December 24, 2025

ढलते सूरज के साथ

इस ढलते सूरज के साथ
रोज कुछ पीछे छूट जाता है,
कोई राह, कोई बात,
कोई उम्मीद,
कोई उम्र
कोई साथ
कोई इंसान याद बन कर,

चल पड़ना पड़ता है 
किसी अगले सूरज की रोनक में
कभी रोटी के लिए
कोई नाम के लिए
कोई खास के लिए
कोई अच्छे वक्त,
अच्छे सूरज की उम्मीद में,
कोई सिर्फ जिन्दगी के दिन
निकल जाने के लिए,

इस ढलते सूरज के साथ
चल पड़ना पड़ता है I
सुगम 

ਬੀਬੀ ਹਰਸ਼ਰਨ ਕੌਰ ਜੀ ( ਸ਼ਰਨ ਕੌਰ ਜੀ) - ਖਾਲਸੇ ਦੀ ਨਿਡਰ ਧੀ

ਸਿੱਖ ਇਤਿਹਾਸ ਵਿੱਚ ਬੀਬੀ ਸ਼ਰਨ ਕੌਰ ਜੀ ਦਾ ਨਾਮ ਅਟੱਲ ਸਾਹਸ, ਅਟੁੱਟ ਭਗਤੀ ਅਤੇ ਨਿਸ਼ਕਾਮ ਸੇਵਾ ਦੀ ਮਿਸਾਲ ਵਜੋਂ ਸਦਾ ਯਾਦ ਕੀਤਾ ਜਾਂਦਾ ਹੈ। 1705 ਦੇ ਚਮਕੌਰ ਸਾਹਿਬ ਦੇ ਯੁੱਧ ਤੋਂ ਬਾਅਦ ਉਨ੍ਹਾਂ ਵੱਲੋਂ ਦਿਖਾਈ ਗਈ ਨਿਡਰਤਾ ਖਾਲਸੇ ਦੀ ਅਸਲੀ ਰੂਹ ਨੂੰ ਦਰਸਾਉਂਦੀ ਹੈ — ਸੱਚ, ਇੱਜ਼ਤ ਅਤੇ ਮਨੁੱਖਤਾ ਲਈ ਡਟ ਕੇ ਖੜ੍ਹੇ ਰਹਿਣਾ, ਚਾਹੇ ਮੌਤ ਸਾਹਮਣੇ ਹੀ ਕਿਉਂ ਨਾ ਹੋਵੇ।

ਉਥਲ-ਪੁਥਲ ਦੇ ਸਮੇਂ ਦੀ ਨਿਡਰ ਆਤਮਾ :
ਚਮਕੌਰ ਸਾਹਿਬ ਦੇ ਇਤਿਹਾਸਕ ਯੁੱਧ ਤੋਂ ਬਾਅਦ ਮੈਦਾਨ-ਏ-ਜੰਗ ਵਿੱਚ ਬੇਅੰਤ ਸਿੱਖ ਸੂਰਮੇ ਸ਼ਹੀਦਾਂ ਦੀਆਂ ਦੇਹਾਂ ਪਈਆਂ ਸਨ। ਇਨ੍ਹਾਂ ਵਿੱਚ ਵੱਡੇ ਸਾਹਿਬਜ਼ਾਦੇ — ਸਾਹਿਬਜ਼ਾਦਾ  ਬਾਬਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੀ ਸ਼ਾਮਲ ਸਨ। ਮੁਗਲ ਫੌਜਾਂ ਹਾਲੇ ਇਲਾਕੇ ਵਿੱਚ ਮੌਜੂਦ ਸਨ ਅਤੇ ਖ਼ਤਰਾ ਬਰਕਰਾਰ ਸੀ।ਐਸੇ ਹਾਲਾਤਾਂ ਵਿੱਚ ਸ਼ਹੀਦਾਂ ਦੇ ਅੰਤਿਮ ਸੰਸਕਾਰ ਕਰਨ ਲਈ ਅਸਧਾਰਣ ਹੌਂਸਲੇ ਵਾਲੇ ਵਿਅਕਤੀ ਦੀ ਲੋੜ ਸੀ। ਇਹ ਪਵਿੱਤਰ ਸੇਵਾ ਰਾਇਪੁਰ ਪਿੰਡ ਦੀ ਇਕ ਨੌਜਵਾਨ ਬੀਬੀ, ਬੀਬੀ  ਹਰਸ਼ਰਨ ਕੌਰ ਜੀ ਨੇ ਆਪਣੇ ਸਿਰ ਲੈ ਲਈ।

