੰਪ੍ਰੋਮਾਈਜ਼ ਨਹੀਂ।”

"Kisi ki baat ka gussa nahi karte,
hum khaandaani log hain.”

“Waqt ne ameer–gareeb bana diya,
par khaandaani rawaiya nahi chhina.”

“Simple rehna meri aadat hai,
par royal behavior meri pehchaan.”

“Na shor pasand, na show-off,
khaamoshi mein vi royalty hai.”

“Peeth peeche bolne walon ko
maaf kar dena hi royalty hai.”

“Royal hone ka matlab Taaj nahi,
bartaav hota hai.”

“Hum jawab dene mein nahi,
maaf karne mein vishwas rakhte hain.”

“Khaandaani log shor nahi karte,
sirf apna level maintain karte hain.”

“Jo peeth peeche baat kare,
samajh lo woh peeche hi reh gaya.”

“Main classy hoon, flashy nahi.”

“Simple si lagti hoon,
par self-respect mein kabhi compromise nahi.”

Sugam Badyal 


December 17, 2025

ਕੰਮਕਾਜੀ ਔਰਤ ਅਤੇ ਘਰੇਲੂ ਔਰਤ ਦੀ ਮਾਨਸਿਕ ਹਾਲਤ

ਕੰਮਕਾਜੀ ਔਰਤ ਅਤੇ ਘਰੇਲੂ ਔਰਤ ਦੀ ਮਾਨਸਿਕ ਹਾਲਤ — ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਲੁਕਿਆ ਸੱਚ ਹੈ।


ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਔਰਤ ਜੋ ਵੀ ਕਰਦੀ ਹੈ, ਘਰ ਦੇ ਅੰਦਰ ਹੋਵੇ ਜਾਂ ਘਰ ਤੋਂ ਬਾਹਰ—ਉਹਦੀਆਂ ਮਾਨਸਿਕ ਜ਼ੁੰਮੇਵਾਰੀਆਂ ਕਦੇ ਘੱਟ ਨਹੀਂ ਹੁੰਦੀਆਂ।
ਦੋਵੇਂ ਔਰਤਾਂ, ਆਪਣੀ–ਆਪਣੀ ਜ਼ਿੰਮੇਵਾਰੀ ਵਿੱਚ ਰੁੱਝੀਆਂ ਹੋਈਆਂ, ਅਕਸਰ ਇਕੋ ਜਿਹੇ ਮਨੋਵਿਗਿਆਨਕ ਦਬਾਅ ਦਾ ਸ਼ਿਕਾਰ ਹੁੰਦੀਆਂ ਹਨ। ਸਿਰਫ਼ ਉਹਦੀ ਜਿੰਦਗੀ ਦਾ ਰੂਪ ਵੱਖਰਾ ਹੈ, ਪਰ ਦਰਦ ਕਾਫ਼ੀ ਹੱਦ ਤੱਕ ਇੱਕੋ ਹੀ ਹੈ I
---
1. ਕੰਮਕਾਜੀ ਔਰਤ — ਦੋਨੋਂ ਜਹਾਨਾਂ ਦੀ ਸੁਪਰ ਸਟਾਰ ਹੁੰਦੀਆਂ ਹਨ ;

ਕੰਮਕਾਜੀ ਔਰਤ ਸਵੇਰੇ ਤੋਂ ਸ਼ਾਮ ਤੱਕ ਦੋਹਰੀ ਜ਼ਿੰਦਗੀ ਜਿਉਂਦੀਆਂ ਹਨ — ਇੱਕ ਦਫ਼ਤਰ ਦਾ, ਇੱਕ ਘਰ ਦਾ।

ਦਫ਼ਤਰ ਦਾ ਦਬਾਅ ਉਸ ਦੀ ਮਾਨਸਿਕ ਸਥਿਤੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ, ਪਰ ਉਸ ਦੀ ਇਸ ਸਥਿਤੀ ਤੋਂ ਕਿਸੇ ਨੂੰ ਕੋਈ ਮਤਲਬ ਨਹੀਂ ਹੁੰਦਾ, ਡੈਡਲਾਈਨ (Deadline), ਮੀਟਿੰਗ (meeting), ਬੋਸ ਦੀ ਐਕਸਪੈਕਟੇਸ਼ਨਸ ( boss expectations), ਕੰਪੀਟੀਸ਼ਨ (competition) — ਇਹ ਸਭ ਉਸਦੇ ਮਨ 'ਤੇ ਲਗਾਤਾਰ ਭਾਰ ਪਾਉਂਦੇ ਹਨ। ਉਹ ਕਈ ਵਾਰ ਬੇਹੱਦ ਮਾਨਸਿਕ ਤਣਾਅ (mentally drained) ਮਹਿਸੂਸ ਕਰਦੀ ਹੈ, ਪਰ ਉਸ ਦੇ ਇਸ ਦਰਦ ਨੂੰ ਮਹਿਸੂਸ ਕਰਨਾ ਉਚਿਤ ਨਹੀ ਸਮਝਦੇ।

• ਘਰ ਦੀ ਦੂਜੀ ਡਿਉਟੀ:

ਜੇਕਰ ਦਫ਼ਤਰ ਤੋਂ ਥੱਕ ਕੇ ਆਵੇ ਵੀ, ਉਸਦੇ ਲਈ ਘਰ ਇੱਕ ਬ੍ਰੇਕ "break" ਨਹੀਂ, ਬਲਕਿ ਇੱਕ ਦੂਜੀ ਸ਼ਿਫਟ “second shift” ਬਣ ਜਾਂਦਾ ਹੈ— ਘਰ ਦੇ ਰੋਜ਼ਾਨਾ ਕੰਮਕਾਜ, ਖਾਣਾ ਬਣਾਉਣਾ, ਬੱਚਿਆਂ ਦਾ ਹੋਮਵਰਕ, ਬਜ਼ੁਰਗਾਂ ਦੀ ਸੰਭਾਲ ਆਦਿ।

ਥੱਕੀ ਹੋਈ ਔਰਤ ਦੀ ਚੁੱਪ ਦਰਦ: 
ਉਹ ਚੁੱਪ ਰਹਿੰਦੀ ਹੈ,
ਪਰ ਉਸਦੀ ਚੁੱਪ ਵਿੱਚ ਬਹੁਤ ਸ਼ੋਰ ਹੁੰਦਾ ਹੈ।
ਹਰ ਰੋਜ਼ ਦੀ ਦੌੜ, ਹਰ ਰਿਸ਼ਤੇ ਦੀ ਜ਼ਿੰਮੇਵਾਰੀ,
ਉਸਦੇ ਮੱਥੇ ਦੀਆਂ ਲਕੀਰਾਂ ਵਿੱਚ ਲਿਖੀ ਜਾਂਦੀ ਹੈ।

ਉਹ ਥੱਕੀ ਹੋਈ ਹੈ, ਪਰ ਕਦੇ ਕਹਿੰਦੀ ਨਹੀਂ।
ਕਿਉਂਕਿ ਉਸਨੂੰ ਸਿਖਾਇਆ ਗਿਆ— ਸਹਿਣਾ ਹੀ ਤਾਕਤ ਹੈ।

ਉਸਦੇ ਸੁਪਨੇ,
ਰਸੋਈ ਦੀ ਭਾਫ਼ ਵਿੱਚ ਗੁੰਮ ਹੋ ਜਾਂਦੇ ਹਨ,
ਉਸਦੀ ਆਵਾਜ਼ “ਠੀਕ ਹੈ” ਦੇ ਜਵਾਬਾਂ ਵਿੱਚ ਦੱਬ ਜਾਂਦੀ ਹੈ।

ਕਦੇ ਪੁੱਛੋ ਉਸਨੂੰ, “ਤੂੰ ਕਿਵੇਂ ਹੈਂ?”
" ਥੱਕ ਗਈ ਹੋਵੇਂਗੀ, ਆਰਾਮ ਕਰ ਲਿਆ ਕਰ"
ਇਹੋ ਜਿਹੇ ਵਾਕ ਉਸ ਦੀ ਰੂਹ ਨੂੰ ਆਰਾਮ ਦੇਣ ਦਾ ਇੱਕ ਹਿੱਸਾ ਹੈ,
ਸ਼ਾਇਦ ਉਸਦੀ ਚੁੱਪ ਟੁੱਟ ਜਾਏ,
ਤੇ ਦਰਦ ਨੂੰ ਵੀ ਸਾਹ ਮਿਲ ਜਾਏ।

ਖੁਦ ਦੀ ਖਿਆਲ ਰੱਖਣਾ ਭੁੱਲ ਜਾਂਦੀ ਹੈ:
ਸਮੇਂ ਦੀ ਕਮੀ ਕਾਰਨ ਨੀਂਦ ਘੱਟ ਜਾਂਦੀ ਹੈ, ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੀ ਹੈ ਅਤੇ ਇਕ ਸਮੇਂ ਤੇ ਆ ਕੇ ਚੁੱਪ ਕਰ ਜਾਂਦੀ ਹੈ। ਪਰ ਦੂਜਿਆਂ ਵਲੋਂ ਉਸ ਦੀ ਇਸ ਚੁੱਪ ਨੂੰ ਆਦਤ ਸਮਝ ਲਿਆ ਜਾਂਦਾ ਹੈ।

2. ਘਰੇਲੂ (Housewife) ਔਰਤ — ਅਣਦੇਖੀ, ਪਰ ਸਭ ਤੋਂ ਭਾਰੀ ਡਿਊਟੀ

ਘਰੇਲੂ ਔਰਤ ਦੀ ਜ਼ਿੰਦਗੀ ਬਾਹਰੋਂ ਆਸਾਨ ਲੱਗਦੀ ਹੈ, ਪਰ ਅੰਦਰੋਂ ਉਹਦੇ ਮਨ 'ਤੇ ਸਭ ਤੋਂ ਵੱਧ ਭਾਰ ਹੁੰਦਾ ਹੈ।

•  ਮੁਫ਼ਤ  ਦੀ ਨੌਕਰੀ, ਨਾਂਹ ਬਰਾਬਰ ਸ਼ਲਾਘਾ (Unpaid Job, Zero Appreciation)

ਘਰੇਲੂ ਕੰਮ ਸਭ ਤੋਂ ਲੰਮਾ, ਸਭ ਤੋਂ ਮੁਸ਼ਕਿਲ, ਪਰ ਸਭ ਤੋਂ ਘੱਟ ਸਰਾਹਿਆ (appreciated) ਜਾਣ ਵਾਲਾ ਕੰਮ ਹੈ। ਜਦ ਕੋਈ ਧੰਨਵਾਦ (thank you) ਨਹੀਂ ਦਿੰਦਾ, ਇਹ ਉਸ ਨੂੰ ਆਪ ਮੁਹਾਰੇ ਹੀ ਤਕਲੀਫ ਦਿੰਦਾ ਹੈ।

ਤਨਹਾਈ ਅਤੇ ਆਪਣੇ ਨੂੰ ਇਕੱਲਾ ਜਾਂ ਅਲੱਗ ਕਰ ਲੈਣਾ

ਕਈ ਘਰੇਲੂ ਔਰਤਾਂ ਦਾ ਪੂਰਾ ਦਿਨ ਕੰਮ ਕਰਦਿਆਂ ਇਕੱਲਾ ਲੰਘ ਜਾਂਦਾ ਹੈ, ਸਾਰਾ ਦਿਨ ਕੰਧਾਂ ਦੀ ਚਾਰ ਦੀਵਾਰੀ ਵਿੱਚ ਬੰਦ ਹੋ ਕੇ ਰਹਿ ਜਾਂਦਾ ਹੈ, ਇਹ ਇਕੱਲਾਪਣ ਮਾਨਸਿਕ ਸਿਹਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ।

ਇੱਕੋ–ਜਿਹੀ ਦਿਨ ਚਰਚਾ (daily routine) - ਸਵੇਰੇ ਤੋਂ ਰਾਤ ਤੱਕ ਇੱਕੋ ਕੰਮ— ਖਾਣਾ ਬਣਾਉਣਾ, ਸਾਫ ਸਫਾਈ, ਕੱਪੜਿਆ ਵਿੱਚ ਮਿੱਧ ਕੇ, ਬੱਚਿਆ ਵਿੱਚ, ਘਰ ਨੂੰ ਘਰ ਬਣਾਉਣ ਵਿੱਚ...ਇਸ ਹੀ ਰੋਜ਼ਾਨਾ ਰੁਟੀਨ ਨਾਲ ਦਿਮਾਗ ਵੀ ਥੱਕ ਜਾਂਦਾ ਹੈ ਤੇ ਦਿਲ ਵੀ।ਉਹ "ਮਾਂ", "ਬਹੁ", "ਭਾਬੀ", "ਪਤਨੀ" ਤਾਂ ਬਣੀ ਰਹਿੰਦੀ ਹੈ, ਪਰ “ਉਹ ਖੁਦ ਕੌਣ ਹੈ?”
ਇਸ ਸਵਾਲ ਦਾ ਜਵਾਬ ਕਈ ਵਾਰ ਉਸਦੇ ਕੋਲ ਵੀ ਨਹੀਂ ਹੁੰਦਾ। ਉਸ ਦੀ ਆਪਣੀ ਪਹਿਚਾਣ ਗੁੰਮ ਹੋਣ ਲੱਗਦੀ ਹੈ,  ਇਹ ਗੱਲ ਅੰਦਰੂਨੀ ਖ਼ਾਲੀਪਨ ਉਸ ਦੀ ਮਾਨਸਿਕ ਸਥਿਤੀ ਨੂੰ ਗਿਰਾ ਦਿੰਦੀ ਹੈ।

3. ਦੋਹਾਂ ਦੇ ਮਨ ਦੀ ਸਾਂਝੀ ਜੰਗ

ਭਾਵੇਂ ਦੋਵੇਂ ਦੀਆਂ ਜ਼ਿੰਮੇਵਾਰੀਆਂ ਵੱਖਰੀਆਂ ਹਨ, ਪਰ ਦੋਵੇਂ ਇੱਕੋ ਜਿਹੀਆਂ ਭਾਵਨਾਵਾਂ emotions ਨਾਲ ਲੜਦੀਆਂ ਹਨ: ਚਿੰਤਾ (Anxiety), ਤਣਾਅ (Stress), ਜ਼ਿਆਦਾ ਸੋਚਣਾ (Overthinking), ਭਾਵਨਾਤਮਕ ਥਕਾਵਟ (Emotional exhaustions, ਆਪਣੀ ਸੰਭਾਲ ਘੱਟ ਕਰਨਾ (Less self-care)


ਦੋਵੇਂ ਸਮਝ ਅਤੇ support ਚਾਹੁੰਦੀਆਂ ਹਨ, ਪਰ ਮਿਲਦਾ ਬਹੁਤ ਘੱਟ।

4. ਈਰਖਾ ਅਤੇ ਤੁਲਨਾ — ਲੁਕੇ ਹੋਏ ਮਨੁੱਖੀ ਜਜ਼ਬਾਤ

ਅੱਜਕਲ ਦੀਆਂ ਔਰਤਾਂ ਵਿੱਚ ਇੱਕ ਚੁੱਪ jealousy ਵੀ ਵੇਖੀ ਜਾਂਦੀ ਹੈ:

ਘਰੇਲੂ ਔਰਤ (Housewife) ਸੋਚਦੀ ਹੈ:

“ਉਹ ਤਾਂ ਬਾਹਰ ਕੰਮ ਕਰਕੇ, ਰੋਜ਼ ਨਵੇਂ-ਨਵੇਂ ਲੋਕਾਂ ਨੂੰ ਮਿਲਦੀ ਹੈ…”
“ਉਹਨੂੰ ਘਰ ਦਾ ਟੈਂਸ਼ਨ ਸ਼ਾਇਦ ਘੱਟ ਹੁੰਦਾ ਹੋਵੇਗਾ…”

ਵਰਕਿੰਗ ਔਰਤ ਸੋਚਦੀ ਹੈ:

“ਉਹ ਤਾਂ ਘਰ ਰਹਿ ਕੇ ਆਰਾਮ ਕਰ ਜਾਂਦੀ ਹੋਵੇਗੀ…”
“ਉਹਨੂੰ ਦਫ਼ਤਰ ਦਾ ਸਟ੍ਰੈੱਸ ਤੇ ਪ੍ਰੈਸ਼ਰ ਨਹੀਂ ਹੁੰਦਾ…”

ਚੁੱਪ ਰਹਿ ਕੇ ਦੋਵੇਂ ਆਪਣੀ-ਆਪਣੀ ਲੜਾਈ ਲੜ ਰਹੀਆਂ ਨੇ…ਪਰ ਦੋਹਾਂ ਦੀ ਇਹ ਸੋਚ ਅਸਲ ਵਿੱਚ ਇੱਕੋ ਜਿਹੇ ਭਾਵਨਾਤਮਕ ਦਰਦ ਤੋਂ ਨਿਕਲੀ ਹੈ— ਉਹ, ਉਹ ਚਾਹੁੰਦੀਆਂ ਹਨ ਜੋ ਉਹਨਾ ਕੋਲ ਨਹੀਂ।



5. ਔਰਤਾਂ ਦੀ Mental Health ਕਿਉਂ ਨਜ਼ਰਅੰਦਾਜ਼ ਹੋ ਜਾਂਦੀ ਹੈ?

ਔਰਤਾਂ ਤੋਂ ਹਮੇਸ਼ਾਂ “strong” ਹੋਣ ਦੀ ਉਮੀਦ

Mental pain ਨੂੰ importance ਨਾ ਦੇਣਾ

ਘਰ ਦੇ ਕੰਮ ਨੂੰ “simple” ਮੰਨਣਾ

Support ਦੇ ਨਾ ਮਿਲਣਾ

Social judgement ਦਾ ਡਰ


ਇਹ ਸਭ ਉਸਦੀ mental state ਨੂੰ silently damage ਕਰਦੇ ਰਹਿੰਦੇ ਹਨ।

6. ਹੱਲ — ਛੋਟੀਆਂ ਚੀਜ਼ਾਂ ਜੋ ਵੱਡਾ ਅਸਰ ਪਾਉਂਦੀਆਂ ਹਨ

✔ Proper Appreciation

ਇੱਕ simple “thank you” ਉਸਦੇ ਹਰ ਦਿਨ ਦੇ stress ਨੂੰ ਹੌਲਾ ਕਰ ਸਕਦਾ ਹੈ।

✔ Emotional Support

ਇੱਕ supportive conversation,
ਇੱਕ ਸੁਣਨ ਵਾਲਾ ਕੱਲਾ ਕੰਨ—
ਇਹ ਔਰਤ ਦੇ ਮਨ ਲਈ ਦਵਾਈ ਵਰਗਾ ਹੈ।

Me-Time : ਰੋਜ਼ 30 ਮਿੰਟ ਆਪਣੀ ਸੰਭਾਲ ਲਈ ਬਹੁਤ ਵੱਡਾ mental relief ਦਿੰਦਾ ਹੈ।

" ਮਨ ਦੀ ਹਾਲਤ ਨੂੰ ਸਮਝਣਾ ਹੀ ਔਰਤ ਦੀ ਸਹੀ ਇੱਜ਼ਤ ਹੈ "

ਔਰਤਾਂ ਹੱਸਦੀਆਂ ਨੇ, ਕੰਮ ਕਰਦੀਆਂ ਨੇ, ਹਰ ਇਕ ਨੂੰ ਸੰਭਾਲਦੀਆਂ ਨੇ, ਪਰ ਉਹਦਾ ਮਾਨਸਿਕ ਭਾਰ ਕਦੇ ਵੀ ਦਿੱਖਦਾ ਨਹੀਂ। ਚਾਹੇ ਉਹ ਦਫ਼ਤਰ ਸੰਭਾਲੇ ਜਾਂ ਪੂਰਾ ਘਰ ਚਲਾਏ, ਉਹਦੇ ਮਨ ਨੂੰ ਆਰਾਮ, ਪਿਆਰ, ਸਮਝ ਅਤੇ ਸਮਰਥਨ ਦੀ ਲੋੜ ਹੈ।

ਇੱਕ ਮਾਨਸਿਕ ਸਿਹਤਮੰਦ ਔਰਤ ਪੂਰੇ ਪਰਿਵਾਰ ਦੀ ਰੀੜ੍ਹ ਦੀ ਹੱਡੀ (backbone) ਹੁੰਦੀ ਹੈ।

December 16, 2025

ਅੱਜ ਕੱਲ੍ਹ ਫੋਨ ਤੋਂ ਬਿਨਾਂ ਜ਼ਿੰਦਗੀ | Ajj kal phone to bina zindagi

ਅੱਜ ਕੱਲ੍ਹ ਫੋਨ ਤੋਂ ਬਿਨਾਂ ਜ਼ਿੰਦਗੀ

ਕਦੇ ਸੋਚਿਆ ਹੈ?
ਫੋਨ ਤਾਂ ਹੱਥ ਚ ਹੁੰਦਾ ਹੈ,
ਪਰ ਅਸੀਂ ਕਿਸੇ ਦੇ ਹੱਥ ਚ ਨਾ ਫਸ ਗਏ ਹੋਈਏ?

ਅੱਜ ਕੱਲ
ਫੋਨ ਤੋਂ ਬਿਨਾਂ ਰਹਿ ਜਾਣਾ
ਜ਼ਿੰਦਗੀ ਦੇ ਰੁਕ ਜਾਣਾ ਵਰਗਾ ਲੱਗਦਾ ਹੈ।
ਪਰ ਸੱਚ ਇਹ ਵੀ ਹੈ ਕਿ
ਇਸੇ ਫੋਨ ਚ ਸਾਡੀ ਖੁਸ਼ੀ, ਗਮ, ਰਾਜ਼, ਰਿਸ਼ਤੇ—ਸਭ ਕੁਝ ਕੈਦ ਹੋਇਆ ਪਿਆ ਹੈ।

ਪਹਿਲਾਂ ਲੋਕ ਦਿਲ ਬਾਰੇ ਸੰਵੇਦਨਸ਼ੀਲ ਹੁੰਦੇ ਸੀ,
ਹੁਣ ਫੋਨ ਬਾਰੇ।
“ਫੋਨ ਕਿੱਥੇ ਰੱਖਿਆ?”
“ਕੌਣ ਕਾਲ ਕਰਦਾ?”
“ਕਿਹੜੀਆਂ ਚੈਟਾਂ ਨੇ?”
“ਸਟੇਟਸ ਕਿਸ ਨੇ ਦੇਖਿਆ?”
“ਕੌਣ ਫੋਲੋ ਕਰਦਾ ਕੌਣ ਨਹੀਂ?"