ਸ਼ਹੀਦਾਂ ਦੇ ਅੰਤਿਮ ਸੰਸਕਾਰ
ਅਟੱਲ ਹੌਸਲੇ ਨਾਲ ਬੀਬੀ ਜੀ ਨੇ ਲਗਭਗ ਚਾਲੀ ਸਿੱਖ ਸ਼ਹੀਦਾਂ ਦੇ ਸਰੀਰ ਇਕੱਠੇ ਕੀਤੇ, ਜਿਨ੍ਹਾਂ ਵਿੱਚ ਸ਼ਾਮਲ ਸਨ:
ਸਾਹਿਬਜ਼ਾਦਾ ਅਜੀਤ ਸਿੰਘ ਜੀ
ਸਾਹਿਬਜ਼ਾਦਾ ਜੁਝਾਰ ਸਿੰਘ ਜੀ
ਤਿੰਨ ਹੋਰ ਪਿਆਰੇ ਸਿੱਖ ਸੂਰਮੇ (ਪੰਜ ਪਿਆਰਿਆਂ ਵਰਗੇ ਸਮਰਪਿਤ ਯੋਧੇ)
ਅਨੇਕਾਂ ਖਾਲਸਾ ਸਿਪਾਹੀ
ਉਨ੍ਹਾਂ ਦੇ ਆਪਣੇ ਪਤੀ
ਮੁਗਲਾਂ ਦੇ ਮੁੜ ਆਉਣ ਦੇ ਡਰ ਦੇ ਬਾਵਜੂਦ, ਬੀਬੀ ਜੀ ਨੇ ਹਰ ਸ਼ਹੀਦ ਨੂੰ ਪੂਰੇ ਮਰਿਆਦ ਨਾਲ ਸੰਸਕਾਰ ਕੀਤੇ। ਪੂਰਨ ਸ਼ਰਧਾ ਨਾਲ ਚਿਤਾ ਸਜਾਈ ਅਤੇ ਅੱਗ ਪ੍ਰਜਵਲਿਤ ਕੀਤੀ। ਇਹ ਕੰਮ ਕੇਵਲ ਸਾਹਸ ਹੀ ਨਹੀਂ, ਡੂੰਘੀ ਆਤਮਿਕ ਤਾਕਤ ਵੀ ਮੰਗਦਾ ਸੀ।

ਆਪਣੀ ਸ਼ਹਾਦਤ
ਜਦੋਂ ਮੁਗਲ ਸੈਨਿਕਾਂ ਨੂੰ ਪਤਾ ਲੱਗਿਆ ਕਿ ਸਿੱਖ ਸ਼ਹੀਦਾਂ ਦਾ ਸੰਸਕਾਰ ਕੀਤਾ ਜਾ ਚੁੱਕਾ ਹੈ, ਤਾਂ ਉਨ੍ਹਾਂ ਨੇ ਬੀਬੀ ਸ਼ਰਨ ਕੌਰ ਜੀ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਦੁਸ਼ਮਣ ਦੇ ਹੱਥਾਂ ਪੈਣ ਦੀ ਥਾਂ, ਬੀਬੀ ਜੀ ਨੇ ਸ਼ਹਾਦਤ ਕਬੂਲ ਕੀਤੀ।

ਇਤਿਹਾਸਕ ਸਰੋਤ ਦੋ ਸੰਭਾਵਨਾਵਾਂ ਦੱਸਦੀਆਂ ਹਨ:
ਉਨ੍ਹਾਂ ਨੇ ਆਪਣੀ ਇੱਜ਼ਤ ਦੀ ਰੱਖਿਆ ਲਈ ਅੱਗ ਵਿੱਚ ਕੂਦ ਕੇ ਸ਼ਹੀਦੀ ਪ੍ਰਾਪਤ ਕੀਤੀ, ਜਾਂ ਮੁਗਲ ਸੈਨਿਕਾਂ ਦੇ ਹਮਲੇ ਦੌਰਾਨ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ।
ਜੋ ਵੀ ਸੱਚ ਹੋਵੇ, ਉਨ੍ਹਾਂ ਦੀ ਕੁਰਬਾਨੀ ਖਾਲਸੇ ਦੀ ਇੱਜ਼ਤ ਅਤੇ ਨਿਡਰਤਾ ਦੀ ਅਮਰ ਮਿਸਾਲ ਹੈ।

ਵਿਰਾਸਤ ਅਤੇ ਸਮਾਰਕ
ਬੀਬੀ ਸ਼ਰਨ ਕੌਰ ਜੀ ਦੀ ਅਸਾਧਾਰਣ ਸੇਵਾ ਅਤੇ ਸ਼ਹਾਦਤ ਦੀ ਯਾਦ ਵਿੱਚ ਉਨ੍ਹਾਂ ਦੇ ਪਿੰਡ ਰਾਇਪੁਰ ਵਿੱਚ ਗੁਰਦੁਆਰਾ ਬੀਬੀ ਸ਼ਰਨ ਕੌਰ ਜੀ ਸਥਾਪਿਤ ਹੈ। ਇਹ ਪਵਿੱਤਰ ਅਸਥਾਨ ਯਾਦ ਕਰਵਾਉਂਦਾ ਹੈ:
ਚਮਕੌਰ ਦੇ ਸ਼ਹੀਦਾਂ ਦੇ ਸੰਸਕਾਰ ਦੀ ਮਹਾਨ ਸੇਵਾ, ਖਾਲਸਾ ਪੰਥ ਪ੍ਰਤੀ ਅਟੁੱਟ ਸਮਰਪਣ, ਇੱਜ਼ਤ ਦੀ ਰੱਖਿਆ ਲਈ ਜੀਵਨ ਨਿਛਾਵਰ ਕਰਨ ਦੀ ਤਿਆਰੀ।

ਸ਼ਰਧਾਲੂ ਇੱਥੇ ਆ ਕੇ ਬੀਬੀ ਜੀ ਦੀ ਨਿਡਰਤਾ ਨੂੰ ਨਮਨ ਕਰਦੇ ਹਨ ਅਤੇ ਅਰਦਾਸ ਕਰਦੇ ਹਨ। ਅੱਜ ਦੇ ਸਮੇਂ ਵਿੱਚ ਬੀਬੀ ਸ਼ਰਨ ਕੌਰ ਜੀ ਦੀ ਸਿੱਖਿਆ ਉਨ੍ਹਾਂ ਦੀ ਜੀਵਨੀ ਸਾਨੂੰ ਸਿਖਾਉਂਦੀ ਹੈ ਕਿ ਸਾਹਸ ਕਿਸੇ ਲਿੰਗ ਦੀ ਮੋਹਤਾਜੀ ਨਹੀਂ, ਸੰਗਤ ਅਤੇ ਕੌਮ ਪ੍ਰਤੀ ਫ਼ਰਜ਼ ਪਵਿੱਤਰ ਹੁੰਦਾ ਹੈ। ਮੁਸ਼ਕਲ ਵੇਲੇ ਖੜ੍ਹੇ ਰਹਿਣਾ ਹੀ ਅਸਲੀ ਕਿਰਦਾਰ ਹੈ।

ਨਿਸ਼ਕਾਮ ਸੇਵਾ ਸਭ ਤੋਂ ਉੱਚੀ ਭਗਤੀ ਹੈ।
ਡਰ ਅਤੇ ਅਨਿਸ਼ਚਿਤਤਾ ਭਰੇ ਸੰਸਾਰ ਵਿੱਚ, ਬੀਬੀ ਸ਼ਰਨ ਕੌਰ ਜੀ ਵਰਗੀਆਂ ਰੂਹਾਂ ਸਾਨੂੰ ਯਾਦ ਦਿਲਾਉਂਦੀਆਂ ਹਨ ਕਿ ਵਿਸ਼ਵਾਸ ਅਤੇ ਸਿਧਾਂਤਾਂ ਨਾਲ ਜੁੜ ਕੇ ਆਮ ਮਨੁੱਖ ਵੀ ਅਸਾਧਾਰਣ ਕਰਤਬ ਕਰ ਸਕਦਾ ਹੈ।

December 23, 2025

ਹਨੇਰ ਕੀ ਕਰੇਗਾ, ਦੀਵੇ ਦੀ ਲੋਅ ਤੋਂ ਬਿਨਾਂ / Haner ki karega, diwe di lo to bina

ਹਨੇਰਾ ਜੋਤ ਤੋਂ ਬਿਨਾਂ,
ਰੌਸ਼ਨੀ ਹਨੇਰ ਤੋਂ ਬਿਨਾਂ,
ਦਿਲ ਦੀ ਥਾਂ ਖਾਮੋਸ਼ੀ ਤੋਂ ਬਿਨਾਂ,
ਅਰਦਾਸ ਵਿਸ਼ਵਾਸ ਤੋਂ ਬਿਨਾਂ।
ਦਿਨ, ਦਿਨ ਨਹੀਂ ਹੁੰਦਾ
ਰਾਤ ਤੋਂ ਬਿਨਾਂ, 

ਫੁੱਲ ਖੁਸ਼ਬੂ ਤੋਂ ਬਿਨਾਂ
ਖ਼ਾਲੀ ਬਾਗ 
ਸਰੀਰ, ਰੂਹ ਤੋਂ ਬਿਨਾਂ
ਰੂਹ ਸਰੀਰ ਤੋਂ ਬਿਨਾਂ
ਰੁੱਖ ਫਲਾਂ ਤੋਂ ਬਿਨਾਂ
ਸਮੁੰਦਰ ਲਹਿਰਾਂ ਤੋਂ ਬਿਨਾਂ,
ਅਸਮਾਨ ਕਿੱਥੋਂ ਤੱਕ ਜਾਵੇਗਾ
ਧਰਤ ਦੇ ਜਹਾਨ ਤੋਂ ਬਿਨਾਂ 

ਸਵੇਰ ਧੁੱਪ ਦੀ ਗਰਮਾਹਟ ਤੋਂ ਬਿਨਾਂ,
ਫੁੱਲ - ਪੱਤੇ, ਰੌਸ਼ਨੀ ਹਵਾ ਤੋਂ ਬਿਨਾਂ,
ਪੱਤੇ, ਫੁੱਲਾਂ ਦੇ ਖਿੜਦੇ ਰੂਪ ਤੋਂ ਬਿਨਾਂ
ਹਨੇਰ, ਲੋ ਤੋਂ ਬਿਨਾਂ,
ਕਾਲ ਖਾ ਜਾਵੇਗਾ
ਹਨੇਰ ਕੀ ਕਰੇਗਾ
ਕਿਸੇ ਦੀਵੇ ਤੋਂ ਲੋਅ ਤੋਂ ਬਿਨਾਂ, 


Hanera jot ton bina,
Roshni haner ton bina,
Dil di thaan khamoshi ton bina,
Ardaas vishvaas ton bina.
Din, din nahi hunda
Raat ton bina,

Phull khushboo ton bina
Khaali baag,
Sareer rooh ton bina,
Rooh sareer ton bina,
Rukh phalan ton bina,
Samundar lehran ton bina,
Asmaan kitthon takk jaavega
Dharti de jahaan ton bina.

Saver dhoop di garmahat ton bina,
Phull–patte, roshni hawa ton bina,
Patte, phullan de khirde roop ton bina,
Haner lo ton bina,
Kaal kha jaavega,
Haner ki karega
Kise deeve di lau ton bina.