ਇਹ ਸਵਾਲ ਹੁਣ
ਪ੍ਰਾਈਵੇਸੀ ਦੇ ਨਹੀਂ,
ਸੰਬੰਧਾਂ ਦੇ ਟੈਸਟ ਬਣ ਚੁੱਕੇ ਨੇ।

ਫੋਨ — ਜ਼ਰੂਰਤ ਵੀ, ਜ਼ੰਜੀਰ ਵੀ,
ਫੋਨ ਨੇ ਦੁਨਿਆ ਨੇੜੇ ਕਰ ਦਿੱਤੀ,
ਪਰ ਆਪਣੇ ਲੋਕ ਦੂਰ।
ਨੀੰਦ ਘੱਟ, ਫੋਨ ਵੱਧ।
ਗੱਲਾਂ ਘੱਟ, ਸਟੇਟਸ ਵੱਧ।
ਸਮਝ ਘੱਟ, ਅਜ਼ੰਪਸ਼ਨ (assumptions) ਵੱਧ।

ਫੋਨ ਰੱਖਣਾ ਗਲਤ ਨਹੀਂ,
ਪਰ ਫੋਨ ਨੂੰ
ਜਜ਼ਬਾਤਾਂ ਉੱਤੇ ਰਾਜ ਕਰਨ ਦੇਣਾ -
ਸਭ ਤੋਂ ਵੱਡੀ ਸੈਂਸਿਟਿਵਿਟੀ ਹੈ।

ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਤ੍ਰਾਸਦੀ
ਇਹ ਨਹੀਂ ਕਿ ਸਾਡੇ ਕੋਲ ਪ੍ਰਾਈਵੇਸੀ ਘੱਟ ਰਹਿ ਗਈ ਹੈ।
ਦੁੱਖ ਦੀ ਗੱਲ ਇਹ ਹੈ ਕਿ ਅਸੀਂ
ਆਪ ਹੀ ਆਪਣੇ ਹੱਥਾਂ ਨਾਲ ਆਪਣੀ ਪ੍ਰਸਨਲ ਲਾਈਫ ਦੀ ਮਰਯਾਦਾ ਵੇਚ ਰਹੇ ਹਾਂ।

ਪਹਿਲਾਂ ਲੋਕ ਆਪਣੇ ਰਾਜ਼ ਦਿਲਾਂ ਚ, ਘਰਾਂ ਵਿੱਚ ਰੱਖਦੇ ਸੀ,
ਹੁਣ ਦਿਲ ਚ ਕੀ ਹੈ - ਸਟੇਟਸ 'ਚ ਹੈ,
ਲੜਾਈ ਚ ਕੀ ਹੋਇਆ - ਰੀਲ 'ਚ ਹੈ,
ਅੱਥਰੂ ਕਦੋਂ ਗਿਰੇ - ਕੈਪਸ਼ਨ 'ਚ ਹੈ,
ਪਿਆਰ ਕਿੰਨਾ ਹੈ - ਫੋਟੋ ਤੇ ਹੈ,
ਮਹਿਸੂਸ ਕੀ ਕੀਤਾ - ਕਮੈਂਟ ਚ ਹੈ,

ਪਹਿਲਾਂ ਘਰ ਦੀ ਲੜਾਈ, ਘਰ ਵਿੱਚ ਸੀ,
ਹੁਣ ਥੋੜ੍ਹਾ ਜਿਹੀ ਤਕਰਾਰ ਹੋਵੇ,
ਸਟੇਟਸ ਬਦਲ ਜਾਂਦਾ —
"Attitude ON",
"Trust No One",
"Feeling Broken"
"RIP"
"I loveyou".

ਬੰਦੇ ਦੀ ਅਹਿਮੀਅਤ ਹੁਣ
ਸਮਝ ਤੇ ਪਰਸਨੈਲਿਟੀ ਨਾਲ ਨਹੀਂ,
ਬਲਕਿ ਫੋਲੋਅਰਸ ਨਾਲ ਮਾਪੀ ਜਾਂਦੀ ਹੈ।

ਜਜ਼ਬਾਤਾਂ ਦਾ ਵੀ ਤੇਜੀ ਨਾਲ ਘਾਣ ਹੋ ਰਿਹਾ ਹੈ,
ਅਸੀਂ ਬੇਸ਼ਰਮ ਨਹੀਂ ਹੋਏ,
ਅਸੀਂ ਬੇਦਰਦ ਹੋ ਗਏ ਹਾਂ।
ਸਾਨੂੰ ਦਰਦ ਮਹਿਸੂਸ ਕਰਨ ਦੀ ਆਦਤ ਨਹੀਂ ਰਹੀ,
ਸਾਨੂੰ ਹੁਣ ਦਰਦ “ਪੋਸਟ” ਕਰਨ ਦੀ ਆਦਤ ਪੈ ਗਈ ਹੈ।

ਲੋਕਾਂ ਦੀ ਹਮਦਰਦੀ, ਪ੍ਰਤੀਕਿਰਿਆ ਦੇ ਦਿਲ ਹੁਣ,
ਰੀਲੀਜ਼ views ਦੀ ਗਿਣਤੀ ਵਿੱਚ ਸ਼ਾਮਿਲ ਹੋ ਗਏ ਹਨ।
ਇਹ ਸਭ ਅਸਲ ਜਜ਼ਬਾਤਾਂ ਤੋਂ ਵੱਧ ਮਹੱਤਵਪੂਰਨ ਹੋ ਚੁੱਕੇ ਨੇ।

ਅਖੀਰ ਚ ਇਨਸਾਨ ਕੁਝ ਨਹੀਂ ਲੱਭਦਾ,
ਸਿਵਾਏ ਆਪਣੇ ਆਪ ਦੀ ਖੋਈ ਹੋਈ ਆਵਾਜ਼ ਦੇ।
ਕਈ ਵਾਰ
ਫੋਨ ਬੰਦ ਕਰ ਦੇਣਾ
ਦਿਲ ਨੂੰ ਬਹੁਤ ਕੁਝ ਸੁਣ ਲੈਣਾ ਹੈ।


December 05, 2025

ਮੈਨੂੰ ਕੀ ਚੁੱਭਦਾ ਹੈ? What bothers you ?

What bothers you and why?

ਇਕ ਕਵੀ ਹੋਣ ਦੇ ਨਾਤੇ,
ਮੈਨੂੰ ਉਹ ਸੱਚ ਚੁਭਦੇ ਹਨ ਜੋ ਤਕੜੇ ਹਨ ਛੰਦਾਂ ਲਈ,
ਉਹ ਲਫ਼ਜ਼ ਜੋ ਬੰਦ ਦਿਮਾਗਾਂ ਵਿੱਚ ਦੱਬ ਜਾਂਦੇ ਹਨ,
ਉਹ ਡਰ ਕਿ ਮੇਰੀਆਂ ਭਾਵਨਾਵਾਂ
ਸੁਣਨ ਤੋਂ ਪਹਿਲਾਂ ਹੀ ਛਾਣ ਲਈਆਂ ਜਾਣਗੀਆਂ।

ਇਕ ਬੱਚੀ ਹੋਣ ਦੇ ਨਾਤੇ,
ਮੈਨੂੰ ਉਹ ਸਵਾਲ ਚੁਭਦੇ ਹਨ
ਜਿਨ੍ਹਾਂ ਦੇ ਜਵਾਬ ਕਦੇ ਮਿਲੇ ਨਹੀਂ,
ਅਤੇ ਉਹ ਜਵਾਬ ਵੀ,
ਜਿਨ੍ਹਾਂ ਨੂੰ ਪੁੱਛਣ ਲਈ ਮੈਂ ਬਹੁਤ ਛੋਟੀ ਸੀ।

ਇਕ ਧੀ ਹੋਣ ਦੇ ਨਾਤੇ,
ਮੈਨੂੰ ਉਹ ਸੁਪਨੇ ਚੁਭਦੇ ਹਨ ਜੋ
ਰਿਵਾਜਾਂ ਦੀ ਚਾਦਰ ਓੜ ਕੇ ਭੁਲਾ ਦਿੱਤੇ,
ਉਹ ਖਾਹਿਸ਼ਾਂ ਜੋ ਮੈਨੂੰ ਬਿਨਾਂ ਪੁੱਛੇ ਤਬਾਹ ਕਰ ਦਿੱਤੀਆਂ,

ਇਕ ਪਤਨੀ ਹੋਣ ਦੇ ਨਾਤੇ,
ਮੈਨੂੰ ਉਹ ਪਿਆਰ ਚੁਭਦਾ ਹੈ ਜੋ
ਆਗਿਆਕਾਰਤਾ ਅਤੇ ਚੁੱਪੀ ‘ਚ ਤੁੱਲ ਜਾਂਦਾ ਹੈ,
ਅੰਦਰ ਹੀ ਅੰਦਰ ਗੁੱਸੇ ਦੀ ਅੱਗ ਵਿਚ ਸੜ ਕੇ
ਸੁਆਹ ਹੋ ਜਾਂਦੀ ਹਾਂ ਪਰ ਫ਼ਿਰ ਵੀ ਭੂਮਿਕਾਵਾਂ ਨਿਭਾ ਕੇ
ਸ਼ਾਂਤੀ ਰੱਖਣ ਦੀ ਕੋਸ਼ਿਸ਼ ਕਰਦੀ ਹਾਂ,

ਇਕ ਮਾਂ ਹੋਣ ਦੇ ਨਾਤੇ,
ਮੈਨੂੰ ਇਹ ਡਰ ਚੁਭਦਾ ਹੈ ਕਿ ਮੇਰਾ ਬੱਚਾ
ਇੱਕ ਅਜਿਹੀ ਦੁਨੀਆ ‘ਚ ਵੱਡਾ ਹੋਵੇਗਾ
ਜੋ ਅਜੇ ਵੀ ਨਰਮੀ ਨੂੰ ਤਾਕਤ
ਅਤੇ ਹਮਦਰਦੀ ਨੂੰ ਹੌਂਸਲੇ ਵਾਂਗ ਅਤੇ ਗੁਣ ਨਹੀਂ ਮੰਨਦੀ।

ਇਕ ਚੰਗੇ ਭਵਿੱਖ ਦੇ ਲਈ,
ਮੈਂ ਇਹ ਸੋਚ ਕੇ ਘਬਰਾਉਂਦੀ ਹਾਂ ਕਿ
ਕੀ ਕਦੇ ਅਜਿਹਾ ਸਮਾਂ ਆਵੇਗਾ
ਜਿੱਥੇ ਮੈਂ ‘ਆਪ’ ਘੱਟ ਹੋਏ ਬਿਨਾਂ ਖਿੱਲ ਸਕਾਂ,
ਜਿੱਥੇ ਮੈਨੂੰ ਸਿਰਫ਼ ਭੂਮਿਕਾ ਨਹੀਂ,
ਇਕ ਪੂਰੀ ਹਸਤੀ ਵਜੋਂ ਵੇਖਿਆ ਜਾਵੇਗਾ।

ਇੱਕ ਪੇਸ਼ੇਵਰ ਔਰਤ ਹੋਣ ਦੇ ਨਾਤੇ,
ਮੈਨੂੰ ਉਹ ਤੋਲ ਚੁਭਦੀ ਹੈ
ਜੋ ਹਮੇਸ਼ਾਂ ਮੇਰੇ ਖਿਲਾਫ ਝੁਕੀ ਰਹਿੰਦੀ ਹੈ —
ਚਾਹੇ ਉਹ ਅਹੰਕਾਰ ਤੇ ਸਵੀਕਾਰਨ ਦੇ ਵਿਚਕਾਰ ਹੋਵੇ,
ਲੀਡਰ ਬਣ ਕੇ ਵੀ “ਕੱਚੀ ਸੜਕ” ਰਹਿ ਗਈ।
ਕਿਉੁਂਕਿ ਮੈਂ ਔਰਤ ਹਾਂ ਮਰਦ ਦੀ ਪ੍ਰੀਭਾਸ਼ਾ
ਔਰਤ ਮਰਦ ਤੋਂ ਇੱਕ ਕਦ ਛੋਟੀ ਰਹਿੰਦੀ ਹੈ,
ਉਹ ਕੱਚ ਦੀ ਛੱਤ ਵੀ ਚੁਭਦੀ ਹੈ
ਜਿਸਨੂੰ ਅਸਮਾਨ ਵਰਗਾ ਦਿਖਾਇਆ ਜਾਂਦਾ ਹੈ।


December 03, 2025

ਅੱਲ੍ਹਾ ਦੀ ਕਿਤਾਬ Allah Di Kitaab

ਰੀਝ ਨਾਲ ਜੋੜੇ ਨੇ ਜੋ

ਖੁਆਬ ਅਸਮਾਨ ਵਰਗੇ,
ਦੂਰੋਂ ਹੀ ਵੇਖ ਖੁਸ਼ ਹੁੰਦਾ ਰਹਿੰਦੀ ਹਾਂ,

ਦੱਸ ਕਿੱਥੇ ਧਰ ਆਵਾਂ ਖ਼ਤ ?
ਹਰ ਗੱਲ  ਜੋ ਲਿਖ ਰੱਖੀ ਆ
ਚੰਨ - ਤਾਰਿਆਂ ਦੇ ਜਹਾਨ ਨੂੰ,

ਪਤਾ ਦੱਸੇ ਤਾਂ ਕੋਈ ਮਹਿਤਾਬ ਦਾ,
ਹਲਫ਼ ਅੱਲ੍ਹਾ ਨੂਰ ਦੀ
ਮੈਂ ਲਿਖੀ ਕਿਤਾਬ 'ਚ ਮੇਰਾ ਨਾਂ ਫੋਲਦੀ,



December 01, 2025

ਖੂਬਸੂਰਤੀ ਵਾਲੀ ਅੱਖ/ Khoobsurati Wali Akh

ਜੇ ਖੂਬਸੂਰਤੀ ਵੇਖਣ ਵਾਲੀ ਅੱਖ ਹੋਏ ਤਾਂ ਦੁਨੀਆਂ ਦਾ ਹਰ ਨਜ਼ਾਰਾ ਖੂਬਸੂਰਤ ਲੱਗਦਾ ਹੈ, ਨਹੀਂ ਤਾਂ ਲੋਕ ਖੂਬਸੂਰਤੀ ਨਾਲ ਡੁੱਬਦੀ ਸੁਨਿਹਰੀ ਸ਼ਾਮ ਨੂੰ ਵੀ ਹਨੇਰਾ ਦੱਸਦੇ ਹਨ।



November 29, 2025

रात क्या वक्त / Raat Kya Waqt

क्या वक़्त ‘रात’ बनाई है जन्नत में तूने,
वरना सुकून का लम्हा भी कहाँ नसीब होता।

दिन जैसे शोर में हर सांस उलझ जाती,
ना दिल चैन पाता, ना ख़्वाब करीब होता।

नींद तो आँखों में कब से ही ठहरी रहती,
पर सोने को कहने वाला कोई नहीं होता…

भीड़ के दरमियाँ भी इंसान कितना तन्हा होता,
दिन के पर्दों के पीछे कितनी थकान छुपी रहती है,
ए रात, एहसास शायद तूने ही बेहतर समझा।



Kavitayein कविताएँ


हम कविता नहीं लिखते

कविताएँ हमें लिखती हैं,

तकिया कलाम सा अंदाज लिखती हैं,
कुछ हसी ठिठोली से मजाज़ लिखतीं है,

तबीयत ऐ अंदाज लिखती हैं
कुछ गंभीर वारदातों के हालात लिखती हैं,

मुहब्बत जताया नहीं करते
खुद को खुद में मोम की तरह ढाल लिखती हैं,

कुछ मासूम चिड़ियों की तरह
चीख चीख अपनी ही धुन में गीत लिखती हैं,

उड़ते परिंदों की तरह आजाद
कुछ बेफिक्री तसीर से ख्याल लिखती हैं,

कुछ मायूस चहरे, कुछ राज़दार
हर चहरे के पीछे छुपे चेहरों के राज़ लिखती हैं,

बाद ऐ फना होने से पहले
तमाम रहे अधूरे काम लिखती हैं,

सुगम बडियाल



Je Shaam ये शाम

ये शाम...

रंग छोड़ते आसमान में
सूरज और चांद की
मुलाकात हुई...
लगता, अहल ऐ फिरदौस भी जैसे
आसमां से धरती पर आ उतरे,

सूरज का उस ऊंची सी
बिलडिंग के पीछे छुप जाना,
शहर की गड़गड़ाहट,
हड़बड़ाहट में लोग
घर लोटने की,

शहरों से काफिले गाड़ियों के
शांत, सुनसान सड़कों से यूँ गुज़रना
भंवरों का जैसे फूलों पे मंडरा
रस भर आगे बढ़ जाना

ये चिड़ियों का घोंसलों में
लौट जाने की दौड़,
रंग बदलते आसमान को देखना
जादूगर का खेल है जैसे,

यूँ ही ढल गयी यहीं कही हमारी ऊम्र
काएनात शबाब पर है होती कहीं,
मरीज़ ऐ इश्क़ कभी ढुँढ रहा
मेरे दिल तक की मंज़िल,

सुन हवाओं का हमें मजबूर कर देना
जेब में हाथों का आशियाना ले लेना
ये रंग छोड़ते आसमान को बदलते देखना
कौन जादूगर दिखाता है, बिना सौदे के
काएनात के अदभुत, पाक
कभी जागे, सोये से मंज़र,

सुगम बडियाल

November 27, 2025

ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ



ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਜੋ ਕਿ ਸ਼੍ਰੀ ਚਮਕੌਰ ਸਾਹਿਬ ਵਿਖੇ ਸਥਿਤ ਹੈ, ਸਿੱਖ ਵੀਰਤਾ ਅਤੇ ਬਲਿਦਾਨ ਦਾ ਜੀਵੰਤ ਪ੍ਰਤੀਕ ਹੈ। ਇਹ ਪਵਿੱਤਰ ਸਥਾਨ ਦਸੰਬਰ 1705 ਦੀ ਉਸ ਇਤਿਹਾਸਿਕ ਲੜਾਈ ਨਾਲ ਸੰਬੰਧਿਤ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਕੁ ਸਿੱਖਾਂ ਦੇ ਨਾਲ ਮਿਲ ਕੇ ਮੁਗਲ ਫੌਜਾਂ ਦੇ ਵਿਸ਼ਾਲ ਹਮਲੇ ਦਾ ਸਾਹਮਣਾ ਕੀਤਾ ਸੀ।

ਗੁਰੂ ਜੀ ਨੇ ਆਪਣੇ ਵੱਡੇ ਪੁੱਤਰਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਧਰਮ ਦੀ ਰੱਖਿਆ ਲਈ ਸ਼ਹੀਦੀ ਸਵੀਕਾਰਨ ਦਾ ਆਦੇਸ਼ ਅਤੇ ਆਸ਼ੀਰਵਾਦ ਦਿੰਦਿਆਂ ਜੰਗ ਲਈ ਤੌਰ ਦਿੱਤਾ। ਦੋਵਾਂ ਸਾਹਿਬਜ਼ਾਦਿਆਂ ਨੇ ਹੋਰ ਸਿੱਖਾਂ ਅਤੇ ਗੁਰੂ ਜੀ ਦੇ ਤਿੰਨ ਪਿਆਰੇ ਸਿੱਖਾਂ ਸਮੇਤ ਸ਼ਹੀਦੀ ਪ੍ਰਾਪਤ ਕੀਤੀ।

ਇਸ ਗੁਰਦੁਆਰੇ ਵਿੱਚ ਇਕ ਯਾਦਗਾਰੀ ਸਤੰਭ ਸਥਿਤ ਹੈ ਜਿਸ ‘ਤੇ ਇਨ੍ਹਾਂ ਨੌਜਵਾਨ ਸ਼ਹੀਦਾਂ ਦੀ ਦਲੇਰੀ ਅਤੇ ਹਿੰਮਤ ਨੂੰ ਸਮਰਪਿਤ ਲਿਖਤਾਂ ਲਿਖੀਆਂ ਮਿਲਦੀਆਂ ਹਨ। ਉਨ੍ਹਾਂ ਦੀ ਸ਼ਹੀਦੀ ਦੀ ਯਾਦ ਵਿੱਚ ਹਰ ਸਾਲ 6, 7 ਅਤੇ 8 ਪੋਹ (ਲਗਭਗ 20–22 ਦਸੰਬਰ) ਨੂੰ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਸ਼ਾਮਿਲ ਹੁੰਦੀਆਂ ਹਨ।

ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਬੀਬੀ ਸ਼ਰਨ ਕੌਰ ਜੀ ਨੇ ਵੱਡੇ ਸਾਹਿਬਜ਼ਾਦਿਆਂ ਅਤੇ ਹੋਰ ਸ਼ਹੀਦ ਸਿੱਖਾਂ ਦੀ ਅੰਤਿਮ ਸੇਵਾ ਅਤੇ ਅੰਤਿਮ ਸੰਸਕਾਰ ਕੀਤੇ ਸਨ। ਦੁਸ਼ਮਣ ਦੇ ਖ਼ਤਰੇ ਦੇ ਬਾਵਜੂਦ, ਉਨ੍ਹਾਂ ਨੇ ਲਗਭਗ ਚਾਲੀ ਸ਼ਹੀਦਾਂ ਦੇ ਸਰੀਰਾਂ ਦਾ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਸੀ। ਇਨ੍ਹਾਂ ਵਿੱਚ ਉਨ੍ਹਾਂ ਦੇ ਪਤੀ ਦੀ ਦੇਹ ਵੀ ਸ਼ਾਮਿਲ ਸੀ। ਇਸ ਸਨਮਾਨਯੋਗ ਫਰਜ਼ ਅਦਾ ਕਰਦਿਆਂ ਬੀਬੀ ਜੀ ਨੇ ਆਪਣੀ ਵੀ ਸ਼ਹੀਦੀ ਦਿੱਤੀ। ਉਨ੍ਹਾਂ ਦੀ ਇਸ ਮਹਾਨ ਸ਼ਹੀਦੀ ਦੀ ਯਾਦ ਵਿੱਚ ਉਨ੍ਹਾਂ ਦੇ ਪਿੰਡ ਰਾਇਪੁਰ ਵਿੱਚ ਗੁਰਦੁਆਰਾ ਸਾਹਿਬ ਬੀਬੀ ਸ਼ਰਨ ਕੌਰ ਜੀ ਬਣਾਇਆ ਗਿਆ ਹੈ।