— Sugam


December 22, 2025

ਪੱਥਰਾਂ ਦੇ ਦਿਲ / Pathran de Dil

ਪੱਥਰਾਂ ਦੇ ਸ਼ਹਿਰ ‘ਚ ਰਹਿਣ ਲੱਗਾ ਹਾਂ,
ਇੱਥੇ ਪਿਆਰ ਵੀ ਪੱਥਰਾਂ ਨੂੰ ਕੀਤਾ ਜਾਂਦਾ ਹੈ,
ਤੇ ਪੂਜਾ ਵੀ…

ਸੰਜੀਵ ਚੀਜ਼ਾਂ ਦੀ ਗੱਲ ਕਰੀਏ ਤਾਂ,
ਇੱਥੇ ਉਹਨਾਂ ਦੇ 
ਕੋਈ ਮਾਇਨੇ ਨਹੀਂ ਹੁੰਦੇ।
ਲੋਕ ਸਮਾਂ ਟਪਾਉਦੇ ਹਨ,
ਤੇ ਠੋਕਰਾਂ ਮਾਰ ਅੱਗੇ ਨਿਕਲ ਜਾਂਦੇ ਨੇ।


Patharan de shehar rehṇ laggā hā̃,
ethe pyār vī patharan nū̃ kītā jandā hai,
te pūjā vī…

Sanjeev cheezā̃ dī gall kariye,
tã ethe
unhā̃ de koi mahlab nahī̃ hunde.
Lok smaa tapaunde han
Te thokkara'n maar agge nikal jande ne.



हँसते हुए शायर

झुकी पलकों के 
ऊँचे से मुकाम हें,

फिलहाल छोड़ो
अभी तो सर्दी खांसी ज़ुकाम है, 

December 20, 2025

Hum Khaandaani Log Hain!

“ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕਰਦੇ,
ਅਸੀਂ ਖ਼ਾਨਦਾਨੀ ਲੋਕ ਹਾਂ।”

“ਵਕ਼ਤ ਨੇ ਅਮੀਰ–ਗਰੀਬ ਬਣਾ ਦਿੱਤਾ,
ਪਰ ਖ਼ਾਨਦਾਨੀ ਰਵੱਈਆ ਨਹੀਂ ਗਿਆ।”

“ਸਾਦਾ ਰਹਿਣਾ ਮੇਰੀ ਆਦਤ ਹੈ,
ਪਰ ਰਾਇਲ ਬਿਹੇਵਿਅਰ ਮੇਰੀ ਪਹਿਚਾਣ।”

“ਨਾ ਸ਼ੋਰ ਪਸੰਦ, ਨਾ ਸ਼ੋਅ-ਆਫ਼,
ਖ਼ਾਮੋਸ਼ੀ ਵਿੱਚ ਵੀ ਰਾਇਲਟੀ ਹੈ।”

“ਪੀਠ ਪਿੱਛੇ ਬੋਲਣ ਵਾਲਿਆਂ ਨੂੰ
ਮਾਫ਼ ਕਰ ਦੇਣਾ ਹੀ ਰਾਇਲਟੀ ਹੈ।”

“ਰਾਇਲ (Royal) ਹੋਣ ਦਾ ਮਤਲਬ ਤਾਜ਼ ਨਹੀਂ,
ਵਰਤਾਓ ਹੁੰਦਾ ਹੈ।”

“ਅਸੀਂ ਜਵਾਬ ਦੇਣ ਵਿੱਚ ਨਹੀਂ,
ਮਾਫ਼ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ।”

“ਖ਼ਾਨਦਾਨੀ ਲੋਕ ਸ਼ੋਰ ਨਹੀਂ ਕਰਦੇ,
ਸਿਰਫ਼ ਆਪਣਾ ਲੈਵਲ ਮੇਂਟੇਨ ਕਰਦੇ ਹਨ।”

“ਜੋ ਪੀਠ ਪਿੱਛੇ ਗੱਲ ਕਰੇ,
ਸਮਝ ਲੋ ਉਹ ਪਿੱਛੇ ਹੀ ਰਹਿ ਗਿਆ।”

“ਮੈਂ ਕਲਾਸੀ ਹਾਂ, ਫ਼ਲੈਸ਼ੀ ਨਹੀਂ।”

“ਸਾਦੀ ਜਿਹੀ ਲੱਗਦੀ ਹਾਂ,
ਪਰ ਸੈਲਫ਼-ਰਿਸਪੈਕਟ ਵਿੱਚ ਕਦੇ ਕੰਪ੍ਰੋਮਾਈਜ਼ ਨਹੀਂ।”

"Kisi ki baat ka gussa nahi karte,
hum khaandaani log hain.”

“Waqt ne ameer–gareeb bana diya,
par khaandaani rawaiya nahi chhina.”

“Simple rehna meri aadat hai,
par royal behavior meri pehchaan.”

“Na shor pasand, na show-off,
khaamoshi mein vi royalty hai.”

“Peeth peeche bolne walon ko
maaf kar dena hi royalty hai.”

“Royal hone ka matlab Taaj nahi,
bartaav hota hai.”

“Hum jawab dene mein nahi,
maaf karne mein vishwas rakhte hain.”

“Khaandaani log shor nahi karte,
sirf apna level maintain karte hain.”

“Jo peeth peeche baat kare,
samajh lo woh peeche hi reh gaya.”

“Main classy hoon, flashy nahi.”

“Simple si lagti hoon,
par self-respect mein kabhi compromise nahi.”

Sugam Badyal 


December 17, 2025

ਕੰਮਕਾਜੀ ਔਰਤ ਅਤੇ ਘਰੇਲੂ ਔਰਤ ਦੀ ਮਾਨਸਿਕ ਹਾਲਤ

ਕੰਮਕਾਜੀ ਔਰਤ ਅਤੇ ਘਰੇਲੂ ਔਰਤ ਦੀ ਮਾਨਸਿਕ ਹਾਲਤ — ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਲੁਕਿਆ ਸੱਚ ਹੈ।


ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਔਰਤ ਜੋ ਵੀ ਕਰਦੀ ਹੈ, ਘਰ ਦੇ ਅੰਦਰ ਹੋਵੇ ਜਾਂ ਘਰ ਤੋਂ ਬਾਹਰ—ਉਹਦੀਆਂ ਮਾਨਸਿਕ ਜ਼ੁੰਮੇਵਾਰੀਆਂ ਕਦੇ ਘੱਟ ਨਹੀਂ ਹੁੰਦੀਆਂ।
ਦੋਵੇਂ ਔਰਤਾਂ, ਆਪਣੀ–ਆਪਣੀ ਜ਼ਿੰਮੇਵਾਰੀ ਵਿੱਚ ਰੁੱਝੀਆਂ ਹੋਈਆਂ, ਅਕਸਰ ਇਕੋ ਜਿਹੇ ਮਨੋਵਿਗਿਆਨਕ ਦਬਾਅ ਦਾ ਸ਼ਿਕਾਰ ਹੁੰਦੀਆਂ ਹਨ। ਸਿਰਫ਼ ਉਹਦੀ ਜਿੰਦਗੀ ਦਾ ਰੂਪ ਵੱਖਰਾ ਹੈ, ਪਰ ਦਰਦ ਕਾਫ਼ੀ ਹੱਦ ਤੱਕ ਇੱਕੋ ਹੀ ਹੈ I
---
1. ਕੰਮਕਾਜੀ ਔਰਤ — ਦੋਨੋਂ ਜਹਾਨਾਂ ਦੀ ਸੁਪਰ ਸਟਾਰ ਹੁੰਦੀਆਂ ਹਨ ;

ਕੰਮਕਾਜੀ ਔਰਤ ਸਵੇਰੇ ਤੋਂ ਸ਼ਾਮ ਤੱਕ ਦੋਹਰੀ ਜ਼ਿੰਦਗੀ ਜਿਉਂਦੀਆਂ ਹਨ — ਇੱਕ ਦਫ਼ਤਰ ਦਾ, ਇੱਕ ਘਰ ਦਾ।

ਦਫ਼ਤਰ ਦਾ ਦਬਾਅ ਉਸ ਦੀ ਮਾਨਸਿਕ ਸਥਿਤੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ, ਪਰ ਉਸ ਦੀ ਇਸ ਸਥਿਤੀ ਤੋਂ ਕਿਸੇ ਨੂੰ ਕੋਈ ਮਤਲਬ ਨਹੀਂ ਹੁੰਦਾ, ਡੈਡਲਾਈਨ (Deadline), ਮੀਟਿੰਗ (meeting), ਬੋਸ ਦੀ ਐਕਸਪੈਕਟੇਸ਼ਨਸ ( boss expectations), ਕੰਪੀਟੀਸ਼ਨ (competition) — ਇਹ ਸਭ ਉਸਦੇ ਮਨ 'ਤੇ ਲਗਾਤਾਰ ਭਾਰ ਪਾਉਂਦੇ ਹਨ। ਉਹ ਕਈ ਵਾਰ ਬੇਹੱਦ ਮਾਨਸਿਕ ਤਣਾਅ (mentally drained) ਮਹਿਸੂਸ ਕਰਦੀ ਹੈ, ਪਰ ਉਸ ਦੇ ਇਸ ਦਰਦ ਨੂੰ ਮਹਿਸੂਸ ਕਰਨਾ ਉਚਿਤ ਨਹੀ ਸਮਝਦੇ।

• ਘਰ ਦੀ ਦੂਜੀ ਡਿਉਟੀ:

ਜੇਕਰ ਦਫ਼ਤਰ ਤੋਂ ਥੱਕ ਕੇ ਆਵੇ ਵੀ, ਉਸਦੇ ਲਈ ਘਰ ਇੱਕ ਬ੍ਰੇਕ "break" ਨਹੀਂ, ਬਲਕਿ ਇੱਕ ਦੂਜੀ ਸ਼ਿਫਟ “second shift” ਬਣ ਜਾਂਦਾ ਹੈ— ਘਰ ਦੇ ਰੋਜ਼ਾਨਾ ਕੰਮਕਾਜ, ਖਾਣਾ ਬਣਾਉਣਾ, ਬੱਚਿਆਂ ਦਾ ਹੋਮਵਰਕ, ਬਜ਼ੁਰਗਾਂ ਦੀ ਸੰਭਾਲ ਆਦਿ।