ਚਮਕੌਰ ਸਾਹਿਬ ਵਿੱਚ ਕਈ ਇਤਿਹਾਸਕ ਗੁਰਦੁਆਰੇ ਸਥਿਤ ਹਨ। ਗੁਰਦੁਆਰਾ ਗੜ੍ਹੀ ਸਾਹਿਬ ਉਸ ਹਵੇਲੀ ਦੀ ਥਾਂ ਬਣਾਇਆ ਗਿਆ ਹੈ ਜਿਸ ਨੂੰ ਗੁਰੂ ਜੀ ਨੇ ਕਿਲ੍ਹਾ ਬਣਾਇਆ ਸੀ। ਗੁਰਦੁਆਰਾ ਤਾੜ੍ਹੀ ਸਾਹਿਬ ਉਹ ਸਥਾਨ ਦਰਸਾਉਂਦਾ ਹੈ ਜਿੱਥੋਂ ਗੁਰੂ ਜੀ ਰਾਤ ਨੂੰ ਗੜ੍ਹੀ ਤੋਂ ਨਿਕਲੇ ਸਨ। ਮੁੱਖ ਗੁਰਦੁਆਰਾ ਕਤਲਗੜ੍ਹ ਸਾਹਿਬ (ਸ਼ਹੀਦ ਗੰਜ) ਉਹ ਥਾਂ ਹੈ ਜਿੱਥੇ ਵੱਡੇ ਸਾਹਿਬਜ਼ਾਦਿਆਂ, ਤਿੰਨ ਪਿਆਰੇ ਅਤੇ ਹੋਰ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਸੀ।

ਮੌਜੂਦਾ ਗੁਰਦੁਆਰਾ ਢਾਂਚਾ 1960 ਦੇ ਦਹਾਕੇ ਵਿੱਚ ਬਣਾਇਆ ਗਿਆ ਸੀ, ਜਿਸ ਵਿੱਚ ਗੁੰਬਦ ਵਾਲੀ ਤਿੰਨ ਮੰਜ਼ਿਲਾ ਇਮਾਰਤ, ਅਕਾਲ ਬੁਰਿਗਾ ਹਾਲ, ਬਾਓਲੀ ਸਾਹਿਬ ਅਤੇ ਗੁਰੂ ਕਾ ਲੰਗਰ ਸ਼ਾਮਲ ਹਨ। ਇਹ ਸਥਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਅਤੇ ਹਰ ਮਹੀਨੇ ਅਤੇ ਸਿੱਖ ਕੈਲੇਂਡਰ ਦੇ ਪ੍ਰਮੁੱਖ ਤਿਉਹਾਰਾਂ ‘ਤੇ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਹਨ।

ਕਿਵੇਂ ਪਹੁੰਚੀਏ
ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਤੱਕ ਪਹੁੰਚਣ ਲਈ ਕਈ ਵਿਕਲਪ ਉਪਲਬਧ ਹਨ:

ਕਾਰ ਰਾਹੀਂ: ਗੁਰਦੁਆਰਾ ਸਾਹਿਬ ਮੋਹਾਲੀ, ਚੰਡੀਗੜ੍ਹ ਅਤੇ ਰੂਪਨਗਰ ਵਰਗੇ ਪੰਜਾਬ ਦੇ ਮੁੱਖ ਸ਼ਹਿਰਾਂ ਤੋਂ ਸੜਕ ਰਾਹੀਂ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਇਹ ਰੂਪਨਗਰ ਤੋਂ ਲਗਭਗ 15 ਕਿਲੋਮੀਟਰ ਅਤੇ ਚੰਡੀਗੜ੍ਹ ਤੋਂ ਲਗਭਗ 40 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਰੇਲ ਰਾਹੀਂ: ਸਭ ਤੋਂ ਨੇੜੇ ਦਾ ਰੇਲਵੇ ਸਟੇਸ਼ਨ ਰੂਪਨਗਰ (ਰੋਪੜ) ਹੈ, ਜੋ ਲਗਭਗ 15 ਕਿਲੋਮੀਟਰ ਦੂਰ ਹੈ। ਉਥੋਂ ਤੋਂ ਚਮਕੌਰ ਸਾਹਿਬ ਤੱਕ ਜਾਣ ਲਈ ਟੈਕਸੀ ਅਤੇ ਸਥਾਨਕ ਬੱਸਾਂ ਉਪਲਬਧ ਹਨ।

ਬੱਸ ਰਾਹੀਂ: ਚੰਡੀਗੜ੍ਹ, ਮੋਹਾਲੀ, ਰੂਪਨਗਰ ਅਤੇ ਨੇੜਲੇ ਸ਼ਹਿਰਾਂ ਤੋਂ ਚਮਕੌਰ ਸਾਹਿਬ ਲਈ ਨਿਯਮਤ ਬੱਸ ਸੇਵਾਵਾਂ ਚਲਦੀਆਂ ਹਨ। ਬੱਸ ਸਟੈਂਡ ਤੋਂ ਤੁਸੀਂ ਆਟੋ ਜਾਂ ਟੈਕਸੀ ਰਾਹੀਂ ਗੁਰਦੁਆਰੇ ਤੱਕ ਪਹੁੰਚ ਸਕਦੇ ਹੋ।

ਹਵਾਈ ਰਾਹੀਂ: ਸਭ ਤੋਂ ਨੇੜੇ ਦਾ ਹਵਾਈ ਅੱਡਾ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਹੈ, ਜੋ ਲਗਭਗ 55 ਕਿਲੋਮੀਟਰ ਦੂਰ ਸਥਿਤ ਹੈ। ਉਥੋਂ ਤੁਸੀਂ ਟੈਕਸੀ ਜਾਂ ਬੱਸ ਰਾਹੀਂ ਚਮਕੌਰ ਸਾਹਿਬ ਆ ਸਕਦੇ ਹੋ।

ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ, ਆਪਣੇ ਸਥਾਨ ਅਨੁਸਾਰ ਆਵਾਜਾਈ ਦੀ ਸਮੇਂ-ਸਾਰਣੀ ਅਤੇ ਉਪਲਬਧਤਾ ਦੀ ਜਾਂਚ ਕਰਨਾ ਉਚਿਤ ਰਹੇਗਾ। ਨਾਲ ਹੀ, ਚਮਕੌਰ ਸਾਹਿਬ ਪਹੁੰਚਣ ‘ਤੇ, ਸਥਾਨਕ ਲੋਕਾਂ ਤੋਂ ਰਾਹ ਪੁੱਛਣ ਵਿੱਚ ਕੋਈ ਹਿਜਕ ਮਹਿਸੂਸ ਨਾ ਕਰੋ, ਕਿਉਂਕਿ ਇਹ ਗੁਰਦੁਆਰਾ ਇਲਾਕੇ ਵਿੱਚ ਪ੍ਰਸਿੱਧ ਸਥਾਨ ਹੈ।

ऑनलाइन ज़िंदगी / Online Zindgi

ऑनलाइन ज़िंदगी इतनी तेज़ भाग रही है,
कि जब भी मैं साँस रोककर उसे पकड़ने दौड़ती हूँ,
वो मुझसे और दूर निकल जाती है…

कभी फ़िल्टर, कभी प्रॉम्प्ट,
अब ये AI का जमाना—
ऐसा लगता है जैसे मेरे भीतर की
कविताओं और कहानियों की कोमल धड़कन
किसी ने चुपचाप दबा दी हो।

कंटेंट के पीछे दौड़-दौड़कर
मैं खुद ही एक कंटेंट बनती चली गई,
जैसे ना मिला तो साँस ही टूट जाएगी…
जैसे ये सब भी कोई नशा बन गया हो।

डर ये भी लगता है—
कि बिना सोशल मीडिया मैं कुछ कमा न पाऊँगी,
बिना मोबाइल मैं पढ़ न पाऊँगी,
बिना इस भागदौड़ के
शायद मैं दिख न पाऊँ,
बिना ChatGPT के
शायद मैं सोच भी न पाऊँ।

November 25, 2025

'ਹਿੰਦ ਦੀ ਚਾਦਰ' ਗੁਰੂ ਤੇਗ ਬਹਾਦਰ ਸਾਹਿਬ ਜੀ

ਗੁਰੂ ਤੇਗ ਬਹਾਦਰ ਸਾਹਿਬ ਜੀ — ਮਨੁੱਖਤਾ ਦੀ ਆਜ਼ਾਦੀ ਦਾ ਅਬਿਨਾਸ਼ੀ ਚਾਨਣ


ਮਨੁੱਖਤਾ ਦੇ ਵਿਸ਼ਾਲ ਇਤਿਹਾਸ ਵਿੱਚ ਬਹੁਤ ਘੱਟ ਕੁਰਬਾਨੀਆਂ ਨੇ ਅਜਿਹਾ ਚਾਨਣ ਬਿਖੇਰਿਆ ਹੈ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ। ਉਨ੍ਹਾਂ ਦਾ ਜੀਵਨ ਧਿਆਨ, ਦਇਆ ਅਤੇ ਨਿਸ਼ਕਾਮ, ਨਿਸ਼ਕਪਟ ਸੱਚ ਦੀ ਯਾਤਰਾ ਸੀ—ਪਰ ਉਨ੍ਹਾਂ ਦੀ ਸ਼ਹਾਦਤ ਸਿਰਫ਼ ਸਿੱਖ ਇਤਿਹਾਸ ਨਹੀਂ, ਸਗੋਂ ਪੂਰੀ ਮਨੁੱਖਤਾ ਦੀ ਆਜ਼ਾਦੀ ਲਈ ਇਕ ਮੋੜ ਬਣ ਗਈ।

ਸਭ ਦਾ ਗੁਰੂ — ਇਕ ਆਸਰਾ, ਇਕ ਪਰਛਾਵਾਂ

ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਘਰ ਜਨਮ ਲਿਆ। ਬਚਪਨ ਤੋਂ ਹੀ ਉਹ ਬਹਾਦਰੀ, ਸ਼ਾਂਤੀ ਅਤੇ ਆਧਿਆਤਮਿਕ ਗਹਿਰਾਈ ਦੇ ਮਾਲਕ ਸਨ। ਉਹ ਇੱਕ ਸ਼ਾਇਰ, ਵਿਦਵਾਨ ਅਤੇ ਤੱਤ ਗਿਆਨੀ ਸਨ — ਉਨ੍ਹਾਂ ਦੇ 115 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ।

ਪਰ ਉਹਨਾਂ ਦੀ ਹਸਤੀ ਦਾ ਸਭ ਤੋਂ ਸੁੰਦਰ ਪਾਸਾ ਇਹ ਸੀ ਕਿ ਉਹ ਸਾਰੇ ਮਨੁੱਖਾਂ ਦੇ ਗੁਰੂ ਸਨ—ਗਰੀਬਾਂ ਦੇ, ਬੇਸਹਾਰਿਆਂ ਦੇ, ਡਰੇ ਹੋਏ ਲੋਕਾਂ ਦੇ, ਪੀੜਤਾਂ ਦੇ।

ਉਸ ਸਮੇਂ ਔਰੰਗਜ਼ੇਬ ਦੇ ਰਾਜ ਵਿੱਚ ਜ਼ੁਲਮ ਦੀ ਕਾਲੀ ਛਾਂ ਵੱਧ ਰਹੀ ਸੀ। ਖ਼ਾਸ ਕਰਕੇ ਕਸ਼ਮੀਰੀ ਪੰਡਿਤ ਤੜਪ ਰਹੇ ਸਨ। ਜ਼ਬਰਨ ਧਰਮ ਪਰਿਵਰਤਨ ਕਰਵਾਏ ਜਾ ਰਹੇ ਸਨ। ਜਦੋਂ ਕੋਈ ਰਾਹ ਨਾ ਬਚਿਆ, ਤਾਂ ਹਿੰਦੂ ਲੋਕ ਕੰਬਦੀਆਂ ਉਮੀਦਾਂ ਨਾਲ ਆਨੰਦਪੁਰ ਸਾਹਿਬ ਆ ਪਹੁੰਚੇ ਅਤੇ ਆਪਬੀਤੀ ਸੁਣਾਈ।
ਗੁਰੂ ਸਾਹਿਬ ਦੀ ਨਿਮਰ, ਪਰ ਨਿਡਰ ਬੋਲੀ ਨੇ ਉਨ੍ਹਾਂ ਦੇ ਦਿਲਾਂ ਵਿੱਚ ਹੌਸਲਾ ਭਰਤਾ।

ਕਸ਼ਮੀਰੀ ਪੰਡਿਤਾਂ ਦੀ ਅਰਦਾਸ ਸਿਰਫ਼ ਆਪਣੇ ਧਰਮ ਨੂੰ ਬਚਾਉਣ ਦੀ ਨਹੀਂ ਸੀ— ਇਹ ਵਿਸ਼ਵਾਸ ਦੀ ਆਜ਼ਾਦੀ ਨੂੰ ਬਚਾਉਣ ਦੀ ਪੁਕਾਰ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਜਾਣਦੇ ਸਨ ਕਿ ਖਾਮੋਸ਼ੀ ਵੀ ਜ਼ੁਲਮ ਦਾ ਸਾਥ ਹੈ।

ਉਨ੍ਹਾਂ ਨੇ ਬਿਨਾਂ ਦੇਰੀ, ਇਕ ਫ਼ੈਸਲਾ ਸੁਣਾਇਆ:
“ਜਿਸ ਧਰਮ ਲਈ ਤੁਸੀਂ ਆਏ ਹੋ, ਜੇ ਉਸ ਲਈ ਸਿਰ ਵੀ ਦੇਣਾ ਪਏ ਤਾਂ ਇਹ ਸਿਰ ਹਾਜ਼ਰ ਹੈ।”

ਗੁਰੂ ਸਾਹਿਬ ਨੇ ਸਿਰਫ਼ ਸਿੱਖਾਂ ਨੂੰ ਨਹੀਂ— ਸਾਰੀ ਮਨੁੱਖਤਾ ਨੂੰ ਬਚਾਉਣ ਦਾ ਵਚਨ ਦਿੱਤਾ।
“ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ।”

ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਲਈ ਰਵਾਨਾ ਹੋਏ। ਨਾ ਕੋਈ ਫੌਜ, ਨਾ ਹਥਿਆਰ—ਸਿਰਫ਼ ਸੱਚ ਅਤੇ ਅਟੱਲ ਹੌਂਸਲਾ।

“ਸਗਲ ਦੁਆਰ ਕੋ ਛਾਡਿ ਕੈ ਗਹਿਓ ਤਿਹਾਰੋ ਦੁਆਰ।”

ਨਵੰਬਰ 1675 ਵਿੱਚ ਗੁਰੂ ਸਾਹਿਬ ਨੂੰ ਦਿੱਲੀ ਵਿਖੇ ਬੰਦੀ ਬਣਾ ਲਿਆ ਗਿਆ। ਔਰੰਗਜ਼ੇਬ ਨੇ ਉਨ੍ਹਾਂ ਤੋਂ ਮੁਗਲ ਦਰਬਾਰ ਵਿੱਚ ਤਿੰਨ ਵਿਕਲਪ ਰੱਖੇ ਗਏ:

ਇਸਲਾਮ ਕਬੂਲ ਕਰੋ।
ਕੋਈ ਚਮਤਕਾਰ ਕਰੋ।
ਜਾਂ ਮੌਤ ਸਵੀਕਾਰ ਕਰੋ।

ਗੁਰੂ ਸਾਹਿਬ ਨੇ ਦੋਵੇਂ ਇਨਕਾਰ ਕਰ ਦਿੱਤੇ। ਗੁਰੂ ਸਾਹਿਬ ਨੇ ਸਭ ਤੋਂ ਉੱਚਾ ਰਾਹ ਚੁਣਿਆ। ਸੱਚ ਨੂੰ ਜਿੱਤਣ ਦਿਓ - ਚਾਹੇ ਸਰੀਰ ਮਰ ਵੀ ਜਾਵੇ।

ਫਿਰ ਗੁਰੂ ਸਾਹਿਬ ਦੇ ਸਾਹਮਣੇ ਉਨ੍ਹਾਂ ਦੇ ਸਾਥੀਆਂ ਨੂੰ ਕਠੋਰ ਤਰੀਕੇ ਨਾਲ ਸ਼ਹੀਦ ਕੀਤਾ ਗਿਆ: ਭਾਈ ਮਤੀ ਦਾਸ ਜੀ ਨੂੰ ਦੋ ਹਿੱਸਿਆਂ ਵਿੱਚ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਜੀ ਨੂੰ ਖੌਲਦੇ ਤੇਲ ਵਿੱਚ ਸੁੱਟਿਆ ਗਿਆ। ਭਾਈ ਸਤੀ ਦਾਸ ਜੀ ਨੂੰ ਜੀਊਂਦੇ ਸਾੜ ਦਿੱਤਾ ਗਿਆ।

ਅੰਤ ਵਿੱਚ 11 ਨਵੰਬਰ 1675, ਚਾਂਦਨੀ ਚੌਂਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ।
ਪਰ ਇਹ ਸਿਰ ਨਹੀਂ ਡਿੱਗਿਆ— ਇਹ ਮਨੁੱਖਤਾ ਦੀ ਨੀਂਹ ਬਣ ਗਿਆ।
ਸੱਚ, ਸੇਵਾ, ਸਤਿਕਾਰ ਅਤੇ ਬੇਮਿਸਾਲ ਭਗਤੀ ਦੀ ਮਿਸਾਲ। 

ਗੁਰੂ ਸਾਹਿਬ ਦੇ ਅਸਤੀਆਂ ਨੂੰ ਸਮਾਲਣ ਦਾ ਢੰਗ ਵੀ ਇਤਿਹਾਸ ਦਾ ਹਿੱਸਾ ਬਣ ਗਿਆ। ਭਾਈ ਜੈਤਾ ਜੀ ਤੂਫ਼ਾਨਾਂ, ਰਾਤਾਂ ਅਤੇ ਖਤਰਿਆਂ ਨੂੰ ਚੀਰਦੇ ਹੋਏ, ਗੁਰੂ ਸਾਹਿਬ ਦਾ ਸੀਸ ਆਨੰਦਪੁਰ ਸਾਹਿਬ ਲੈ ਕੇ ਗਏ।

ਲੱਖੀ ਸ਼ਾਹ ਵੰਜਾਰਾ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਸਾਹਿਬ ਦੇ ਸਰੀਰ ਦਾ ਅੰਤਿਮ ਸੰਸਕਾਰ ਕੀਤਾ, ਤਾਂ ਜੋ ਮੁਗਲ ਫ਼ੌਜ ਨੂੰ ਪਤਾ ਨਾ ਲੱਗੇ।

ਇਹ ਮੌਤ ਨਹੀਂ ਸੀ—
ਇਹ ਆਜ਼ਾਦੀ ਦਾ ਜਨਮ ਸੀ।
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੁਨੀਆ ਦੇ ਸਭ ਤੋਂ ਵੱਡੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਕੰਮਾਂ ਵਿੱਚੋਂ ਇੱਕ ਹੈ। ਉਹਨਾਂ ਨੇ ਆਪਣੀ ਜਾਨ ਦੇ ਕੇ ਇਹ ਸਿੱਖਿਆ ਦਿੱਤੀ ਕਿ ਇਕੱਲਾ ਹੋ ਕੇ ਵੀ ਸੱਚ ਨਾਲ ਖੜ੍ਹੇ ਰਹੋ।

ਤਾਕਤ ਮਿਲੇ ਤਾਂ ਕਮਜ਼ੋਰਾਂ ਦੀ ਰੱਖਿਆ ਕਰੋ। ਆਜ਼ਾਦੀ ਸਭ ਤੋਂ ਕੀਮਤੀ ਹੈ—ਇਸ ਦੀ ਰੱਖਿਆ ਆਪਣੀ ਜਾਨ ਦੇ ਕੇ ਵੀ ਕਰੋ।

ਅੱਜ ਦੇ ਯੁੱਗ ਵਿੱਚ, ਜਦੋਂ ਆਵਾਜ਼ਾਂ ਦਬਾਈਆਂ ਜਾਂਦੀਆਂ ਹਨ, ਜਦੋਂ ਡਰ ਇਨਸਾਨ ਦੀ ਸੋਚ ਨੂੰ ਬੰਨ੍ਹਣ ਦੀ ਕੋਸ਼ਿਸ਼ ਕਰਦਾ ਹੈ— ਗੁਰੂ ਸਾਹਿਬ ਦੀ ਸਿੱਖਿਆ ਇੱਕ ਚਾਨਣ ਵਾਂਗ ਸਾਨੂੰ ਰਸਤਾ ਦਿਖਾਉਂਦੀ ਹੈ। ਸਾਡੇ ਵਿੱਚ ਉਤਸ਼ਾਹ ਭਰ ਦਿੰਦੀ ਹੈ। ਇਕ ਵਿਅਕਤੀ ਦੀ ਸੱਚਾਈ ਲੱਖਾਂ ਦਾ ਭਵਿੱਖ ਬਚਾ ਸਕਦੀ ਹੈ।

ਗੁਰੂ ਤੇਗ ਬਹਾਦਰ ਸਾਹਿਬ ਜੀ ਸਨ, ਹਨ ਅਤੇ ਹਮੇਸ਼ਾਂ ਰਹਿਣਗੇ—“ਹਿੰਦ ਦੀ ਚਾਦਰ”

ਜਿਹਨਾਂ ਨੇ ਸਿਰਫ਼ ਇੱਕ ਕੌਮ ਨਹੀਂ, ਬਲਕਿ ਪੂਰੀ ਸੱਭਿਆਚਾਰ ਦੀ ਆਜ਼ਾਦੀ ਦੀ ਰੱਖਿਆ ਕੀਤੀ।

November 22, 2025

सपनों के पीछे / Sapno'n Ke Peche


सपने देखो! भागो, जीयो,
थक जाएं तो थोड़ा आराम कर लेने की
इज़ाज़त दो इन आँखों को,
कुछ जनून भरने की,
कुछ ना मुमकिन तो नहीं,
कहीं रास्ते पहाड़ पार होंगे,
कुछ ना खुशनुमा से यकीन होंगे,
पर बेबाक दिलो दिमाग कर चढ़े
जवान ऐ मिज़ाज फितूर होंगे,

एक अंधेरा कमरा रहने को था मिला हमें,
एक दुर से छनकर आई रोशनी से
आबोहवा में कितनी उम्मीद सी जगी,
उस अंधेरे को कितना सहारा मिला,
जो अपना भी नहीं था
कितना प्यार, उम्मीद थी उस रोशनी से
कि जीने का पैगाम मिला,
कुछ ना खुशनुमा से यकीन होंगे,
पर बेबाक दिलो दिमाग कर चढ़े
जवान ऐ मिज़ाज फितूर होंगे,

मन की गहराई में भी एक
दीवार पर रखा एक दीया है,
आग जलाने अभी कोई आया नहीं,
जहाँ न कोई आता न कोई जाता है,
उस यकीन की दीवार पर
आता जाता राहगीर एक "मैं" ही हूँ,
बस! यकीन करके खुद की शक्ति पर
एक चिंगारी जलाने की तमन्ना है,
कुछ ना खुशनुमा से यकीन होंगे,
पर बेबाक दिलो दिमाग कर चढ़े
जवान ऐ मिज़ाज फितूर होंगे,

सुगम आसान सपने जैसा कुछ भी नहीं,
हर दिन रात जैसा है,
हर रात जैसे उम्मीद है कल नये
दिन के साथ सपनों के बोझ को लेकर
निकल जाने की, खंगाल कुछ दौर,
पुराने वर्षों को पीछे छोड़ आकर,
फिर और नये सपनों का बोझ
उठा चल पड़ता हूँ,
कुछ ना खुशनुमा से यकीन होंगे,
पर बेबाक दिलो दिमाग कर चढ़े
जवान ऐ मिज़ाज फितूर होंगे,

सपने में ही तो हैं हम सब,
फिर भी वो ढूंढने निकल पड़े हैं
जिस से बहुत दूर भाग आये थे हम
बहुत दूर... बहुत ही दूर,
ज़िन्दगी मेरे साथ थी, पास बैठी थी,
मगर कभी मौका ही नहीं देख पाये,
इस जान के भीतर लाखों लोग सपने ही तो थे,
सपने बहुत नज़दीक थे, मगर
कभी मुट्ठी भर भी भरोसा नहीं भर पाये,
सपने से हकीकत बना पाने का,
क्योंकि कुछ ना खुशनुमा से यकीन होंगे,
खुद से खुद पर सिमटते सवालों के
जवाब बेशुमार होंगे!