ਥੱਕੀ ਹੋਈ ਔਰਤ ਦੀ ਚੁੱਪ ਦਰਦ: 
ਉਹ ਚੁੱਪ ਰਹਿੰਦੀ ਹੈ,
ਪਰ ਉਸਦੀ ਚੁੱਪ ਵਿੱਚ ਬਹੁਤ ਸ਼ੋਰ ਹੁੰਦਾ ਹੈ।
ਹਰ ਰੋਜ਼ ਦੀ ਦੌੜ, ਹਰ ਰਿਸ਼ਤੇ ਦੀ ਜ਼ਿੰਮੇਵਾਰੀ,
ਉਸਦੇ ਮੱਥੇ ਦੀਆਂ ਲਕੀਰਾਂ ਵਿੱਚ ਲਿਖੀ ਜਾਂਦੀ ਹੈ।

ਉਹ ਥੱਕੀ ਹੋਈ ਹੈ, ਪਰ ਕਦੇ ਕਹਿੰਦੀ ਨਹੀਂ।
ਕਿਉਂਕਿ ਉਸਨੂੰ ਸਿਖਾਇਆ ਗਿਆ— ਸਹਿਣਾ ਹੀ ਤਾਕਤ ਹੈ।

ਉਸਦੇ ਸੁਪਨੇ,
ਰਸੋਈ ਦੀ ਭਾਫ਼ ਵਿੱਚ ਗੁੰਮ ਹੋ ਜਾਂਦੇ ਹਨ,
ਉਸਦੀ ਆਵਾਜ਼ “ਠੀਕ ਹੈ” ਦੇ ਜਵਾਬਾਂ ਵਿੱਚ ਦੱਬ ਜਾਂਦੀ ਹੈ।

ਕਦੇ ਪੁੱਛੋ ਉਸਨੂੰ, “ਤੂੰ ਕਿਵੇਂ ਹੈਂ?”
" ਥੱਕ ਗਈ ਹੋਵੇਂਗੀ, ਆਰਾਮ ਕਰ ਲਿਆ ਕਰ"
ਇਹੋ ਜਿਹੇ ਵਾਕ ਉਸ ਦੀ ਰੂਹ ਨੂੰ ਆਰਾਮ ਦੇਣ ਦਾ ਇੱਕ ਹਿੱਸਾ ਹੈ,
ਸ਼ਾਇਦ ਉਸਦੀ ਚੁੱਪ ਟੁੱਟ ਜਾਏ,
ਤੇ ਦਰਦ ਨੂੰ ਵੀ ਸਾਹ ਮਿਲ ਜਾਏ।

ਖੁਦ ਦੀ ਖਿਆਲ ਰੱਖਣਾ ਭੁੱਲ ਜਾਂਦੀ ਹੈ:
ਸਮੇਂ ਦੀ ਕਮੀ ਕਾਰਨ ਨੀਂਦ ਘੱਟ ਜਾਂਦੀ ਹੈ, ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੀ ਹੈ ਅਤੇ ਇਕ ਸਮੇਂ ਤੇ ਆ ਕੇ ਚੁੱਪ ਕਰ ਜਾਂਦੀ ਹੈ। ਪਰ ਦੂਜਿਆਂ ਵਲੋਂ ਉਸ ਦੀ ਇਸ ਚੁੱਪ ਨੂੰ ਆਦਤ ਸਮਝ ਲਿਆ ਜਾਂਦਾ ਹੈ।

2. ਘਰੇਲੂ (Housewife) ਔਰਤ — ਅਣਦੇਖੀ, ਪਰ ਸਭ ਤੋਂ ਭਾਰੀ ਡਿਊਟੀ

ਘਰੇਲੂ ਔਰਤ ਦੀ ਜ਼ਿੰਦਗੀ ਬਾਹਰੋਂ ਆਸਾਨ ਲੱਗਦੀ ਹੈ, ਪਰ ਅੰਦਰੋਂ ਉਹਦੇ ਮਨ 'ਤੇ ਸਭ ਤੋਂ ਵੱਧ ਭਾਰ ਹੁੰਦਾ ਹੈ।

•  ਮੁਫ਼ਤ  ਦੀ ਨੌਕਰੀ, ਨਾਂਹ ਬਰਾਬਰ ਸ਼ਲਾਘਾ (Unpaid Job, Zero Appreciation)

ਘਰੇਲੂ ਕੰਮ ਸਭ ਤੋਂ ਲੰਮਾ, ਸਭ ਤੋਂ ਮੁਸ਼ਕਿਲ, ਪਰ ਸਭ ਤੋਂ ਘੱਟ ਸਰਾਹਿਆ (appreciated) ਜਾਣ ਵਾਲਾ ਕੰਮ ਹੈ। ਜਦ ਕੋਈ ਧੰਨਵਾਦ (thank you) ਨਹੀਂ ਦਿੰਦਾ, ਇਹ ਉਸ ਨੂੰ ਆਪ ਮੁਹਾਰੇ ਹੀ ਤਕਲੀਫ ਦਿੰਦਾ ਹੈ।

ਤਨਹਾਈ ਅਤੇ ਆਪਣੇ ਨੂੰ ਇਕੱਲਾ ਜਾਂ ਅਲੱਗ ਕਰ ਲੈਣਾ

ਕਈ ਘਰੇਲੂ ਔਰਤਾਂ ਦਾ ਪੂਰਾ ਦਿਨ ਕੰਮ ਕਰਦਿਆਂ ਇਕੱਲਾ ਲੰਘ ਜਾਂਦਾ ਹੈ, ਸਾਰਾ ਦਿਨ ਕੰਧਾਂ ਦੀ ਚਾਰ ਦੀਵਾਰੀ ਵਿੱਚ ਬੰਦ ਹੋ ਕੇ ਰਹਿ ਜਾਂਦਾ ਹੈ, ਇਹ ਇਕੱਲਾਪਣ ਮਾਨਸਿਕ ਸਿਹਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ।