November 14, 2025

ਚੁੱਲ੍ਹਿਆਂ ਦੀ ਬਰਕਤ / Chulyan di Barkat

ਘਰ ਦੀਆਂ ਚਾਰ ਦੀਵਾਰਾਂ ਵਿੱਚ ਸਭ ਤੋਂ ਪਵਿੱਤਰ ਥਾਂ ਹੁੰਦੀ ਹੈ ਘਰ ਦੀ ਰਸੋਈ ਅਤੇ ਉੱਥੇ ਬਣਿਆ— ਚੁੱਲ੍ਹਾ।
ਉਹੀ ਚੁੱਲ੍ਹਾ ਜਿੱਥੇ ਸਿਰਫ਼ ਰੋਟੀ ਨਹੀਂ ਪੱਕਦੀ, ਸਗੋਂ ਪਿਆਰ, ਸਾਂਝ ਤੇ ਪਰਿਵਾਰਕ ਰਿਸ਼ਤਿਆਂ ਦੀ ਗਰਮਾਹਟ ਵੀ ਤੱਪਦੀ ਰਹਿੰਦੀ ਹੈ।

ਪੁਰਾਣੇ ਸਮਿਆਂ ਵਿੱਚ ਜਦੋਂ ਮਿੱਟੀ ਦੇ ਚੁੱਲ੍ਹੇ ਵਲ਼ਦੇ ਸਨ, ਉਨ੍ਹਾਂ ਰਸੋਈਆਂ ਦੀਆਂ ਚਿਮਨੀਆਂ ਵਿਚੋਂ ਉੱਠਦਾ ਧੂੰਆ ਸਿਰਫ਼ ਬਣਦੀ ਰੋਟੀ ਦਾ ਇਸ਼ਾਰਾ ਨਹੀਂ ਹੁੰਦਾ ਸੀ, ਸਗੋਂ ਇੱਕ ਘਰ ਦੀ ਬਰਕਤ ਦਾ ਨਿਸ਼ਾਨ ਵੀ ਹੁੰਦਾ ਸੀ।
ਮਾਂ ਦੀਆਂ ਹੱਥਾਂ ਦੀ ਮਹਿਕ, ਪਿਉ ਦੇ ਪਸੀਨੇ ਦੀ ਕਦਰ, ਤੇ ਬੱਚਿਆਂ ਦੇ ਹਾਸੇ — ਇਹ ਸਭ ਮਿਲ ਕੇ ਚੁੱਲ੍ਹੇ ਦੀ ਅੱਗ ਨੂੰ ਜੀਵਤ ਰੱਖਦੇ ਸਨ।

ਅੱਜ ਜਦੋਂ ਗੈਸ ਦੇ ਚੁੱਲ੍ਹੇ ਤੇ ਮਸ਼ੀਨੀ ਜੀਵਨ ਨੇ ਜਗ੍ਹਾ ਲੈ ਲਈ ਹੈ, ਤਾਂ ਲੱਗਦਾ ਹੈ ਬਰਕਤ ਕਿਤੇ ਹੌਲੀ-ਹੌਲੀ ਧੂੰਏ ਨਾਲ ਉੱਡ ਗਈ ਹੈ। ਰੋਟੀ ਅਜੇ ਵੀ ਪੱਕਦੀ ਹੈ, ਪਰ ਉਹ ਰੋਟੀ ਦਾ ਸੁਆਦ ਨਹੀਂ ਜੋ ਚੁੱਲ੍ਹੇ ਮੁੱਢ ਰਲ ਮਿਲ ਬੈਠ ਮਾਂ ਦੀਆਂ ਦੁਆਵਾਂ ਨਾਲ ਮਿਲਦਾ ਸੀ।
ਚੁੱਲ੍ਹਿਆਂ ਦੀ ਬਰਕਤ ਤਦ ਹੀ ਹੁੰਦੀ ਹੈ ਜਦੋਂ ਘਰ ਵਿੱਚ ਸ਼ੁਕਰ ਦਾ ਮਾਹੌਲ ਹੋਵੇ —
ਜਦੋਂ ਹਰ ਕੋਈ “ਧੰਨਵਾਦ” ਕਰ, ਸਿਰ ਮੱਥੇ ਲਾ ਖਾਂਦਾ ਸੀ, ਨਾ ਕਿ ਸ਼ਿਕਵਾ ਕਰ।

ਚੁੱਲ੍ਹਾ ਉਹ ਥਾਂ ਹੈ ਜਿੱਥੇ ਘਰ ਦੀਆਂ ਰੂਹਾਂ ਇਕੱਠੀਆਂ ਹੋ ਕੇ ਜੀਵਨ ਦੀ ਖੁਸ਼ਬੂ ਬਣਾਉਂਦੀਆਂ ਹਨ।
ਓਹਦੀ ਅੱਗ ‘ਚ ਸਿਰਫ਼ ਆਟਾ ਨਹੀਂ ਪੱਕਦਾ, ਓਹਦੇ ਨਾਲ ਸਨੇਹਾ, ਆਦਰ ਤੇ ਬਰਕਤਾਂ ਨੂੰ ਲਗਦੀ ਨਜ਼ਰਾਂ ਵੀ ਸੜਦੀਆਂ ਹਨ।

ਇਸੇ ਲਈ ਕਹਿੰਦੇ ਹਨ —
“ਜਿੱਥੇ ਚੁੱਲ੍ਹਾ ਠੰਢਾ ਪੈ ਜਾਵੇ, ਉੱਥੇ ਰਿਸ਼ਤੇ ਵੀ ਠੰਢੇ ਹੋ ਜਾਂਦੇ ਹਨ।”

ਆਓ ਫਿਰ ਉਸ ਚੁੱਲ੍ਹੇ ਨੂੰ ਜਗਾਉਂਦੇ ਹਾਂ —
ਜਿੱਥੇ ਅੱਗ ਤੋਂ ਪਹਿਲਾਂ ਪਿਆਰ ਜਲੇ,
ਤੇ ਰੋਟੀ ਨਾਲ ਨਾਲ ਸੁੱਖ-ਬਰਕਤਾਂ ਵੀ ਪੱਕਣ।


November 13, 2025

ਕੁੜੀਆਂ ਦੀ ਮਰਜ਼ੀ / Kudiyan di Marzi

"ਉਸਦੀ ਮਰਜ਼ੀ"

ਵਿਆਹ ਤੋਂ ਬਾਅਦ
ਕੁੜੀਆਂ ਦੇ ਸੁਪਨੇ,
ਸਿਰਫ ਸੁਪਨੇ ਨਹੀਂ ਰਹਿੰਦੇ,
ਉਹਨਾਂ ਨੂੰ ਆਪਣੀ ਹਰ ਪਸੰਦੀਦਾ ਚੀਜ਼ ਨੂੰ
ਇੱਕ-ਇੱਕ ਕਰਕੇ ਛੱਡਣਾ ਪੈਂਦਾ ਹੈ।
ਕਦੇ ਲਿਬਾਸ, ਕਦੇ ਸ਼ੌਂਕ,
ਕਦੇ ਆਪਣਾ ਆਪ…

ਪਰ ਮੁੰਡਾ?
ਉਹ ਤਾਂ ਉਹੀ ਰਹਿੰਦਾ ਹੈ –
ਉਸਦੀਆਂ ਆਦਤਾਂ, ਉਸਦੇ ਢੰਗ,
ਸਭ ਕੁਝ ਜਿਵੇਂ ਕਦੇ ਸੀ।

ਜੇ ਉਸਨੂੰ ਬਦਲਣ ਲਈ ਕਿਹਾ ਜਾਵੇ,
ਤਾਂ ਕਹਿ ਦਿੱਤਾ ਗਿਆ:
"ਇਹ ਮੇਰੇ ਪੁੱਤ ਦਾ ਆਪਣਾ ਘਰ ਹੈ,
ਉਹਨੂੰ ਬਦਲਣ ਦੀ ਕੀ ਲੋੜ,
ਉਹਦੀ ਮਰਜ਼ੀ…"

'ਆਪਣਾ'?...
ਫੇਰ ਮੇਰਾ ਆਪਣਾ ਕਿੱਥੇ ਹੈ?
ਸੋਚ ਕੇ ਮੇਰੀ ਭੁੱਬ ਨਿਕਲ ਜਾਂਦੀ ਹੈ।

ਫਿਰ ਲਗਦਾ ਹੈ,
ਇੱਕ ਕੁੜੀ ਦੀ ਜ਼ਿੰਦਗੀ,
ਜਿੱਥੇ ਹਮੇਸ਼ਾ ਦੂਜੇ ਦੀ “ਮਰਜ਼ੀ” ਚੱਲਦੀ ਹੈ।

*
"Usdi Marzi"

Viah ton baad
Kudiyan de supne,
Sirf supne nahi reh jande,
(Unhne after marriage, a girl's dreams don’t remain just dreams…)

Ohna nu apni har pasandida cheez nu
Ikk-ikk karke chhadna painda hai.
(She has to leave every beloved thing one by one.)

Kadde libaas, kadde shauk,
Kadde apna aap…
(Sometimes her clothes, sometimes her hobbies,
sometimes her very own self…)

Par munda?
Oh taan ohi rehnda hai –
(But the boy? He remains the same—)

Usdiyan aadtaan, usde dhang,
Sab kuch jiven kade si.
(His habits, his ways, everything stays exactly as before.)

Je usnu badlan layi keha jave,
Taan keh ditta janda:
"If he is asked to change, people say:)

“Eh mere putt da apna ghar hai,
Uhnu badlan di kii lor,
Ohdi marzi…”
(“This is my son’s own house,
why should he change?
It’s his choice…”)

‘Apna’?…
Fer mera apna kithe hai?
(A ‘home of his own’?
Then where is my own?)

Soch ke meri bhubb nikal jandi hai.
(Thinking this makes my heart sigh deeply.)

Phir lagda hai,
Ikk kudi di zindagi
Sirf samjhoteyan di kahaani hai,
(Then it feels like a girl’s life
is only a story of compromises,)

Jithe hamesha duje di “marzi” chall di hai.
(Where it’s always someone else’s “choice” that matters.)

November 04, 2025

ਚਰਿੱਤਰ ਦਾ ਕੱਪੜਾ ਜਾਂ ਸੋਚ ਦਾ ਪਰਦਾ?

ਇਹ ਲੇਖ ਲਿਖਣ ਵਿਚ ਮੇਰਾ ਮਕਸਦ ਕੁੜੀਆਂ ਦੇ ਕੱਪੜਿਆਂ ਨੂੰ ਲੈ ਕੇ ਜੋ ਸਮਾਜਿਕ ਵਿਡੰਬਣਾ, ਸੋਚ, ਨਜ਼ਰੀਏ ਦੀ ਕਮੀ, ਅਤੇ ਔਰਤ ਦੀ ਅਸਲੀ ਮਰਿਆਦਾ ਬਾਰੇ ਡੂੰਘਾ ਸੁਨੇਹਾ ਹੈ:

ਚਰਿੱਤਰ ਦਾ ਕੱਪੜਾ ਜਾਂ ਸੋਚ ਦਾ ਪਰਦਾ? ਮੇਰਾ ਪਹਿਲਾ ਸਵਾਲ ਹੀ ਇਹ ਹੈ। ਚਰਿੱਤਰ ਦਾ ਕੱਪੜਾ ਜੇ ਮੈਲਾ ਹੈ ਤਾਂ ਉਸ ਨੂੰ ਕੋਈ ਵੀ ਕੱਪੜਾ ਕੱਤਰ ਨਹੀਂ ਢੱਕ ਸਕਦਾ, ਚਾਟੀ ਚੋਂ ਦੁੱਧ ਪੀ ਕੇ ਬਿੱਲੀ ਜੇ ਅੱਖਾਂ ਬੰਦ ਕਰਕੇ ਬੈਠ ਜਾਏ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਕੋਈ ਦੇਖ ਨਹੀਂ ਰਿਹਾ।

ਸਮਾਜ ਦੀ ਸਭ ਤੋਂ ਵੱਡੀ ਵਿਡੰਬਨਾ ਇਹ ਹੈ —
ਕੁੜੀ ਦੇ ਕੱਪੜਿਆਂ ਦੀ ਲੰਬਾਈ ਉਸਦੀ ਕਦਰ ਦਾ ਮਾਪ ਬਣ ਗਈ ਹੈ।
ਨਾ ਉਸਦੇ ਸੁਪਨੇ, ਨਾ ਉਸਦੇ ਵਿਚਾਰ, ਨਾ ਉਸਦੀ ਸਿੱਖਿਆ —
ਸਿਰਫ਼ ਉਸਦੇ ਕੱਪੜਿਆਂ ਦੇ ਇੰਚ ਗਿਣੇ ਜਾਂਦੇ ਨੇ।

ਕੋਈ ਨਹੀਂ ਵੇਖਦਾ ਉਹ ਹਿੰਮਤ
ਜਦੋਂ ਇੱਕ ਕੁੜੀ ਸੜਕਾਂ ‘ਤੇ ਆਤਮ-ਵਿਸ਼ਵਾਸ ਨਾਲ ਤੁਰਦੀ ਹੈ,
ਉਹਨਾਂ ਅੱਖਾਂ ਦੇ ਵਿਚਕਾਰ ਜੋ ਉਸਦਾ ਮੁਲਾਂਕਣ ਕਰਨ ਲਈ ਤੱਕਦੀਆਂ ਨੇ।
ਕੋਈ ਨਹੀਂ ਸੁਣਦਾ ਉਹ ਚੁੱਪ ਜੰਗ
ਜੋ ਹਰ ਔਰਤ ਆਪਣੇ ਅੰਦਰ ਲੜਦੀ ਹੈ —
ਆਰਾਮ ਤੇ ਜੱਜਮੈਂਟ ਦੇ ਵਿਚਕਾਰ,
ਆਪਣਾ ਆਪ ਬਣੇ ਰਹਿਣ ਤੇ ਸਵੀਕਾਰ ਹੋਣ ਦੇ ਵਿਚਕਾਰ।

ਜਦੋਂ ਮਰਦ ਆਪਣੀ ਮਰਜ਼ੀ ਨਾਲ ਕੱਪੜੇ ਪਾਂਦਾ ਹੈ,
ਉਹ “ਸਟਾਈਲ” ਕਹਾਂਦਾ ਹੈ।
ਪਰ ਜਦੋਂ ਔਰਤ ਐਸਾ ਕਰਦੀ ਹੈ,
ਉਹ “ਸਟੇਟਮੈਂਟ” ਬਣ ਜਾਂਦਾ ਹੈ।
ਕਿਉਂ?
ਕਿਉਂਕਿ ਸਮਾਜ ਨੇ ਉਸਦੀ ਅਲਮਾਰੀ ਨੂੰ ਅਦਾਲਤ ਬਣਾ ਦਿੱਤਾ ਹੈ,
ਜਿੱਥੇ ਹਰ ਕੋਈ ਜੱਜ ਬਣ ਕੇ ਫ਼ੈਸਲਾ ਸੁਣਾਉਂਦਾ ਹੈ।

ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ,
ਪਰ ਆਪਣੀ ਸੋਚ ਅਜੇ ਵੀ ਜ਼ੰਜੀਰਾਂ ਵਿੱਚ ਜਕੜੀ ਪਈ ਹੈ।
ਅਸੀਂ ਬਰਾਬਰੀ ਦੀ ਗੱਲ ਕਰਦੇ ਹਾਂ,
ਪਰ ਸਾਡੀਆਂ ਨਿਗਾਹਾਂ ਅਜੇ ਵੀ ਤੋਲਦੀਆਂ ਨੇ।
ਅਸੀਂ ਧੀਆਂ ਨੂੰ ਸਿਖਾਂਦੇ ਹਾਂ ਆਪਣੇ ਆਪ ਨੂੰ ਢੱਕਣ,
ਪਰ ਪੁੱਤਰਾਂ ਨੂੰ ਨਹੀਂ ਸਿਖਾਂਦੇ ਆਪਣੇ ਵਿਚਾਰਾਂ ਨੂੰ ਕਾਬੂ ਕਰਨਾ।

ਮਸਲਾ ਕੱਪੜਿਆਂ ‘ਚ ਕਦੇ ਸੀ ਹੀ ਨਹੀਂ —
ਮਸਲਾ ਉਹਨਾਂ ਅੱਖਾਂ ਵਿੱਚ ਸੀ ਜੋ ਵੇਖਦੀਆਂ ਨੇ।
ਮਸਲਾ ਛੋਟੀ ਸਕਰਟ ਨਹੀਂ ਸੀ,
ਮਸਲਾ ਉਹ ਸਿਮਟੀ ਹੋਈ ਸੋਚ ਸੀ ਜੋ ਉਸਨੂੰ ਤੱਕ ਰਹੀ ਸੀ।

ਕੁੜੀ ਦੀ ਇੱਜ਼ਤ ਉਸਦੇ ਦੁਪੱਟੇ ‘ਚ ਨਹੀਂ ਰਹਿੰਦੀ,
ਉਹ ਉਸਦੇ ਚਰਿੱਤਰ, ਚੋਣਾਂ ਤੇ ਹਿੰਮਤ ਵਿੱਚ ਵੱਸਦੀ ਹੈ।
ਜੇ ਤੇਰੀ ਇੱਜ਼ਤ ਉਸਦੇ ਕੱਪੜਿਆਂ ਨਾਲ ਬਦਲ ਜਾਂਦੀ ਹੈ,
ਤਾਂ ਢੱਕਣ ਦੀ ਲੋੜ ਉਸਦੇ ਮੋਢਿਆਂ ਨੂੰ ਨਹੀਂ — ਤੇਰੀ ਪਰਵਿਰਸ਼ ਨੂੰ ਹੈ।

ਜਦ ਤਕ ਸੋਚ ਨਹੀਂ ਬਦਲੇਗੀ,
ਕੱਪੜਿਆਂ ਦਾ ਭਾਰ ਹਮੇਸ਼ਾ ਵੱਧ ਰਹੇਗਾ।
ਤੇ ਔਰਤਾਂ ਅਜੇ ਵੀ ਆਪਣੇ ਹੌਂਸਲੇ ਦੇ ਧਾਗੇ
ਜੱਜਮੈਂਟ ਤੇ ਸਹਿਨਸ਼ੀਲਤਾ ਦੇ ਤਾਣੇ-ਬਾਣੇ ਵਿੱਚ ਸਿਲਦੀਆਂ ਰਹਿਣਗੀਆਂ।


November 01, 2025

ਛੋਟੀ ਜਿਹੀ ਮੁਸਕਾਨ, ਪਰ ਲੱਖਾਂ ਸੁਕੂਨ

ਛੋਟੀ ਜਿਹੀ ਮੁਸਕਾਨ, ਪਰ ਲੱਖਾਂ ਸੁਕੂਨ

ਕਈ ਪਲ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਵੱਡੇ ਸ਼ਬਦਾਂ ਜਾਂ ਇਜ਼ਹਾਰ ਦੀ ਲੋੜ ਨਹੀਂ ਹੁੰਦੀ — ਸਿਰਫ਼ ਇੱਕ ਨਿਗਾਹ, ਇੱਕ ਛੋਟੀ ਜਿਹੀ ਮੁਸਕਾਨ, ਤੇ ਦੁਨੀਆ ਰੁਕ ਜਾਂਦੀ ਹੈ।

ਜਦੋਂ ਵੀ ਮੈਂ ਆਪਣੇ ਪਤੀ ਨੂੰ ਵੇਖਦੀ ਹਾਂ, ਦਿਲ ਵਿੱਚ ਇੱਕ ਅਜਿਹਾ ਸੁਕੂਨ ਉਤਰ ਆਉਂਦਾ ਹੈ ਜੋ ਕਿਸੇ ਦੁਆ ਵਾਂਗ ਲੱਗਦਾ ਹੈ। ਦਿਨ ਦੀ ਥਕਾਵਟ, ਦਿਲ ਦੀ ਉਲਝਣ, ਦੁਨੀਆ ਦਾ ਸ਼ੋਰ — ਸਭ ਕੁਝ ਇੱਕ ਪਲ ਲਈ ਖ਼ਾਮੋਸ਼ ਹੋ ਜਾਂਦਾ ਹੈ।

ਉਸਦੀ ਮੁਸਕਾਨ ਵੱਡੀ ਨਹੀਂ, ਪਰ ਉਸ ਵਿੱਚ ਘਰ ਦੀ ਗਰਮਾਹਟ ਹੈ। ਉਹ ਯਾਦ ਦਿਵਾਉਂਦੀ ਹੈ ਕਿ ਪਿਆਰ ਹਮੇਸ਼ਾਂ ਤਮਾਸ਼ਾ ਨਹੀਂ ਹੁੰਦਾ — ਕਈ ਵਾਰੀ ਇਹ ਸਿਰਫ਼ ਇੱਕ ਖ਼ਾਮੋਸ਼ ਯਕੀਨ ਹੁੰਦਾ ਹੈ ਕਿ “ਸਭ ਠੀਕ ਹੋ ਜਾਵੇਗਾ।”

ਅਸੀਂ ਅਕਸਰ ਖੁਸ਼ੀ ਵੱਡੀਆਂ ਸਫਲਤਾਵਾਂ ਵਿੱਚ ਜਾਂ ਦੂਰ ਦੇ ਸਫਰਾਂ ਵਿੱਚ ਲੱਭਦੇ ਹਾਂ, ਪਰ ਕਈ ਵਾਰੀ ਸੁਕੂਨ ਸਿਰਫ਼ ਉਸਦੀ ਨਿਗਾਹ ‘ਚ ਮਿਲ ਜਾਂਦਾ ਹੈ — ਜਿਸਦੀ ਮੌਜੂਦਗੀ ਹੀ ਦਿਲ ਨੂੰ ਆਰਾਮ ਦੇਂਦੀ ਹੈ।

ਸ਼ਾਇਦ ਪਿਆਰ ਦਾ ਅਸਲੀ ਰੂਪ ਇਹੀ ਹੈ — ਇੱਕ ਛੋਟੀ ਜਿਹੀ ਮੁਸਕਾਨ, ਪਰ ਲੱਖਾਂ ਸੁਕੂਨ ਨਾਲ ਭਰੀ।


There are moments that don’t need grand gestures or perfect words — just a glance, a smile, and the whole world slows down.