ਇੱਕੋ–ਜਿਹੀ ਦਿਨ ਚਰਚਾ (daily routine) - ਸਵੇਰੇ ਤੋਂ ਰਾਤ ਤੱਕ ਇੱਕੋ ਕੰਮ— ਖਾਣਾ ਬਣਾਉਣਾ, ਸਾਫ ਸਫਾਈ, ਕੱਪੜਿਆ ਵਿੱਚ ਮਿੱਧ ਕੇ, ਬੱਚਿਆ ਵਿੱਚ, ਘਰ ਨੂੰ ਘਰ ਬਣਾਉਣ ਵਿੱਚ...ਇਸ ਹੀ ਰੋਜ਼ਾਨਾ ਰੁਟੀਨ ਨਾਲ ਦਿਮਾਗ ਵੀ ਥੱਕ ਜਾਂਦਾ ਹੈ ਤੇ ਦਿਲ ਵੀ।ਉਹ "ਮਾਂ", "ਬਹੁ", "ਭਾਬੀ", "ਪਤਨੀ" ਤਾਂ ਬਣੀ ਰਹਿੰਦੀ ਹੈ, ਪਰ “ਉਹ ਖੁਦ ਕੌਣ ਹੈ?”
ਇਸ ਸਵਾਲ ਦਾ ਜਵਾਬ ਕਈ ਵਾਰ ਉਸਦੇ ਕੋਲ ਵੀ ਨਹੀਂ ਹੁੰਦਾ। ਉਸ ਦੀ ਆਪਣੀ ਪਹਿਚਾਣ ਗੁੰਮ ਹੋਣ ਲੱਗਦੀ ਹੈ,  ਇਹ ਗੱਲ ਅੰਦਰੂਨੀ ਖ਼ਾਲੀਪਨ ਉਸ ਦੀ ਮਾਨਸਿਕ ਸਥਿਤੀ ਨੂੰ ਗਿਰਾ ਦਿੰਦੀ ਹੈ।

3. ਦੋਹਾਂ ਦੇ ਮਨ ਦੀ ਸਾਂਝੀ ਜੰਗ

ਭਾਵੇਂ ਦੋਵੇਂ ਦੀਆਂ ਜ਼ਿੰਮੇਵਾਰੀਆਂ ਵੱਖਰੀਆਂ ਹਨ, ਪਰ ਦੋਵੇਂ ਇੱਕੋ ਜਿਹੀਆਂ ਭਾਵਨਾਵਾਂ emotions ਨਾਲ ਲੜਦੀਆਂ ਹਨ: ਚਿੰਤਾ (Anxiety), ਤਣਾਅ (Stress), ਜ਼ਿਆਦਾ ਸੋਚਣਾ (Overthinking), ਭਾਵਨਾਤਮਕ ਥਕਾਵਟ (Emotional exhaustions, ਆਪਣੀ ਸੰਭਾਲ ਘੱਟ ਕਰਨਾ (Less self-care)


ਦੋਵੇਂ ਸਮਝ ਅਤੇ support ਚਾਹੁੰਦੀਆਂ ਹਨ, ਪਰ ਮਿਲਦਾ ਬਹੁਤ ਘੱਟ।

4. ਈਰਖਾ ਅਤੇ ਤੁਲਨਾ — ਲੁਕੇ ਹੋਏ ਮਨੁੱਖੀ ਜਜ਼ਬਾਤ

ਅੱਜਕਲ ਦੀਆਂ ਔਰਤਾਂ ਵਿੱਚ ਇੱਕ ਚੁੱਪ jealousy ਵੀ ਵੇਖੀ ਜਾਂਦੀ ਹੈ:

ਘਰੇਲੂ ਔਰਤ (Housewife) ਸੋਚਦੀ ਹੈ:

“ਉਹ ਤਾਂ ਬਾਹਰ ਕੰਮ ਕਰਕੇ, ਰੋਜ਼ ਨਵੇਂ-ਨਵੇਂ ਲੋਕਾਂ ਨੂੰ ਮਿਲਦੀ ਹੈ…”
“ਉਹਨੂੰ ਘਰ ਦਾ ਟੈਂਸ਼ਨ ਸ਼ਾਇਦ ਘੱਟ ਹੁੰਦਾ ਹੋਵੇਗਾ…”

ਵਰਕਿੰਗ ਔਰਤ ਸੋਚਦੀ ਹੈ:

“ਉਹ ਤਾਂ ਘਰ ਰਹਿ ਕੇ ਆਰਾਮ ਕਰ ਜਾਂਦੀ ਹੋਵੇਗੀ…”
“ਉਹਨੂੰ ਦਫ਼ਤਰ ਦਾ ਸਟ੍ਰੈੱਸ ਤੇ ਪ੍ਰੈਸ਼ਰ ਨਹੀਂ ਹੁੰਦਾ…”