Every time I see my husband, something inside me settles. The chaos of the day, the noise of the world, the constant rush of thoughts — all fade into a quiet rhythm of peace. It’s not magic, yet it feels like it. That one familiar face, that comforting presence, carries a calm that no meditation ever could.

His smile doesn’t need to be wide or perfect — even the smallest curve of his lips feels like home. It reminds me that love isn’t always fireworks; sometimes, it’s a gentle exhale, a silent assurance that everything will be okay.

We often search for happiness in big achievements or beautiful places, forgetting that sometimes, serenity is hidden in someone’s eyes — in the person who makes us feel safe without even trying.

Maybe that’s what true love is — a little smile that carries a million relaxations.




October 30, 2025

Gender Equality / ਲਿੰਗ ਸਮਾਨਤਾ

“ਜਦੋਂ ਜਦੋਂ ਕੋਈ ਕਹੇਗਾ ਕਿ ਮਰਦ ਤੇ ਔਰਤ ਦੇ ਹਿਸਾਬ ਕਿਤਾਬ ‘ਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ,
ਉਦੋਂ ਉਦੋਂ ਮੈਂ ਆਪਣੀ ਕਾਬਲੀਅਤ ਤੇ ਬਰਾਬਰ ਆਰਥਿਕ ਜ਼ਿੰਮੇਵਾਰੀ ਨਿਭਾ ਕੇ
ਉਹਨਾਂ ਨੂੰ "ਬਰਾਬਰੀ" ਦਾ ਯਕੀਨ ਦਵਾਵਾਂਗੀ।”

ਬੋਲਣ ਦੇ ਨਾਲ ਨਾਲ ਕਰਕੇ ਵੀ ਦਿਖਾਓ।



October 28, 2025

ਖ਼ਿਆਲ / Khayal

ਰਾਤ ਦਾ ਸਫ਼ਰ, ਧੁੰਦ ਚ ਲਿਪਤ ਬੱਤੀਆਂ,
ਤੇ ਖਾਮੋਸ਼ ਰਸਤਾ —
ਕਈ ਵਾਰ ਲੱਗਦਾ ਹੈ ਜਿਵੇਂ ਯਾਦਾਂ ਵੀ ਕਿੰਨੀ ਰਫ਼ਤਾਰ ਨਾਲ ਗੁਜ਼ਰਦੀਆਂ ਨੇ।
ਨਾ ਪੂਰੀ ਦਿਸਦੀਆਂ, ਨਾ ਪੂਰੀ ਮਿਟਦੀਆਂ।

ਕੱਚ ਦੀ ਖਿੜਕੀ ਪਾਰ,
ਹਵਾ ਵਾਂਗਰ ਖ਼ਿਆਲ ਨੇੜੇ ਦੂਰ ਆਉਂਦੇ ਜਾਂਦੇ ਨੇ।
ਕਈ ਵਾਰ ਸਿਰਫ਼ ਇੱਕ ਪਰਛਾਂਵਾ ਹੀ ਕਾਫ਼ੀ ਹੁੰਦਾ ਹੈ —

“ਇਹ ਰਾਤ ਵੀ ਤੇਰੇ ਖ਼ਿਆਲ ਵਾਂਗ ਗੁਜ਼ਰ ਗਈ —
ਨਾ ਪੂਰੀ ਦਿਖੀ, ਨਾ ਪੂਰੀ ਭੁੱਲੀ।”

ਕਈ ਖ਼ਿਆਲ ਇਸੇ ਤਰ੍ਹਾਂ ਰਹਿ ਜਾਂਦੇ ਨੇ —
ਧੁੰਦਲੇ, ਪਰ ਮਹਿਸੂਸ ਰਹਿਣ ਜੋਗੇ।
ਸਮੇਂ ਦੀ ਰਫ਼ਤਾਰ ਵਿਚ ਗੁੱਝੇ ਹੋਏ,
ਪਰ ਦਿਲ ਦੀ ਗਲੀਆਂ ਵਿਚ ਆਉਂਦੇ ਜਾਂਦੇ ਸਾਹ ਵਰਗੇ।

October 27, 2025

Je Tasveera'n bolan lag pendiyan

ਕਿਤੇ ਜੇ ਤਸਵੀਰਾਂ ਬੋਲਣ ਲੱਗ ਪੈਂਦੀਆਂ,
ਤਾਂ ਖ਼ਾਮੋਸ਼ ਚਿਹਰਿਆਂ ਦੇ ਰਾਜ਼ ਖੁੱਲ ਜਾਂਦੇ। 

ਕੰਧਾਂ ਉੱਤੇ ਲਟਕਦੇ ਉਹ ਪੁਰਾਣੇ ਲੰਮ੍ਹੇ,
ਸਾਨੂੰ ਸਾਡੀ ਹੀ ਕਹਾਣੀ ਸੁਣਾ ਜਾਂਦੇ। 

ਅੱਖਾਂ ਦੀ ਚਮਕ, ਮੁਸਕਾਨ ਦੀ ਲੀਕ,
ਸਭ ਕੁਝ ਕਹਿ ਜਾਂਦੇ ਬਿਨਾ ਬੋਲਣ ਦੀ ਰੀਤ। 

ਕਿਤੇ ਜੇ ਚੁੱਪੀ ਵੀ ਲਫ਼ਜ਼ ਲੱਭ ਲੈਂਦੀ,
ਤਾਂ ਹਰ ਯਾਦ ਕਵਿਤਾ ਬਣ ਜਾਣਦੀ। 

ਕਿਤੇ ਜੇ ਤਸਵੀਰਾਂ ਬੋਲਣ ਲੱਗ ਪੈਂਦੀਆਂ,
ਤਾਂ ਰੰਗਾਂ ਦੀ ਖਾਮੋਸ਼ੀ ਵੀ ਗੂੰਜ ਪੈਂਦੀ। 

ਪਿੱਛਲੇ ਸਾਲਾਂ ਦੀ ਧੂੜਾਂ ਵਿੱਚੋਂ,
ਕੋਈ ਉਮੀਦਾਂ ਦੀ ਚਮਕ ਫਿਰ ਜੱਗ ਪੈਂਦੀ। 

ਹਰ ਇਕ ਚਿਹਰਾ ਕਹਾਣੀ ਬਣ ਜਾਂਦਾ,
ਹਰ ਇਕ ਅੱਖ ਅਚੰਭੇ ਨਾਲ ਰਾਜ ਦੱਸਦੀ। 

ਚੁੱਪ ਲੱਗਦੇ ਉਹ ਪਲ, ਜਿਵੇਂ
ਸਾਡੀਆਂ ਲਿਖੀਆਂ ਬੇਨਾਮ ਦੁਨੀਆਂ ਸੁਣੀ। 

ਕਿਤੇ ਪਿਆਰ ਹੌਲੇ ਹੌਲੇ ਵਸਦਾ ਹੋਇਆ ਲੱਗੇ,
ਕਿਤੇ ਵਿਰਹ ਦੀ ਠੰਡੀ ਹਵਾ ਵਗਦੀ। 

ਜੇ ਤਸਵੀਰ ਕੋਈ ਬੋਲਣ ਲੱਗ ਪੈਂਦੀ।






October 26, 2025

Taarikh

ਜ਼ਿੰਦਾ ਨੇ ਉਹ ਤਾਰੀਖਾਂ ਜਿਹਨਾਂ 'ਚ

ਜੋ ਅਕਸਰ ਕੁਝ ਹੋਰ ਚੰਗੇ ਪਲ ਮੰਗਦੀਆਂ ਸਨ,

ਵਕਤ ਮੰਗਦੀਆਂ ਸਨ,

ਬਹੁਤ ਕੁਝ ਹੋਰ ਚੰਗਾ ਹੋ ਜਾਣ ਲਈ।


ਪਰ ਵਕਤ ਵੀ ਨਾ ਰੁਕਣ ਲਈ ਮਜ਼ਬੂਰ ਸੀ,

ਤੇ ਫ਼ੇਰ ਕੀ ਸੀ?

ਅਧੂਰੀ ਯਾਦਾਂ ਦੀ ਸੰਦੂਕੜੀ ਦਾ ਬੋਝ ਖਿੱਚ

ਫ਼ੇਰ ਅਗਲੇ ਦਿਨ ਤਾਰੀਖ ਵਲ ਵੱਧ ਗਈ,

ਅਲਵਿਦਾ ਕਹਿ ਆਈ ਉਸ ਤਾਰੀਖ ਨੂੰ,



Jinda ne oh taarika'n jihna ch

Jo aksar kuz hor changge pal mangdiya'n san

Waqt mangdiya'n san

Bahut kuz hor changa ho jaan layi

Par waqt vi na rukan layi mazboor si


Te pher ki si?

Adhoori Yaada'n di sandukari (box) da bojh khich

Pher agle din taarikh wal vadh gyi

alvida keh aayi uss taarikh nu


ਕਣ ਕਣ ਏਕ ਓਅੰਕਾਰ

ਕਣ ਕਣ ਏਕ ਓਅੰਕਾਰ


ਸੋਚਣ ਨੂੰ ਜ਼ਰੀਆ ਮਿਲੇ,

ਲਿਖਣ ਨੂੰ ਕਲਮ,


ਕਮਾਲ ਵਕਤ ਮਿਲੇ,

ਜੋੜਨ ਨੂੰ ਲਮਹੇ ਖਾਸ,


ਸਬਰ ਦੀ ਠੋਕਰ ਮਿਲੇ,

ਸਹਿਣ ਨੂੰ ਤਾਕਤ,


ਕਲਮ ਨੂੰ ਦੁਆ ਮਿਲੇ,

ਖੁਬਸੂਰਤ ਖਿਆਲ,


ਈਰਖਾ ਨੂੰ ਮਾਤ ਮਿਲੇ,

ਪਿਆਰ ਨੂੰ ਪਰਵਾਹ,


ਰਜਿਆਂ ਨੂੰ ਸਬਰ ਮਿਲੇ,

ਭੁੱਖਿਆਂ ਨੂੰ ਤ੍ਰਿਪਤੀ,


ਚਿੰਤਾ ਨੂੰ ਆਰਾਮ ਮਿਲੇ,

ਦਰਦ ਨੂੰ ਹਮਦਰਦ,


ਮਿੱਟੀ ਨੂੰ ਆਕਾਰ ਮਿਲੇ,

ਕਣ - ਕਣ ਨੂੰ ਢੇਰੀ,


ਮੰਜ਼ਿਲ ਏ ਯਕੀਨ ਮਿਲੇ,

ਸੋਹਣੇ ਸਫ਼ਰ ਦੀ ਤਪਿਸ਼,


ਗਿਆਨ ਨੂੰ ਧਿਆਨ ਮਿਲੇ,

ਧਿਆਨ ਨੂੰ ਬ੍ਰਹਿਮੰਡ ਦਾ ਪ੍ਰਕਾਸ਼,


ਕੁਦਰਤ 'ਚ ਸਕੂਨ ਮਿਲੇ,

ਪਿਆਸੀ ਰੂਹ ਨੂੰ ਪਾਣੀ ਵਰਗੀ ਤ੍ਰਿਪਤੀ

ਕਣ ਕਣ ' ਏਕ ਓਅੰਕਾਰ'

*

Kan kan ek omkar


Sochan nu jariya mile

Likhan nu kalam


Kamaal waqt mile

Jodan nu lamhe khaas


sabr di thokar mile

Sehan nu taakt


Kalam nu dua mile

khoobsurat khayal


Irkha nu maat mile

pyar nu parwah


razyan nu sabr mile

bhukhya'n nu tripti


Chinta nu araam mile

Dard nu humdard


Mitti nu akaar mile

Kan Kan nu dhehri


Manzil e yaqin mile

Sohne safar di tapsh


Gyan nu dhyan mile

Dhyan nu brehmand da prakash


Kudrat ch sakoon mile

Kan Kan 'ek omkar'



October 25, 2025

Mere Andar da Brehmand

ਮੈਂ ਉਹ ਹਾਂ, ਜੋ ਮੈਂ ਕਦੇ ਮੇਰੇ ਅੰਦਰ

ਵੜ ਲੱਭਿਆ ਈ ਨੀ,

ਗਹਿਰੀ ਚੁੱਪ 'ਚ

ਕਿਸੇ ਪੂਰੇ ਫਕੀਰ ਦੀ ਕੀਤੀ ਤਪੱਸਿਆ,

ਉਮਰਾਂ ਦੇ ਘਾਹ ਦੀ ਚੋਟੀ ਉੱਤੇ

ਇੱਕ ਸਧਾਰਨ ਜਿਹੀ ਸਮਾਧ,


ਇੱਕ ਅਸੀਮ ਚੁੱਪ ਵਿੱਚ

ਕਿਸੇ ਅਕੱਥ ਬ੍ਰਹਿਮੰਡ ਦੀ ਸ਼ਰਾਰਤ,

ਬੰਦ ਅੱਖਾਂ ਅੰਦਰ ਦਾ ਬ੍ਰਹਿਮੰਡ

ਇਸ ਦੁਨੀਆਂ ਦੇ ਅਹਿਸਾਸਾਂ ਤੋਂ ਵੀ

ਸ਼ਕਤੀਮਾਨ ਦਿਖੇ।  

- ਸੁਗਮ 


I am the one

whom I never truly found within myself —

In a deep silence,

the meditation of a complete sage.


On the peak

of the grass of ages,

a simple, serene trance.


Within an infinite stillness,

the mischief of an unspeakable universe —

The cosmos behind closed eyes

seems mightier

than all the emotions of this world.

- Sugam




ਖ਼ਾਮੋਸ਼ੀ ਦੇ ਸਫ਼ੇ ‘ਤੇ / Khamoshi De Safhe te

ਕਈ ਵਾਰੀ ਸ਼ਬਦ ਘੱਟ ਪੈ ਜਾਂਦੇ ਨੇ, ਤੇ ਚੁੱਪ ਬੋਲ ਪੈਂਦੀ ਹੈ।

ਉਹੀ ਚੁੱਪ — ਜਿੱਥੇ ਦਿਲ ਦੀ ਗਹਿਰਾਈ ਆਵਾਜ਼ ਬਣਦੀ ਹੈ,
ਤੇ ਰੂਹ ਆਪਣੇ ਜਜ਼ਬਾਤਾਂ ਨੂੰ ਖ਼ਾਮੋਸ਼ੀ ਦੇ ਸਫ਼ੇ ‘ਤੇ ਲਿਖਦੀ ਹੈ।

ਖ਼ਾਮੋਸ਼ੀ ਹਮੇਸ਼ਾ ਖ਼ਾਲੀ ਨਹੀਂ ਹੁੰਦੀ,
ਕਈ ਵਾਰ ਇਹ ਸਭ ਤੋਂ ਉੱਚੀ ਪੁਕਾਰ ਹੁੰਦੀ ਹੈ।
ਜਦੋਂ ਅੱਖਾਂ ਬੋਲਦੀਆਂ ਨੇ, ਲਫ਼ਜ਼ ਠਹਿਰ ਜਾਂਦੇ ਨੇ,
ਤੇ ਦਿਲ ਉਹ ਸਭ ਕਹਿ ਦਿੰਦਾ ਹੈ ਜੋ ਜੁਬਾਨ ਨਹੀਂ ਕਹਿ ਸਕਦੀ।

ਇਹੀ ਤਾਂ ਕਵਿਤਾ ਦਾ ਮਕਸਦ ਹੁੰਦਾ ਹੈ —
ਬਿਨਾ ਆਵਾਜ਼ ਦੇ ਵੀ ਜਜ਼ਬਾਤਾਂ ਦੀ ਗੂੰਜ ਪੈਦਾ ਕਰਨਾ।
ਹਰ ਸ਼ਬਦ ਚੁੱਪ ਤੋਂ ਜਨਮ ਲੈਂਦਾ ਹੈ,
ਤੇ ਹਰ ਚੁੱਪ ਵਿੱਚ ਇਕ ਕਹਾਣੀ ਛੁਪੀ ਹੁੰਦੀ ਹੈ।

ਸ਼ਾਇਦ ਇਸੇ ਲਈ ਕਈ ਪੰਨੇ ਖ਼ਾਮੋਸ਼ ਰਹਿ ਜਾਂਦੇ ਨੇ,
ਪਰ ਉਹਨਾਂ ਦੇ ਸਫ਼ਿਆਂ ‘ਚ ਲਿਖੇ ਅਹਿਸਾਸ ਕਦੇ ਮਿਟਦੇ ਨਹੀਂ।
ਉਹ ਰੂਹ ਦੇ ਅੰਦਰ ਜਾ ਬੈਠਦੇ ਨੇ —
ਜਿੱਥੇ ਸੱਚੀ ਕਵਿਤਾ ਜੰਮਦੀ ਹੈ।

ਖ਼ਾਮੋਸ਼ੀ ਦੇ ਸਫ਼ੇ ‘ਤੇ ਜਜ਼ਬਾਤ ਲਿਖੇ ਨੇ —
ਨਾ ਕਾਗ਼ਜ਼ ਤੇ ਨਾ ਕਲਮ ਨਾਲ,
ਸਿਰਫ਼ ਦਿਲ ਦੀ ਸਿਆਹੀ ਤੇ ਅਹਿਸਾਸਾਂ ਦੇ ਰੰਗਾਂ ਨਾਲ।



October 15, 2025

ਲਾਚਾਰ ਨਜ਼ਰਾਂ | Laachaar Nazran

ਅੱਖਾਂ ਵਿੱਚ ਬੇਵੱਸੀ,
ਲਾਚਾਰੀ ਹੈ
ਚਾਹਅ ਕੇ ਵੀ ਕੁਝ ਨਾ ਕਰ ਪਾਉਣ ਦੀ,
ਨਜ਼ਰਾਂ ਅਸਮਾਨੀ ਬੈਠੇ ਨੂੰ ਤਕੱਦੀਆਂ ਹਨ ,
ਫ਼ੇਰ ਸਿਰ ਝੁਕਾ ਜਮੀਨ ਨੂੰ,
ਉਮੀਦ ਕੋਸਾ ਜਿਹਾ ਹਉਂਕਾ ਭਰ ਕੇ
ਭੁੰਜੇ ਬੈਠੀ ਹੈ ਵਿੱਚ ਇੰਤਜ਼ਾਰ ਦੇ,
ਬਸ! ਇੰਤਜ਼ਾਰ ਦੇ ,

ਸੁਗਮ ਬਡਿਆਲ

September 19, 2025

अगर हम गुलाब होते

काश! हम गुलाब होते
तो कितने मशहूर होते
किसी के बालों में,
किसी के बागों में,
किसी मसजिद में,
तो कभी किसी मजहार पे सजे होते,
.
काश! हम गुलाब होते
हमारे पर पत्थर की निगाहों भी
प्यार से भरी होती,
ना कोई देखता हमें नज़र मैली से,
सिर्फ प्यार और खुबसूरती का प्रतीक होते,
.
काश! हम गुलाब होते
तो हम सबकी पाक मुहब्बत का
तोहफा होते,
किसी की किताब में,
किसी की जेब पर सजा धड़कन सुनते
किसी के गुलदान में सजते,
.
काश! हम गुलाब होते,
किसी के आशियानों में,
याँ डाल से कट जाने के बाद भी
किसी पैगंबर के मजारों पर,
यां किसी की पुसतकानों में,
.
काश! हम गुलाब होते
कितने मशहूर होते,
पाक इश्क़ के तोहफों में
हम भी इज़हार ऐ इश्क़ के
गवाह होते,
.
काश! हम गुलाब होते
भँवरों से संगीत सुनते,
हवाओं पर खिल खिलकर झुमते,
हम बेबाक होते,
क्योंकि हम तेरे धर्म से जुदा होते,
सज़ा करते हर मंदिर मस्जिद गुरुद्वारे में, 
तुम्हारे धर्मों में ना हम पिसा करते
.
काश! हम गुलाब होते
कितने मशहूर होते,
गुरु, पैगम्बर, हर इंसान 
हर मुलक में दिलबर हमारे,
और हम उनके होते,
धर्म के पहरे में हम नहीं आते,
हम हर महान महात्मा की श्रद्धांजलि होते,
और सभी को हम कबुल होते,
.
सुगम बडियाल❤

August 30, 2025

ਨਿਰੰਕਾਰ ਬੇਅੰਤ ਹੈ Nirankar Beant hai


ਨਿਰੰਕਾਰ ਜਿਸਦੀ ਸਾਰੀ ਸ੍ਰਿਸ਼ਟੀ ਹੈ, ਜੋ ਨਿਰੰਕਾਰ (ਅਸੀਮ, ਬੇਅੰਤ) ਹੈ — ਜਿਸਦਾ ਕੋਈ ਰੂਪ ਨਹੀਂ, ਕੋਈ ਸੀਮਾ ਨਹੀਂ, ਜੋ ਹਰ ਥਾਂ ਮੌਜੂਦ ਹੈ, ਉਸ ਨੂੰ ਅਸੀਂ 4 ਬਾਏ 4 ਦੇ ਕਮਰੇ ਵਿਚ ਰੱਖਣ ਦੀ ਬੱਚਕਾਨੀ ਖੇਡਾਂ ਖੇਡਣ ਵਿੱਚ ਮਸਤ ਹਾਂ। ਅਸੀਂ ਨਿਰੰਕਾਰ — ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਜੋ ਬੇਅੰਤ ਹੈ — ਉਸਨੂੰ ਸਿਰਫ਼ ਚਾਰ ਕੰਧਾਂ ਦੇ ਇੱਕ ਛੋਟੇ ਕਮਰੇ ਤੱਕ ਸੀਮਿਤ ਕਰ ਦਿੱਤਾ ਹੈ।
ਦਿਨ ਚੜ੍ਹਦੇ ਉਸਨੂੰ ਜਗਾਉਂਦੇ ਹਨ, ਸ਼ਾਮ ਨੂੰ ਦਰਵਾਜ਼ਾ ਬੰਦ ਕਰਕੇ ਸੋਚਦੇ ਹਨ ਜਿਵੇਂ ਉਹ ਸੋ ਗਿਆ ਹੋਵੇ, ਤੇ ਕਿਤੇ ਬਾਹਰ ਨਹੀਂ ਜਾ ਸਕਦਾ।

ਇਸਦਾ ਮਤਲਬ ਇਹ ਹੈ ਕਿ ਮਨੁੱਖ ਨੇ ਆਪਣੇ ਰਿਵਾਜ਼ਾਂ, ਧਾਰਮਿਕ ਰਸਮਾਂ ਅਤੇ ਸੀਮਿਤ ਸੋਚ ਦੇ ਕਾਰਨ, ਉਸ ਪਰਮਾਤਮਾ ਨੂੰ ਵੀ ਆਪਣੇ ਨਿਯਮਾਂ ਵਿੱਚ ਬੰਨ੍ਹ ਲਿਆ ਹੈ।
ਰੱਬ ਕਦੇ ਬੰਦ ਨਹੀਂ ਹੁੰਦਾ, ਨਾ ਕਿਸੇ ਰਸਮ, ਨਾ ਕਿਸੇ ਕਮਰੇ, ਨਾ ਕਿਸੇ ਮੂਰਤੀ ਵਿੱਚ, ਕਿਸੇ ਵੀ ਰੂਪ ਵਿੱਚ ਕੈਦ ਨਹੀਂ ਹੋ ਸਕਦਾ। 
“ਘਟਿ ਘਟਿ ਵਾਸਾ ਨਿਰੰਤਰਿ ਇਕੋ”
ਉਹ ਤਾਂ ਹਵਾ ਵਾਂਗ, ਰੌਸ਼ਨੀ ਵਾਂਗ, ਹਰ ਜਗ੍ਹਾ, ਹਰ ਵੇਲੇ ਵੱਸਦਾ ਹੈ।

ਗੁਰਬਾਣੀ ਵਿੱਚ ਵੀ ਆਉਂਦਾ ਹੈ:

“ਜਤ ਕਤ ਪੇਖਉ ਤਤ ਨਿਰੰਕਾਰਾ ॥”
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 485)
ਅਰਥ ਹੈ: ਜਿੱਥੇ ਵੀ ਵੇਖਦਾ ਹਾਂ, ਉੱਥੇ ਨਿਰੰਕਾਰ ਹੀ ਹੈ।
Instagram @sugam_badyal

August 18, 2025

"ਬਿਹਤਰੀਨ ਵਕ਼ਤ ਦੇ ਪਰਛਾਵੇਂ, ਕੋਈ ਆਵੇ ਕੋਈ ਜਾਵੇ…"

"ਬਿਹਤਰੀਨ ਵਕ਼ਤ ਦੇ ਪਰਛਾਵੇਂ, ਕੋਈ ਆਵੇ ਕੋਈ ਜਾਵੇ…"

Ehda matlab hai ke waqt hamesha iksara nahi rehnda. Jiven dhoop-chhaaon badaldi rehndi hai, ohna vichon kujh log saadi zindagi vich kadam rakhde ne te kujh ruke bina hi langh jaande ne.

ਬਿਹਤਰੀਨ ਵਕ਼ਤ ਦੇ ਪਰਛਾਵੇਂ,
ਕੋਈ ਆਵੇ, ਕੋਈ ਜਾਵੇ।
ਜਿਹੜੇ ਦਿਲਾਂ ’ਚ ਵਸ ਜਾਂਦੇ ਨੇ,
ਉਹ ਯਾਦਾਂ ਬਣ ਰਹਿ ਜਾਂਦੇ ਨੇ।

ਕੁਝ ਮਿਲਦੇ ਨੇ ਸਬਕ ਸਿਖਾਉਣ ਨੂੰ,
ਕੁਝ ਮਿਲਦੇ ਨੇ ਚਾਹ ਵਧਾਉਣ ਨੂੰ I
ਕੋਈ ਹੌਲੇ ਹੌਲੇ ਖੋ ਜਾਂਦੇ,
ਕੋਈ ਰੂਹ ਵਿਚ ਰੋਪੇ ਰਹਿ ਜਾਂਦੇ।

ਬਿਹਤਰੀਨ ਵਕ਼ਤ ਦੇ ਪਰਛਾਵੇਂ,
ਕੋਈ ਆਵੇ, ਕੋਈ ਜਾਵੇ।
ਕੁਝ ਚਿਹਰੇ ਰਾਹਾਂ ਵਿੱਚ ਖਿੜਦੇ ਨੇ,
ਕੁਝ ਚੁੱਪ-ਚਪੀਤੀ ਮੁੜਦੇ ਨੇ I

ਹਰ ਮਿਲਾਪ ਇਕ ਸਬਕ ਸਿਖਾਵੇ,
ਹਰ ਵਿਛੋੜਾ ਮਨ ਪਰਖਾਵੇ।
ਕੁਝ ਰੂਹਾਂ ਹੌਲੇ-ਹੌਲੇ ਛੂਹਣ,
ਕੁਝ ਯਾਦਾਂ ਵਿੱਚ ਰਲ ਮਿਲ ਜਾਵੇ।

ਸਮਾਂ ਨੀਂਹਾਂ ਰਲਦਾ ਰਹਿੰਦਾ,
ਖੁਸ਼ੀਆਂ-ਗ਼ਮ ਬਦਲਦਾ ਰਹਿੰਦਾ।
ਪਰ ਜਿਹੜੇ ਦਿਲ ਨੂੰ ਛੂਹ ਜਾਣ,
ਉਹ ਸਦਾ ਲਈ ਰਹਿ ਜਾਂਦੇ।

August 02, 2025

The Human Nature / ਆਧੁਨਿਕ ਸਮੇਂ ਵਿੱਚ ਇਨਸਾਨੀ ਫ਼ਿਤਰਤ

ਅੱਜਕੱਲ੍ਹ ਇਨਸਾਨ ਮਸ਼ੀਨਾਂ ਵਾਂਗ ਜੀ ਰਿਹਾ ਹੈ। ਦਿਲ ਨਾਲ ਨਹੀਂ, ਸਿਰਫ਼ ਦਿਮਾਗ ਨਾਲ ਸੋਚਦਾ ਹੈ। ਲੋੜੀਂਦੇ ਵੇਲੇ ਹੱਸਦਾ ਹੈ, ਫ਼ਾਇਦੇ ਲਈ ਰਿਸ਼ਤੇ ਨਿਭਾਂਦਾ ਹੈ।


ਮਨੁੱਖਤਾ ਹੌਲੀ-ਹੌਲੀ ਮਾਯਾ ਦੇ ਭੰਵਰੇ 'ਚ ਗੁੰਮ ਹੋ ਰਹੀ ਹੈ। ਇੱਥੇ ਗੱਲ ਸਿਰਫ ਪੈਸੇ ਦੀ ਨਹੀਂ ਹੋ ਰਹੀ ਬਲਕਿ ਫੋਕੇ ਸਮਾਜਿਕ ਬੁਰਾਈਆਂ, ਸ਼ੋਸ਼ੇ, ਫੋਕੀ ਸ਼ਾਨ, ਦਿਖਾਵੇ ਦੀ ਵੀ ਕਰ ਰਹੀ ਹਾਂ।

ਅੱਜਕਲ ਇਨਸਾਨੀ ਫ਼ਿਤਰਤ ਵਿਚ ਕਾਫੀ ਬਦਲਾਅ ਆਇਆ ਹੈ। ਪੈਸਾ, ਲਾਲਚ ਤੇ ਮੁਕਾਬਲੇ ਦੀ ਭੁੱਖ ਨੇ ਇਨਸਾਨ ਨੂੰ ਜਜ਼ਬਾਤੀ ਤੌਰ 'ਤੇ ਕਾਫੀ ਖਾਲੀ ਕਰ ਦਿੱਤਾ ਹੈ। ਲੋਕ ਆਪਣੇ ਫ਼ਾਇਦੇ ਲਈ ਸੰਬੰਧ ਬਣਾਉਂਦੇ ਹਨ ਤੇ ਉਨ੍ਹਾਂ ਨੂੰ ਵਰਤਣ ਮਗਰੋਂ ਛੱਡ ਦਿੰਦੇ ਹਨ।
ਇਨਸਾਨੀ ਫ਼ਿਤਰਤ ਹੁਣ ਸਬਰ, ਮਿਤ੍ਰਤਾ ਅਤੇ ਮਾਫ਼ੀ ਵਾਲੇ ਗੁਣਾਂ ਤੋਂ ਦੂਰ ਹੋ ਰਹੀ ਹੈ।

ਸਮਾਜਿਕ ਮੀਡੀਆ ਨੇ ਵੀ ਇਨਸਾਨੀ ਜਿੰਦਗੀ 'ਚ ਨਕਲੀਪਨ ਪੈਦਾ ਕਰ ਦਿੱਤਾ ਹੈ। ਦਿਖਾਵੇ ਦੀ ਦੁਨੀਆ ਵਿੱਚ ਅਸਲੀ ਮੋਹ-ਮਾਯਾ ਤੇ ਪਿਆਰ ਦੀ ਕਦਰ ਘਟਦੀ ਜਾ ਰਹੀ ਹੈ। ਲੋਕ ਹੱਸਦੇ ਤਾਂ ਹਨ, ਪਰ ਅੰਦਰੋਂ ਟੁੱਟੇ ਹੋਏ ਹੁੰਦੇ ਹਨ। ਕਿਸੇ ਦਾ ਦੁੱਖ ਦੇਖ ਕੇ ਅੱਖਾਂ ਭਿੱਜਣ ਦੀ ਜਗ੍ਹਾ, ਲੋਕ ਕੈਮਰਾ ਚਲਾਉਂਦੇ ਹਨ। ਮਦਦ ਕਰਨ ਦੀ ਥਾਂ ਵੀਡੀਓ ਬਣਾਈ ਜਾਂਦੀ ਹੈ।

ਕਿਸੇ ਦੇ ਲਾਭ ਨੂੰ ਆਪਣਾ ਨੁਕਸਾਨ ਸਮਝਣ ਲੱਗ ਪਏ ਹਾਂ। ਦੂਜੇ ਦੀ ਉਤਸ਼ਾਹਨਾ ਕਰਨ ਦੀ ਥਾਂ ਈਰਖਾ ਦੇ ਜਾਲ ਵਿਚ ਫਸੇ ਹੋਏ ਹਾਂ।

ਪਰ ਇਹ ਵੀ ਸੱਚ ਹੈ ਕਿ ਹਰ ਦਿਲ ਅੰਦਰ ਇਕ ਚੰਗਾਈ ਦੀ ਚੀਜ਼ ਹੁੰਦੀ ਹੈ। ਸਾਨੂੰ ਸਿਰਫ ਉਸਨੂੰ ਜਾਗਰੂਕ ਕਰਨ ਦੀ ਲੋੜ ਹੈ।

ਇੱਕ ਛੋਟਾ ਹੱਸਾ, ਇਕ ਹੌਸਲਾ ਭਰਪੂਰ ਗੱਲ – ਇਹੀ ਇਨਸਾਨੀਅਤ ਦੇ ਚਿੰਨ੍ਹ ਹਨ।
"ਅਸਲੀ ਇਨਸਾਨੀਅਤ ਹਮੇਸ਼ਾ ਸਾਦਗੀ ਵਿੱਚ ਲੁਕੀ ਹੁੰਦੀ ਹੈ। ਇਨਸਾਨੀਅਤ ਮਰੀ ਨਹੀਂ, ਸਿਰਫ਼ ਚੁੱਪ ਹੋ ਗਈ ਹੈ।" 

ਸਾਡਾ ਇਕ ਛੋਟਾ ਭਲਾ ਕੰਮ, ਕਿਸੇ ਦੀ ਦੁਨੀਆਂ ਬਦਲ ਸਕਦਾ ਹੈ।"

ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਭਾਗ ਵੇ

ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਨੇ ਭਾਗ ਵੇ ❤️🌸

ਕੁਝ ਹਸਤੀਆਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਹਾਜ਼ਰੀ ਹੀ ਰੂਹ ਨੂੰ ਚੈਨ ਦੇ ਜਾਂਦੀ ਹੈ। ਉਹ ਸਿਰਫ ਇਨਸਾਨ ਨਹੀਂ ਹੁੰਦੇ, ਸੰਜੀਵ ਮੋਹ ਮਮਤਾ ਦੇ ਰੂਪ ਹੁੰਦੇ ਹਨ। ਉਹ ਜਿੱਥੇ ਪੈਰ ਰੱਖਦੇ ਨੇ, ਉਥੇ ਖ਼ੁਸ਼ਬੂ ਆਉਂਦੀ ਹੈ, ਜਿੱਥੇ ਹੱਥ ਰੱਖਦੇ ਨੇ, ਉਥੇ ਜ਼ਖਮ ਭਰ ਜਾਂਦੇ ਹਨ। ਉਹਨਾਂ ਦੀ ਮੌਜੂਦਗੀ ਨਾਲ ਇਨਸਾਨ ਤਾਂ ਕੀ, ਫੁੱਲਾਂ ਦੇ ਵੀ ਭਾਗ ਜਾਗ ਪੈਂਦੇ ਨੇ।

"ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਨੇ ਭਾਗ ਵੇ" — ਇਹ ਸਿਰਫ ਇੱਕ ਗੀਤ ਦੀ ਲਾਈਨ ਨਹੀਂ, ਇਹ ਇਕ ਅਹਿਸਾਸ ਹੈ, ਉਹ ਅਹਿਸਾਸ ਜੋ ਇੱਕ ਪ੍ਰੇਮੀ, ਇੱਕ ਮਾਂ, ਇੱਕ ਦੋਸਤ ਜਾਂ ਕਿਸੇ ਖਾਸ ਦੀ ਮੌਜੂਦਗੀ ਨਾਲ ਆਉਂਦਾ ਹੈ। ਜਿਵੇਂ ਕਿ ਬਾਗ ਵਿੱਚ ਪੈਲੀ ਧੁੱਪ ਦੇ ਨਾਲ ਫੁੱਲ ਖਿੜ ਜਾਂਦੀ ਹੈ, ਓਹਨਾਂ ਦੀ ਹਜੂਰੀ ਵਿੱਚ ਮਨੁੱਖੀ ਦਿਲ ਵੀ ਖਿੜ ਜਾਂਦਾ ਹੈ।

ਕਈ ਵਾਰ ਕਿਸੇ ਦੀ ਇੱਕ ਮੁਸਕਾਨ, ਇੱਕ ਹੌਂਸਲਾ ਦੇਣ ਵਾਲਾ ਸ਼ਬਦ, ਜਾਂ ਸਿਰਫ ਚੁੱਪ ਮੌਜੂਦਗੀ ਹੀ ਕਾਫ਼ੀ ਹੁੰਦੀ ਹੈ, ਕਿਸੇ ਦੀ ਉਜਾੜ ਜ਼ਿੰਦਗੀ ਨੂੰ ਰੌਸ਼ਨ ਕਰਨ ਲਈ। ਉਹ ਲੋਕ ਖਾਸ ਹੁੰਦੇ ਹਨ — ਜਿਨ੍ਹਾਂ ਦੇ ਆਉਣ ਨਾਲ ਰੰਗ ਹੀ ਨਹੀਂ, ਰੰਗਾਂ ਦੀ ਕਦਰ ਵੀ ਵੱਧ ਜਾਂਦੀ ਹੈ।

ਅਸੀਂ ਕਈ ਵਾਰ ਕਿਸੇ ਨੂੰ ਆਪਣੇ ਜੀਵਨ ਵਿਚ "ਆਮ" ਮੰਨ ਲੈਂਦੇ ਹਾਂ, ਪਰ ਸਮਾਂ ਸਿਖਾਉਂਦਾ ਹੈ ਕਿ ਉਹ ਤਾਂ "ਖਾਸ" ਸੀ। ਉਹ ਹਾਣ ਜੋ ਸਿਰਫ ਫੁੱਲਾਂ ਨੂੰ ਨਹੀਂ, ਸਾਡੇ ਭਾਗਾਂ ਨੂੰ ਵੀ ਚੁੰਮ ਜਾਂਦੇ ਹਨ। ਸੱਚ ਤਾਂ ਇਹ ਹੈ ਕਿ ਜਿਨ੍ਹਾਂ ਦੇ ਹੱਥ ਲੱਗਣ ਨਾਲ ਰੂਹ ਨਿਖਰ ਜਾਏ, ਉਹ ਰੱਬ ਦੇ ਸੱਚੇ ਰੂਪ ਹੁੰਦੇ ਹਨ।

ਜੇ ਤੁਹਾਡੇ ਜੀਵਨ 'ਚ ਵੀ ਕੋਈ ਐਸਾ ਹੈ, ਜਿਸਦੀ ਹਾਜ਼ਰੀ ਤੁਹਾਡੀ ਜ਼ਿੰਦਗੀ ਨੂੰ ਸੋਹਣਾ ਬਣਾਉਂਦੀ ਹੈ — ਤਾਂ ਉਸਨੂੰ ਸਿਰਫ ਮਹਿਸੂਸ ਨਾ ਕਰੋ, ਉਹਦਾ ਧੰਨਵਾਦ ਵੀ ਕਰੋ। ਕਿਉਂਕਿ ਜਿਹੜੇ ਹਾਣ ਭਾਗ ਜਗਾ ਦੇਣ, ਉਹ ਹਰ ਕਿਸੇ ਨੂੰ ਨਹੀਂ ਮਿਲਦੇ।

ਸੁਗਮ ਬਡਿਆਲ 🌻 ♥️
Instagram @sugam_badyal 

August 01, 2025

ਮਰਦ

ਮਰਦ ਰੋਂ ਨਹੀਂ ਸਕਦੇ
ਕਹਿੰਦੇ ਨੇ ਮਰਦ ਰੋਂਦੇ ਨਹੀਂ,
ਓਹ ਤਾਂ ਪੱਥਰ ਬਣ ਜਾਂਦੇ ਨੇ।
ਦਿਲ 'ਚ ਦਰਦ ਵੀ ਹੋਵੇ ਤਾਂ,
ਚੁੱਪ ਕਰਕੇ ਸਹਿ ਜਾਂਦੇ ਨੇ।

ਅੱਖਾਂ ਚ ਪਾਣੀ ਆਉਂਦਾ ਏ,
ਪਰ ਓਹ ਮੂੰਹ ਛੁਪਾ ਲੈਂਦੇ ਨੇ।
ਮਾਂ-ਬਾਪ ਦੀ ਆਸ ਬਣਕੇ,
ਆਪ ਪਿੱਛੇ ਛੱਡ ਆਉਂਦੇ ਨੇ।

ਮਰਦ ਵੀ ਤਾਂ ਮਨੁੱਖ ਹੁੰਦੇ ਨੇ,
ਉਹਨਾਂ ਵੀ ਅੰਦਰ ਜ਼ਖ਼ਮ ਹੁੰਦੇ ਨੇ।
ਰੋ ਲੈਣ ਦੀ ਇਜਾਜ਼ਤ ਦੇ ਦੋ,
ਕਦੇ ਉਹਨਾਂ ਨੂੰ ਵੀ ਸੁਣ- ਕਹਿ ਲੈਣ ਦਿਓ,
ਅੰਦਰ ਇਕ ਭੂਚਾਲ ਦੀ ਕਿਸ਼ਤੀ ਨੂੰ
ਅੱਖਾਂ ਦੇ ਕਿਨਾਰਿਆਂ ਤੇ ਖਹਿ ਲੈਣ ਦਿਓ,
ਮਰਦ ਨੂੰ ਵੀ ਰੋ ਲੈਣ ਦਿਓ।

ਸੁਗਮ ਬਡਿਆਲ 
Instagram @sugam_badyal



July 18, 2025

ਇਸ਼ਕ ਡੂੰਘਾ Ishq Doonga

ਇਸ਼ਕ ਜੇ ਡੂੰਘਾ ਹੋਵੇ,
ਤਾਂ ਗੱਲਾਂ ਖਾਮੋਸ਼ ਹੁੰਦੀਆਂ ਨੇ,
ਤੇ ਦਿਲ, ਨਜ਼ਰਾਂ ਦੀ ਝਿੱਲਮਿੱਲ ਵਿੱਚ
ਲਫ਼ਜ਼ਾਂ ਤੋਂ ਵੱਧ ਇਜ਼ਹਾਰ ਕਰਦਾ ਹੈ।

July 11, 2025

ਇਸ਼ਕ ਡੂੰਘਾ Ishq doonga

ਇਸ਼ਕ ਜੇ ਡੂੰਘਾ ਹੋਵੇ,
ਤਾਂ ਗੱਲਾਂ ਖਾਮੋਸ਼ ਹੁੰਦੀਆਂ ਨੇ,
ਤੇ ਦਿਲ, ਨਜ਼ਰਾਂ ਦੀ ਝਿੱਲਮਿੱਲ ਵਿੱਚ
ਲਫ਼ਜ਼ਾਂ ਤੋਂ ਵੱਧ ਇਜ਼ਹਾਰ ਕਰਦਾ ਹੈ।

ਸੁਗਮ
 

June 23, 2025

ਕਾਇਨਾਤ

ਚਿੱਟੀ ਚਾਦਰ ਅਸਮਾਨ ਨੂੰ
ਧਰਤੀ ਲਾਲ ਵਿਆਹੀ,

ਹਰੇ ਰੰਗ ਫੁਲਕਾਰੀ ਉੱਤੇ
ਰੁੱਤਾਂ ਨੇ ਖੁਸ਼ੀ ਮਨਾਈ।

ਬਦਲਾਂ ਦਾ ਘੁੰਡ ਕੱਢ
ਚੰਨ ਸੂਰਜ ਦੀ ਬਿੰਦੀ
ਮੱਥੇ ਸਜਾਈ।

ਇਸ਼ਕ ਦੀ ਰਸਮ ਸੀ,
ਰੱਬ 'ਬਾਬਲ' ਨੇ
ਸੱਜਣ, ਕਾਇਨਾਤ ਵਿਆਹੀ।

June 16, 2025

ਮੇਰੀ ਮਾਂ ਦੀਆਂ ਚੂੜੀਆਂ

ਮੇਰੀ ਮਾਂ ਦੀਆਂ ਚੂੜੀਆਂ ਦੀ ਖਨਕਾਰ

ਮੇਰੀ ਮਾਂ ਦੀ ਚੂੜੀਆਂ ਦੀ ਖਨਕਾਰ ਤੋਂ ਹੀ
ਮੈਨੂੰ ਪਤਾ ਲੱਗ ਜਾਂਦਾ – "ਮੇਰੀ ਮਾਂ ਆ ਰਹੀ ਏ।"
ਬੇਸ਼ੱਕ, ਉਹਦੇ ਨਾਲ ਦੀ ਗੁਆਂਢਣ ਨੇ ਵੀ
ਓਹੋ ਜਿਹੀਆਂ ਚੂੜੀਆਂ ਪਾਈਆਂ ਹੁੰਦੀਆਂ,
ਪਰ ਮਾਂ ਵਾਲੀ ਖਨਕ...
ਓਸ ਵਿੱਚ ਮਿਠਾਸ ਸੀ, ਮੇਹਰ ਸੀ,
ਜਿਵੇਂ ਦੁਆਵਾਂ ਚ ਰਲਿਆ ਰੱਬ ਹੋਵੇ।

ਮਾਂ ਦੀ ਖਨਕ – ਇੱਕ ਸੁਰ,
ਜੋ ਸਿਰਫ ਬੱਚਾ ਹੀ ਸਮਝ ਸਕਦਾ ਏ,
ਬਾਕੀ ਸਭ ਲਈ,
ਉਹ ਸਿਰਫ਼ ਚੂੜੀਆਂ ਦੀ ਆਵਾਜ਼ ਹੁੰਦੀ ਏ।

ਸੁਗਮ ਬਡਿਆਲ 🌻 

June 14, 2025

ਬੇਵਕਤ ਵਕਤ

ਵਕਤ, ਵਾਦੇ, ਸੁਪਨੇ ਸਫਰ ਪੂਰੇ ਕਰਨ ਤੱਕ
ਆਪਣਾ ਵਜੂਦ ਬਦਲ ਗਏ ਹੁੰਦੇ ਹਨ।

ਤੇ ਬੇਵਕਤੀ ਰੋਟੀ ਕਿਸੇ ਨੂੰ ਸੁਆਦ ਨਹੀਂ ਲੱਗਦੀ।


ਸਮਝੌਤਿਆਂ ਦੀਆਂ ਥਪਕੀਆਂ ਨਾਲ
ਅਕਸਰ ਅਰਮਾਨ ਸੁੱਤੇ ਰਹਿ ਜਾਂਦੇ ਨੇ।
ਤੇ ਜਦੋਂ ਸੁਪਨਾ ਪੂਰਾ ਹੁੰਦਾ ਏ,
ਓਹੀ ਸੂਰਜ ਥਕ ਕੇ ਢਲ ਜਾਂਦਾ ਏ।

ਸੁਗਮ ਬਡਿਆਲ 🌻 

ਔਰਤਾਂ ਦੇ ਕੰਮ" ਅਤੇ "ਮਰਦ ਦੀ ਈਗੋ

ਔਰਤਾਂ ਦੇ ਕੰਮ" ਅਤੇ "ਮਰਦ ਦੀ ਈਗੋ"

ਅੱਜ ਕੱਲ੍ਹ ਦਾ ਜਮਾਨਾ ਤਾਂ ਮਿਲ ਕੇ ਚੱਲਣ ਦਾ ਆ,
ਪਰ ਅਜੇ ਵੀ ਕਈਆਂ ਦੇ ਦਿਮਾਗ 'ਚ
"ਔਰਤਾਂ ਦੇ ਕੰਮ" ਅਤੇ "ਮਰਦ ਦੀ ਈਗੋ" ਵੱਸਦੀ ਹੈ।
"ਇਹ ਔਰਤਾਂ ਦੇ ਕੰਮ ਨੇ", "ਮਰਦ ਨਹੀਂ ਕਰੇਗਾ",
ਕੋਈ ਮੁੰਡੇ ਦੇ ਹੱਥ ਚ ਬਰਤਨ ਦੇਖੇਗਾ, ਕੀ ਕਹੇਗਾ,
ਨਾਲ ਮਿਲਕੇ ਉਹ ਕੱਪੜੇ ਛੱਤ ਤੇ ਸੁਕਾਏਗਾ, ਕੋਈ ਕੀ ਕਹੇਗਾ,
ਹਾਲੇ ਵੀ ਇਹ ਅਹੰਕਾਰ ਕਈਆਂ ਦੇ ਮਨ ਵੱਸਦੇ ਹਨ।

ਫਿਰ ਕਹਿੰਦੇ ਨੇ –
"ਸਾਡੀ ਔਲਾਦ ਸਾਨੂੰ ਪਾਣੀ ਨਹੀਂ ਪੁੱਛਦੀ…"
"ਕੀ ਤੁਸੀਂ ਕਦੇ ਆਪਣੇ ਪੁੱਤ ਨੂੰ ਸਿਖਾਇਆ ਸੀ?
ਮਾਂ ਨੂੰ ਜੇ ਧੀ ਦੀ ਥਾਂ ਉੱਠ ਕੇ ਪੁੱਤ ਨੇ ਪਾਣੀ ਪਿਲਾਇਆ
ਤਾਂ ਮਰਦਾਨਗੀ ਦੀ ਤੋਹਮਤ ਨਹੀਂ ਹੋਵੇਗੀ,"

'ਜੇ ਆਪਣੇ ਘਰ ਦੀ ਔਰਤ ਨਾਲ ਕੰਮ ਕਰਾਉਣ ਵਿਚ
ਸ਼ਰਮ ਮਹਿਸੂਸ ਹੋ ਰਹੀ ਹੈ , ਤਾਂ ਪੱਕੀ ਰੋਟੀ ਖਾਂਦੇ ਵੀ ਕਰੋ',

ਮਰਦ 9 ਤੋਂ 6 ਦੀ ਡਿਊਟੀ 'ਚ ਥੱਕ ਜਾਂਦਾ ਹੈ,
ਪਰ ਔਰਤ 9 ਤੋਂ 6 ਵੀ ਕੰਮ ਕਰਦੀ ਹੈ,
6 ਤੋਂ 9 ਵੀ ਸਿਰਫ਼ ਕੰਮ ਕਰਦੀ ਰਹਿੰਦੀ ਹੈ,
ਉਹ ਥੱਕਦੀ ਥੋੜ੍ਹੀ ਹੈ! ਉਹ ਮਸ਼ੀਨ ਹੈ,
ਨਾ ਓਹ ਕਹਿ ਸਕਦੀ ਹੈ, ਨਾ ਥੱਕ ਸਕਦੀ,
ਕਿਉਂਕਿ ਓਹ ਠਾਠ ਬਾਠ ਨਾਲ ਲਿਆਂਦੀ "ਨੌਕਰਾਣੀ" ਹੈ,

ਉਹ ਧੀ ਸਿਰਫ ਆਪਣੇ ਮਾਪਿਆਂ ਦੀ ਹੁੰਦੀ ਹੈ,
ਬਾਕੀ ਸਭ ਦੀਆਂ ਤਾਂ 'ਧੀ' ਕਹਿਣ ਦੀ ਗੱਲ ਹੈ, 
ਬਾਕੀ ਨੂੰਹ. ਜਾਂ ਜੀਵਨਸਾਥੀ ਨਹੀਂ,
ਸਿਰਫ਼ ਪੋਤੇ ਪੋਤੀਆਂ ਦੀ ਮਾਂ ਬਣਨ ਲਈ ਚੁਣੀ ਜਾਂਦੀ ਹੈ,

ਜੇ ਕਹਿ ਦੇਵੇ – “ਮੈਂ ਥੱਕ ਗਈ ਹਾਂ”,
ਉਹਨੂੰ ਕਿਹਾ ਜਾਂਦਾ – “ਨੌਕਰੀ ਛੱਡ ਦੇ”,
ਏਹ ਬੋਲਣ ਤੇ ਹੀ ਬੁਰੀ ਲੱਗਣ ਲੱਗਦੀ ਹੈ, 
ਜਦੋਂ ਤਕ ਨਹੀਂ ਕਿਹਾ 'ਚੰਗੀ ਹੈ '
ਪਰ ਇਹ ਨਹੀਂ ਕਿਹਾ ਜਾਂਦਾ –
"ਚਲ ਕੋਈ ਨਾ, ਅਸੀਂ ਤੇਰੇ ਨਾਲ ਖੜੇ ਹਾਂ,
ਜਿੱਥੇ ਤੂੰ ਥੱਕੀ, ਉੱਥੇ ਅਸੀਂ ਤੇਰਾ ਸਹਾਰਾ ਬਣਾਂਗੇ।”
ਉਹ ਲੰਬਾ ਸਫਰ ਤੈਅ ਕਰ ਹੀ ਨਹੀਂ ਸਕੇਗਾ
ਜੋ ਤੁਹਾਡੇ ਲਈ ਸਟੈਂਡ ਹੀ ਨਾ ਲੈ ਸਕੇ,

ਮਿਲ ਕੇ ਚੱਲਣ ਦੀ ਲੋੜ ਸਿਰਫ਼ ਰਾਹਾਂ ਲਈ ਨਹੀਂ,
ਘਰਾਂ ਵਿੱਚ ਵੀ ਬਰਾਬਰੀ ਦੀ ਲੋੜ ਹੈ।

ਸੁਗਮ ਬਡਿਆਲ 

June 09, 2025

ਵਕਤ – ਜਿੱਥੇ ਰੋਣਾ ਵੀ ਅੰਦਰ ਹੀ ਰਹਿ ਜਾਂਦਾ ਏ।"

"ਵਕਤ – ਜਿੱਥੇ ਰੋਣਾ ਵੀ ਅੰਦਰ ਹੀ ਰਹਿ ਜਾਂਦਾ ਏ।"


ਚੁੱਪ ਚੰਦਰੀ 'ਚ ਗੁੰਮ ਹਾਲਾਤ ਹੋ ਜਾਂਦੇ ਨੇ,
ਵਕਤ ਦੇ ਹਿਸਾਬ ਨਾਲ ਜਜ਼ਬਾਤ ਹੋ ਜਾਂਦੇ ਨੇ।

ਤੂੰ ਹੁਣ ਬਦਲ ਗਏਂ,
ਸਭ ਦੇ ਸਾਡੇ ਲਈ ਅਲਫਾਜ਼ ਹੋ ਜਾਂਦੇ ਨੇ।

ਬਦਲ ਜਾਣ ਦੀ ਵਜ੍ਹਾ ਕੋਈ ਨੀ ਪੁੱਛਦਾ,
ਐਵੇਂ ਖੁਦ ਹੀ ਪ੍ਰੇਸ਼ਾਨ ਕਰਦੇ ਨੇ, ਖੁਦ ਹੀ ਸਵਾਲ ਕਰਦੇ ਨੇ।

ਮੁਸਕਾਨਾਂ ਦੇ ਪਿੱਛੇ ਕਈ ਦੁੱਖ ਛੁਪਾਏ ਜਾਂਦੇ,
ਰੋਣਾ ਵੀ ਅਕਸਰ ਅੱਖਾਂ ਵਿੱਚ ਹੀ ਸੁੱਕ ਜਾਂਦੇ।

ਕੋਈ ਪੁੱਛੇ ਵੀ ਨਾ “ਕੀ ਹੋਇਆ?”,
ਕਿਉਂਕਿ ਇੱਥੇ ਦੁੱਖ ਵੀ ਸਮੇਂ ਨਾਲ ਹੀ ਗੁੰਮ ਹੋ ਜਾਂਦੇ ਨੇ।

ਸੱਚ ਪੁੱਛ,
ਵਕਤ ਉਹ ਜਗ੍ਹਾ ਏ –
ਜਿੱਥੇ ਰੋਣਾ ਵੀ ਅੰਦਰ ਹੀ ਰਹਿ ਜਾਂਦਾ ਏ।

ਸੁਗਮ ਬਡਿਆਲ 🌻 

May 29, 2025

ਮਰਦ ਰੋ ਨਹੀਂ ਸਕਦੇ Mard Ro nhi sakde

ਇਸ ਕਵਿਤਾ ਵਿੱਚ ਇਕ ਦੋਹਾਂ ਪਾਸਿਆਂ ਵਾਲੀ ਤਸਵੀਰ ਹੈ — ਸਮਾਜ ਨੇ ਮਰਦ ਤੋਂ ਜਜ਼ਬਾਤ ਖੋਹੇ, ਪਰ ਮਰਦਾਂ ਨੇ ਵੀ ਔਰਤ ਤੋਂ ਅਧਿਕਾਰ ਤੇ ਅਸਤਿਤਵ ਖੋਹ ਲਿਆ।

---
ਮਰਦ ਰੋ ਨਹੀਂ ਸਕਦੇ
ਸਮਾਜ ਦੀ ਰੀਤ ਨੇ ਮਰਦਾਂ ਦਾ ਰੋਣਾ ਖੋਹ ਲਿਆ,
ਤੇ ਮਰਦਾਂ ਨੇ ਆਪਣਾ ਜ਼ੋਰ ਦਿਖਾਉਣ ਲਈ
ਔਰਤ ਦੇ ਹੱਕ, ਸੁਪਨੇ, ਸਤਿਕਾਰ ਖੋਹ ਲਏ।
ਇਕ ਦੁੱਖ ਦੂਜੇ ਦੁੱਖ ਨੂੰ ਜਨਮ ਦੇ ਗਿਆ,
ਇਕ ਬੇਇਨਸਾਫੀ ਨੇ ਦੂਜੀ ਨੂੰ ਖੱਬੀ ਰਾਹ ਵੇਖਾ ਦਿੱਤੀ।

ਮਰਦ ਬਣਿਆ ਲੋਹਾ — ਸਖ਼ਤ, ਠੰਢਾ, ਬੇਰਹਿਮ
ਤੇ ਔਰਤ ਬਣੀ ਮਿੱਟੀ — ਰੋਜ਼ ਸੱਜੀ, ਰੋਜ਼ ਕੁੱਟੀ, ਰੋਜ਼ ਤੋੜੀ ਜੋੜੀ ਗਈ,
ਉਹ ਰੋਣਾ ਚਾਹੁੰਦਾ ਸੀ — ਪਰ "ਮਰਦ ਨਹੀਂ ਰੋਦੇ" ਨੇ ਰਸਤਾ ਰੋਕ ਲਿਆ,
ਉਹ ਉੱਡਣਾ ਚਾਹੁੰਦੀ ਸੀ — ਪਰ "ਘਰ ਦੀ ਲਾਜ" ਨੇ ਫੰਘ ਕੱਟ ਲਏ।

ਕੌਣ ਕਹੇ ਕਿ ਇਕ ਹੀ ਬੇੜੀ 'ਚ ਦੋ ਜਾਨਾਂ ਨਹੀਂ ਡੁੱਬ ਰਹੀਆਂ,
ਇਹ ਪੁਰਾਣੀਆਂ ਸੋਚਾਂ ਦੀਆਂ ਜੰਜੀਰਾਂ ਦੋਵੇਂ ਪਾਸੇ ਤਣੀਆਂ ਨੇ
ਮਰਦ ਵੀ ਰੋਵੇ — ਤਾਂ ਇਨਸਾਨੀਅਤ ਜਿਊਂਦੀ ਏ,
ਔਰਤ ਵੀ ਬੋਲੇ — ਤਾਂ ਆਜ਼ਾਦੀ ਫੁੱਲਾਂ ਵਰਗੀ ਖਿੜਦੀ ਏ।

ਸਮਝੋ ਕਿ ਦੁੱਖ ਦਾ ਕੋਈ ਲਿੰਗ ਨਹੀਂ ਹੁੰਦਾ,
ਤੇ ਇੱਜ਼ਤ ਨੂੰ ਕੋਈ ਜਾਤ ਨਹੀਂ ਚਾਹੀਦੀ।
ਜੇ ਮਰਦ ਰੋ ਸਕਣ,
ਤੇ ਔਰਤ ਸੋਚ ਸਕੇ —
ਤਾਂ ਇਹ ਦੁਨੀਆ ਕੁਝ ਹੋਰ ਹੋਵੇ।

ਸੁਗਮ ਬਡਿਆਲ 

May 27, 2025

andhvishvas ਅੰਧ ਵਿਸ਼ਵਾਸ

ਅੰਧ ਵਿਸ਼ਵਾਸ, ਆਤਮਕ ਪ੍ਰਕਿਰਿਆ, ਸਿੱਖਿਆ ਤੇ ਭਵਿੱਖ

ਸਮਾਜਿਕ ਤੌਰ 'ਤੇ ਅਸੀਂ ਅਜੇ ਵੀ ਕਈ ਥਾਵਾਂ 'ਤੇ ਅੰਧ ਵਿਸ਼ਵਾਸ ਦੇ ਚੰਗਲ ਵਿੱਚ ਫਸੇ ਹੋਏ ਹਾਂ। ਜਦੋਂ ਮਨੁੱਖੀ ਜੀਵਨ ਵਿੱਚ ਅਗਿਆਨਤਾ ਹੋਵੇ, ਤਾਂ ਉਹ ਹਰੇਕ ਚੀਜ਼ ਨੂੰ ਭਰਮ, ਡਰ ਜਾਂ ਰਿਵਾਇਤੀ ਧਾਰਨਾਵਾਂ ਨਾਲ ਜੋੜ ਕੇ ਦੇਖਦਾ ਹੈ। ਅੰਧ ਵਿਸ਼ਵਾਸ ਸਿਰਫ਼ ਮਨੁੱਖੀ ਵਿਕਾਸ ਦੀ ਰੋਕ ਟੋਕ ਨਹੀਂ ਬਣਦਾ, ਇਹ ਸਮਾਜ ਦੇ ਨਵੀਂ ਸੋਚ ਵਾਲੇ ਦਰਵਾਜ਼ੇ ਵੀ ਬੰਦ ਕਰ ਦਿੰਦਾ ਹੈ।

ਅੰਧਵਿਸ਼ਵਾਸ – ਇਹ ਸ਼ਬਦ ਸਿਰਫ਼ ਇੱਕ ਭਰਮ ਨਹੀਂ, ਸਗੋਂ ਸਮਾਜਿਕ ਵਿਕਾਸ 'ਤੇ ਇੱਕ ਰੋਕ ਵੀ ਹੈ। ਅੰਧਵਿਸ਼ਵਾਸ ਦਾ ਅਰਥ ਹੈ – ਬਿਨਾਂ ਤਰਕ, ਲੋਜਿਕ (logic) ਜਾਂ ਸਬੂਤ ਦੇ ਕਿਸੇ ਗੱਲ ਤੇ ਅੰਨ੍ਹੇਵਾਹ ਵਿਸ਼ਵਾਸ ਕਰ ਲੈਣਾ। ਇਹ ਵਿਸ਼ਵਾਸ ਅਕਸਰ ਡਰ, ਅਗਿਆਨਤਾ ਜਾਂ ਰਿਵਾਇਤਾਂ ਦੇ ਆਧਾਰ 'ਤੇ ਬਣੇ ਹੁੰਦੇ ਹਨ।
ਸਿੱਖਿਆ ਦੀ ਕਮੀ ਨਾਲ ਲੋਕ ਸਹੀ ਅਤੇ ਗਲਤ ਵਿਚ ਫ਼ਰਕ ਨਹੀਂ ਕਰ ਸਕਦੇ।
ਅਣਜਾਣ ਗੱਲਾਂ ਤੋਂ ਡਰ ਕੇ ਲੋਕ ਅਜਿਹੀਆਂ ਧਾਰਨਾਵਾਂ 'ਚ ਵਿਸ਼ਵਾਸ ਕਰ ਲੈਂਦੇ ਹਨ।
ਸਮਾਜਕ ਦਬਾਅ – "ਲੋਕ ਕੀ ਕਹਿਣਗੇ?" ਦੇ ਚੱਕਰ 'ਚ ਅਨੇਕ ਰਿਵਾਇਤਾਂ ਨਿਭਾਈ ਜਾਂਦੀਆਂ ਹਨ।
ਕੁਝ ਢਾਂਚੇ ਅੰਧਵਿਸ਼ਵਾਸ ਨੂੰ ਆਸਥਾ ਦੇ ਰੂਪ 'ਚ ਪੇਸ਼ ਕਰਦੇ ਹਨ। ਜਿਸ ਕਾਰਨ ਨਿੱਜੀ ਵਿਕਾਸ ਰੁਕ ਜਾਂਦਾ ਹੈ।
ਆਰਥਿਕ ਅਤੇ ਸਿਹਤ ਸੰਬੰਧੀ ਨੁਕਸਾਨ ਹੁੰਦੇ ਹਨ । ਉਦਾਹਰਣ  ਦੇ ਤੌਰ ਤੇ ਝੂਠੇ ਪੰਡਿਤਾਂ ਦੇ ਭਰਮ ਵਿੱਚ ਪੈ ਜਾਂਦੇ ਹਨ, ਜਿਨ੍ਹਾਂ ਕਾਰਨ ਲੋਕਾਂ ਨੂੰ ਆਰਥਿਕ, ਮਾਨਸਿਕ ਜਾਂ ਸਮਾਜਿਕ ਨੁਕਸਾਨ ਹੁੰਦਾ ਹੈ। ਸਮਾਜ ਵਿੱਚ ਡਰ ਅਤੇ ਵਿਭਾਜਨ ਪੈਦਾ ਹੁੰਦਾ ਹੈ। ਸ਼ਹਿਰਾਂ ਦੇ ਮੁਕਾਬਲੇ ਅੰਧਵਿਸ਼ਵਾਸ ਪਿੰਡਾਂ ਵਿੱਚ ਵੱਧ ਹੈ।

ਪਿੰਡਾਂ ਵਿੱਚ ਅੰਧਵਿਸ਼ਵਾਸ ਦੇ ਕਾਰਨ

1. ਅਣਪੜ੍ਹਤਾ ਅਤੇ ਤਰਕ ਦੀ ਘਾਟ
ਜਦ ਤੱਕ ਮਨ ਵਿੱਚ ਗਿਆਨ ਨਹੀਂ ਹੋਵੇਗਾ, ਤਦ ਤੱਕ ਪੰਡਿਤਾਂ ਦੇ ਆਖੇ ਹੋਏ ਉਪਾਏ, ਜਾਦੂ-ਟੋਨੇ, ਪੂਰਬਲੇ ਕਰਮਾਂ ਦੇ ਨਾਂ 'ਤੇ ਲੋਟੇ-ਚਮਚੇ ਹਿਲਦੇ ਰਹਿਣਗੇ।

2. ਰਿਵਾਇਤੀ ਸੋਚ
ਪੁਰਾਣੀਆਂ ਧਾਰਨਾਵਾਂ, ਕਹਾਣੀਆਂ ਅਤੇ ਵੱਡਿਆਂ ਦੀਆਂ ਆਖਾਂ ਬਿਨਾਂ ਸਵਾਲ ਕੀਤੇ ਮੰਨ ਲਈ ਜਾਂਦੀਆਂ ਹਨ। "ਸਾਡੇ ਪੂਰਵਜ ਵੀ ਐਹੀ ਕਰਦੇ ਆਏ ਹਨ" – ਇਹ ਲਾਈਨ ਅਜੇ ਵੀ ਅਕਸਰ ਸੁਣੀ ਜਾਂਦੀ ਹੈ।

3. ਡਰ – ਰੱਬ, ਭੂਤ, ਕਿਸਮਤ
ਕਿਸੇ ਦੀ ਬੀਮਾਰੀ, ਘਰ ਵਿੱਚ ਕਲੇਸ਼, ਜਾਂ ਵਿਆਹ ਵਿੱਚ ਰੁਕਾਵਟ ਆਉਣ 'ਤੇ ਕਿਹਾ ਜਾਂਦਾ – "ਕਿਸੇ ਨੇ ਬੰਧਵਾਇਆ ਹੋਇਆ", "ਪਤਿਹਾਰਾ ਕਰਵਾਓ", "ਗ੍ਰਹਿ ਨਾਸ਼ੀਕ ਹਨ" – ਇਹੀ ਤਰਕ ਵਿਹੀਣ ਸਲਾਹਾਂ ਲੋਕ ਪੰਡਿਤਾਂ ਕੋਲੋਂ ਲੈਣ ਲੱਗ ਪੈਂਦੇ ਹਨ।

4. ਢੋਂਗੀ ਬਾਬਿਆਂ ਦੀ ਪ੍ਰਭਾਵਸ਼ੀਲਤਾ
ਪਿੰਡਾਂ ਵਿੱਚ ਅਜਿਹੇ ਢੋਂਗੀ ਧਾਰਮਿਕ ਪੈਰੋਕਾਰ ਹੋਰ ਵੀ ਅੰਧਵਿਸ਼ਵਾਸ ਨੂੰ ਵਧਾਉਂਦੇ ਹਨ। ਉਹ ਲੋਕਾਂ ਦੀ ਮਾਨਸਿਕ ਕਮਜ਼ੋਰੀ ਅਤੇ ਡਰ ਦਾ ਫਾਇਦਾ ਚੁੱਕਦੇ ਹਨ।

5 ਸੱਚੀ ਆਤਮਕਤਾ ਤੋਂ ਭਟਕਾਅ
ਧਰਮ ਦਾ ਮਤਲਬ ਆਤਮ-ਸੋਧਨ ਹੈ, ਨਾ ਕਿ ਪੈਸਾ ਲਾ ਕੇ ਹਵਾਵਾਂ ਵਿਚ ਹੱਲਣ ਵਾਲੇ ਉਪਾਏ। ਅਫ਼ਸੋਸ, ਲੋਕ ਰੱਬ ਨੂੰ ਆਪਣੇ ਮਨ ਦੀ ਲੀਲਾਵਾਂ ਨਾਲ ਜੋੜ ਕੇ, ਪੰਡਿਤਾਂ ਨੂੰ ਰੱਬ ਦਾ ਦਰਬਾਨ ਮੰਨ ਬੈਠਦੇ ਹਨ।

5. ਜਾਣਕਾਰੀ ਦੀ ਕਮੀ
ਸੂਚਨਾ ਅਤੇ ਮੀਡੀਆ ਦੀ ਪਹੁੰਚ ਵੀ ਕਈ ਪਿੰਡਾਂ ਵਿੱਚ ਘੱਟ ਹੁੰਦੀ ਹੈ। ਨਵੇਂ ਵਿਚਾਰਾਂ ਅਤੇ ਵਿਗਿਆਨਕ ਜਾਣਕਾਰੀ ਉੱਥੇ ਜਾ ਹੀ ਨਹੀਂ ਪਾਉਂਦੀ।

6. ਔਰਤਾਂ ਤੇ ਵਿਸ਼ੇਸ਼ ਪ੍ਰਭਾਵ
ਕਈ ਵਾਰ ਪਿੰਡਾਂ ਵਿੱਚ ਔਰਤਾਂ ਨੂੰ ਅੰਧਵਿਸ਼ਵਾਸ ਦੇ ਨਾਂ 'ਤੇ ਤਾਣੀ-ਬਾਣੀ ਜਾਂ ਤਿੜਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ – ਜਿਵੇਂ ਕਿ "ਚੁੜੈਲ" ਕਹਿ ਦੇਣਾ, ਜਾਂ ਪੀੜਾਵਾਂ ਨੂੰ ਭੂਤਾਂ ਨਾਲ ਜੋੜਨਾ। ਜਾਂ ਇੰਝ ਵਿਹਾਰ ਹੋ ਗਏ ਹਨ ਕਿ ਲੋਕ ਸ਼ੋਸ਼ਲ ਮੀਡੀਆ ਨਾਲ ਵੀ ਗਲਤ ਜਾਣਕਾਰੀ ਦਿੰਦੇ ਹਨ, ਜਿਨ੍ਹਾਂ ਨੂੰ ਘਰੇਲੂ  ਔਰਤਾਂ ਬੜੀ ਅਹਿਮ ਗੱਲ ਮੰਨ ਕੇ ਵੇਖਦੀਆਂ ਹਨ ਅਤੇ ਬੇਬੁਨਿਆਦ ਜਾਣਕਾਰੀਆਂ ਅੱਗੇ ਅੱਗੇ ਵਧਾਉਂਦੀਆਂ ਹਨ।

ਇਹ ਵਿਸ਼ਵਾਸ ਕਈ ਵਾਰੀ ਆਸਥਾ ਨਾਲ ਨਹੀਂ, ਸਗੋਂ ਅਣਜਾਣ ਡਰ, ਭਰਮ ਅਤੇ ਅਸਹਾਇਤਾ ਨਾਲ ਜੁੜਿਆ ਹੁੰਦਾ ਹੈ।

ਨਤੀਜਾ...? ਘਰ ਦੀ ਆਮਦਨ ਪੰਡਿਤਾਂ ਦੇ 'ਚੜਾਵੇ' ਚ ਲੱਗ ਜਾਂਦੀ ਹੈ
ਸਮੱਸਿਆ ਦਾ ਅਸਲ ਹੱਲ ਨਹੀਂ ਲੱਭਦਾ। ਅੰਧਵਿਸ਼ਵਾਸ ਵਧਦਾ ਹੈ। ਨਵੇਂ ਪੀੜ੍ਹੀਆਂ ਵੀ ਉਹੀ ਰਸਤੇ 'ਤੇ ਲੱਗ ਜਾਂਦੀਆਂ ਹਨ
ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਸਿੱਖਿਆ ਅਤੇ ਤਰਕ ਨਾਲ ਜੀਵਨ ਦੇ ਮੁੱਦੇ ਸੁਲਝਾਏ ਜਾਣ। ਵਿਗਿਆਨਕ ਸੋਚ ਨੂੰ ਅਪਣਾਇਆ ਜਾਏ। ਸੱਚੀ ਆਤਮ-ਸੋਧ ਵੱਲ ਵਧਣਾ – ਜੋ ਆਪਣੇ-ਆਪ ਦੇ ਅੰਦਰੋਂ ਹੀ ਜਾਗਰੂਕਤਾ ਦੇਂਦੀ ਹੈ। ਭਰਮਾਂ ਦੀ ਥਾਂ ਗਿਆਨ ਅਤੇ ਸਹੀ ਸਲਾਹ ਲੈਣੀ।

ਆਤਮਕ ਜੀਵਨ ਕਿਸੇ ਧਰਮ ਜਾਂ ਰਸਮ-ਰਿਵਾਜ ਦੀ ਪਾਬੰਦ ਨਹੀਂ, ਇਹ ਤਾਂ ਅੰਦਰੂਨੀ ਖੋਜ, ਸੱਚਾਈ ਦੀ ਪਹਿਚਾਣ ਅਤੇ ਅਸਲੀ ਸੁੱਖ ਦੀ ਪ੍ਰਾਪਤੀ ਦੀ ਯਾਤਰਾ ਹੈ। ਪਰ ਅਫ਼ਸੋਸ, ਬਹੁਤ ਵਾਰੀ ਲੋਕ ਰੂਹਾਨੀਅਤ ਨੂੰ ਅੰਧ ਵਿਸ਼ਵਾਸ ਨਾਲ ਗਲ਼ਤ ਤਰੀਕੇ ਨਾਲ ਜੋੜ ਦਿੰਦੇ ਹਨ। ਸੱਚੀ ਆਤਮਕਤਾ ਅੰਦਰੂਨੀ ਜਾਗਰੂਕਤਾ, ਦਇਆ, ਸੱਚਾਈ ਅਤੇ ਗਿਆਨ ਦੇ ਰਾਹੀਂ ਆਉਂਦੀ ਹੈ – ਨਾ ਕਿ ਡਰ ਜਾਂ ਧਾਰਮਿਕ ਵਿਵਸਥਾਵਾਂ ਦੇ ਆਧਾਰ ਤੇ।

ਭਵਿੱਖ ਉਹੀ ਹੋਵੇਗਾ ਜੋ ਅਸੀਂ ਅੱਜ ਚੁਣਾਂਗੇ। ਜੇ ਅਸੀਂ ਅੰਧ ਵਿਸ਼ਵਾਸ ਨੂੰ ਛੱਡ ਕੇ ਗਿਆਨ, ਤਰਕ ਅਤੇ ਸੱਚੀ ਆਤਮਕ ਜੀਵਨ ਦੀ ਦਿਸ਼ਾ ਵਿੱਚ ਵਧਾਂਗੇ, ਤਾਂ ਇੱਕ ਪ੍ਰਗਤੀਸ਼ੀਲ ਤੇ ਸੰਵੇਦਨਸ਼ੀਲ ਸਮਾਜ ਬਣੇਗਾ। ਨਹੀਂ ਤਾਂ ਅਣਜਾਣ ਡਰ ਅਤੇ ਝੂਠੀ ਆਸਰਾ ਲੈ ਕੇ ਚੱਲਣਾ ਸਾਡੀ ਪੀੜੀ ਨੂੰ ਵੀ ਅੰਧਕਾਰ ਵੱਲ ਧੱਕੇਗਾ। ਰੱਬ ਦੀ ਪਹੁੰਚ ਕਦੇ ਵੀ ਦਾਨ-ਪੁਣ, ਜਾਪ ਜਾਂ ਪੰਡਿਤਾਂ ਦੀ ਸਿਫਾਰਸ਼ ਨਾਲ ਨਹੀਂ – ਸਗੋਂ ਸਾਫ ਨੀਅਤ, ਚੰਗੇ ਕਰਮ ਅਤੇ ਗਿਆਨ ਨਾਲ ਹੁੰਦੀ ਹੈ।

ਜੇ ਪੰਡਿਤ ਜਾਣੇ ਭਵਿੱਖ ਸਾਰਾ,
ਮੌਤ ਕਿਉਂ ਆਵੇ ਘਰ ਦੇ ਦੁਆਰ?
ਜੇ ਕਰਮਾਂ ਦੀ ਗੱਲ ਉਹ ਜਾਣੇ,
ਧੀ ਉਹਦੀ ਵਿਧਵਾ ਕਿਉਂ ਬਣੇ?

ਚੱਕਰ, ਤਾਰਿਆਂ ਦੀ ਲੀਖ ਭਰੇ,
ਅੰਦਰ ਖੁਦ ਦੇ ਅੰਨ੍ਹੇ ਢੇਰ।
ਹੋਰਾਂ ਨੂੰ ਦੇਵੇ ਨਸੀਬ ਦੀ ਰਾਹ,
ਆਪਣੀ ਨਸੀਬੀ ਕਿਉਂ ਨਾ ਵਾਹ?

ਅੱਖਾਂ ਹੋਣ ਦੇ ਬਾਵਜੂਦ,
ਲੋਕ ਅੰਨ੍ਹੇ ਕਿਉਂ ਬਣੇ ਨੇ?
ਸੱਚੀ ਰਾਹ ਨੂੰ ਛੱਡ ਕੇ,
ਝੂਠ ਦੇ ਹੱਥੀਂ ਫਸੇ ਨੇ।

ਪੰਡਿਤ ਜੋ ਵੀ ਆਖਦਾ,
ਓਹੀ ਹੁਕਮ ਮਨਾਇਆ,
ਤਰਕ ਦੀਆਂ ਬੱਤੀਆਂ ਬੁਝਾ ਕੇ,
ਅੰਧੇਰੇ ਨੂ ਸਿਰ ਚੁਕਾਇਆ।

ਰੱਬ ਤਾਂ ਬੈਠਾ ਅੰਦਰ,
ਢੂੰਢਦੇ ਬਾਹਰ ਕਿਉਂ ਹਾਂ,
ਅਕਲ ਦੇਵੇ ਜੋ ਸਿੱਖਿਆ,
ਉਸ ਨੂੰ ਮੰਨਦੇ ਕਿਉਂ ਨਹੀਂ ਹਾਂ?

May 26, 2025

ਸੋਮਵਾਰ ਦੀ ਸ਼ੁਰੂਆਤ Monday start

ਸੋਮਵਾਰ ਦੀ ਸ਼ੁਰੂਆਤ – ਨਵੀਂ ਉਮੀਦਾਂ ਦੇ ਨਾਲ

ਸੋਮਵਾਰ ਆਉਂਦਾ ਹੈ, ਹਰ ਹਫ਼ਤੇ ਇੱਕ ਨਵੀਂ ਸ਼ੁਰੂਆਤ ਬਣ ਕੇ। ਕਈ ਲੋਕਾਂ ਲਈ ਇਹ ਇਕ ਥਕਾਵਟ ਭਰਾ ਦਿਨ ਹੁੰਦਾ ਹੈ, ਪਰ ਜੇ ਅਸੀਂ ਸੋਚ ਬਦਲੀਏ ਤਾਂ ਇਹ ਦਿਨ ਸਾਡੇ ਸੁਪਨੇ ਸੱਚ ਕਰਨ ਦੀ ਪਹਿਲੀ ਢੰਡੀ ਹੋ ਸਕਦਾ ਹੈ।

ਜਿਵੇਂ ਸੂਰਜ ਹਰ ਸਵੇਰ ਨਵੀਂ ਰੌਸ਼ਨੀ ਨਾਲ ਚਮਕਦਾ ਹੈ, ਅਸੀਂ ਵੀ ਸੋਮਵਾਰ ਨੂੰ ਇੱਕ ਨਵਾਂ ਮੌਕਾ ਮੰਨ ਸਕਦੇ ਹਾਂ – ਆਪਣੇ ਕੰਮਾਂ ਨੂੰ ਨਵੀਂ ਉਰਜਾ ਨਾਲ ਕਰਨ ਦਾ।

ਹਰ ਸੋਮਵਾਰ ਸਾਨੂੰ ਦੱਸਦਾ ਹੈ ਕਿ ਪਿਛਲੇ ਹਫ਼ਤੇ ਦੀਆਂ ਗ਼ਲਤੀਆਂ ਸਿੱਖਣ ਲਈ ਸਨ, ਨਾ ਕਿ ਹਾਰ ਮੰਨਣ ਲਈ।

ਆਓ, ਇਸ ਸੋਮਵਾਰ ਇੱਕ ਵਾਅਦਾ ਕਰੀਏ –

ਆਪਣਾ ਵਧੀਆ ਦੇਵਾਂਗੇ।

ਨਵੀਆਂ ਚੀਜ਼ਾਂ ਸਿੱਖਾਂਗੇ।

ਨਿਰਾਸ਼ਾ ਦੀ ਥਾਂ ਉਮੀਦ ਨੂੰ ਚੁਣਾਂਗੇ।


ਸੋਮਵਾਰ ਤੁਹਾਡੀ ਮਿਹਨਤ ਦੀ ਸ਼ੁਰੂਆਤ ਹੋਵੇ, ਜਿੱਤ ਦੀ ਨਹੀਂ – ਕਿਉਂਕਿ ਜਿੱਤ ਤਾ ਹਮੇਸ਼ਾ ਮਿਹਨਤ ਦੇ ਰਾਹੀਂ ਆਉਂਦੀ ਹੈ।

ਚੰਗਾ ਸੋਮਵਾਰ!


Sugam badyal 

May 20, 2025

hawa'm jadd mehkan lagdiyan ne / ਹਵਾਵਾਂ ਜਦ ਮਹਿਕਣ ਲੱਗਦੀਆਂ ਨੇ

ਹਵਾਵਾਂ ਜਦ ਮਹਿਕਣ ਲੱਗਦੀਆਂ ਨੇ
ਚੁੱਪੀਆਂ ਵੀ ਗੁੰਝਣ ਲੱਗ ਪੈਂਦੀਆਂ ਨੇ,
ਇਕ ਪੁਰਾਣੀ ਖੁਸ਼ਬੂ ਜਿਵੇਂ
ਦਿਲ ਦੇ ਕਿਵੇਂ ਵਿਚ ਵੱਸਣ ਲੱਗ ਪੈਂਦੀ ਏ।

ਰੁੱਖਾਂ ਦੀਆਂ ਟਹਿਣੀਆਂ ਵੀ
ਕਿਸੇ ਦੀ ਯਾਦ ਵਿਚ ਝੂਮਣ ਲੱਗਦੀਆਂ ਨੇ,
ਤੇ ਕਬੂਤਰ ਵਾਂਗ ਯਾਦਾਂ
ਅਸਮਾਨਾਂ ਚੋਂ ਓਲੰਘਣ ਲੱਗਦੀਆਂ ਨੇ।

ਚੰਨਣ ਵੀ ਨਰਮ ਹੋ ਜਾਂਦਾ ਏ,
ਸਾਵਣ ਦੇ ਬੂੰਦਾਂ ਵਾਂਗ ਲੱਗੇ
ਹਰ ਇਕ ਪਲ ਵਿਚ ਝਲਕ ਤੇਰੀ,
ਜਿਸ ਵੇਲੇ ਹਵਾਵਾਂ ਮਹਿਕਣ ਲੱਗਦੀਆਂ ਨੇ।


Sugam Badyal 🪻

Featured Post

ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਭਾਗ ਵੇ

ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਨੇ ਭਾਗ ਵੇ ❤️🌸 ਕੁਝ ਹਸਤੀਆਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਹਾਜ਼ਰੀ ਹੀ ਰੂਹ ਨੂੰ ਚੈਨ ਦੇ ਜਾਂਦੀ ਹੈ। ਉਹ ਸਿਰਫ ਇਨਸਾਨ ਨਹੀਂ ਹੁ...

Popular Posts