ਚੁੱਪ ਰਹਿ ਕੇ ਦੋਵੇਂ ਆਪਣੀ-ਆਪਣੀ ਲੜਾਈ ਲੜ ਰਹੀਆਂ ਨੇ…ਪਰ ਦੋਹਾਂ ਦੀ ਇਹ ਸੋਚ ਅਸਲ ਵਿੱਚ ਇੱਕੋ ਜਿਹੇ ਭਾਵਨਾਤਮਕ ਦਰਦ ਤੋਂ ਨਿਕਲੀ ਹੈ— ਉਹ, ਉਹ ਚਾਹੁੰਦੀਆਂ ਹਨ ਜੋ ਉਹਨਾ ਕੋਲ ਨਹੀਂ।



5. ਔਰਤਾਂ ਦੀ Mental Health ਕਿਉਂ ਨਜ਼ਰਅੰਦਾਜ਼ ਹੋ ਜਾਂਦੀ ਹੈ?

ਔਰਤਾਂ ਤੋਂ ਹਮੇਸ਼ਾਂ “strong” ਹੋਣ ਦੀ ਉਮੀਦ

Mental pain ਨੂੰ importance ਨਾ ਦੇਣਾ

ਘਰ ਦੇ ਕੰਮ ਨੂੰ “simple” ਮੰਨਣਾ

Support ਦੇ ਨਾ ਮਿਲਣਾ

Social judgement ਦਾ ਡਰ


ਇਹ ਸਭ ਉਸਦੀ mental state ਨੂੰ silently damage ਕਰਦੇ ਰਹਿੰਦੇ ਹਨ।

6. ਹੱਲ — ਛੋਟੀਆਂ ਚੀਜ਼ਾਂ ਜੋ ਵੱਡਾ ਅਸਰ ਪਾਉਂਦੀਆਂ ਹਨ

✔ Proper Appreciation

ਇੱਕ simple “thank you” ਉਸਦੇ ਹਰ ਦਿਨ ਦੇ stress ਨੂੰ ਹੌਲਾ ਕਰ ਸਕਦਾ ਹੈ।

✔ Emotional Support

ਇੱਕ supportive conversation,
ਇੱਕ ਸੁਣਨ ਵਾਲਾ ਕੱਲਾ ਕੰਨ—
ਇਹ ਔਰਤ ਦੇ ਮਨ ਲਈ ਦਵਾਈ ਵਰਗਾ ਹੈ।

Me-Time : ਰੋਜ਼ 30 ਮਿੰਟ ਆਪਣੀ ਸੰਭਾਲ ਲਈ ਬਹੁਤ ਵੱਡਾ mental relief ਦਿੰਦਾ ਹੈ।

" ਮਨ ਦੀ ਹਾਲਤ ਨੂੰ ਸਮਝਣਾ ਹੀ ਔਰਤ ਦੀ ਸਹੀ ਇੱਜ਼ਤ ਹੈ "

ਔਰਤਾਂ ਹੱਸਦੀਆਂ ਨੇ, ਕੰਮ ਕਰਦੀਆਂ ਨੇ, ਹਰ ਇਕ ਨੂੰ ਸੰਭਾਲਦੀਆਂ ਨੇ, ਪਰ ਉਹਦਾ ਮਾਨਸਿਕ ਭਾਰ ਕਦੇ ਵੀ ਦਿੱਖਦਾ ਨਹੀਂ। ਚਾਹੇ ਉਹ ਦਫ਼ਤਰ ਸੰਭਾਲੇ ਜਾਂ ਪੂਰਾ ਘਰ ਚਲਾਏ, ਉਹਦੇ ਮਨ ਨੂੰ ਆਰਾਮ, ਪਿਆਰ, ਸਮਝ ਅਤੇ ਸਮਰਥਨ ਦੀ ਲੋੜ ਹੈ।

ਇੱਕ ਮਾਨਸਿਕ ਸਿਹਤਮੰਦ ਔਰਤ ਪੂਰੇ ਪਰਿਵਾਰ ਦੀ ਰੀੜ੍ਹ ਦੀ ਹੱਡੀ (backbone) ਹੁੰਦੀ ਹੈ।

December 16, 2025

ਅੱਜ ਕੱਲ੍ਹ ਫੋਨ ਤੋਂ ਬਿਨਾਂ ਜ਼ਿੰਦਗੀ | Ajj kal phone to bina zindagi

ਅੱਜ ਕੱਲ੍ਹ ਫੋਨ ਤੋਂ ਬਿਨਾਂ ਜ਼ਿੰਦਗੀ

ਕਦੇ ਸੋਚਿਆ ਹੈ?
ਫੋਨ ਤਾਂ ਹੱਥ ਚ ਹੁੰਦਾ ਹੈ,
ਪਰ ਅਸੀਂ ਕਿਸੇ ਦੇ ਹੱਥ ਚ ਨਾ ਫਸ ਗਏ ਹੋਈਏ?

ਅੱਜ ਕੱਲ
ਫੋਨ ਤੋਂ ਬਿਨਾਂ ਰਹਿ ਜਾਣਾ
ਜ਼ਿੰਦਗੀ ਦੇ ਰੁਕ ਜਾਣਾ ਵਰਗਾ ਲੱਗਦਾ ਹੈ।
ਪਰ ਸੱਚ ਇਹ ਵੀ ਹੈ ਕਿ
ਇਸੇ ਫੋਨ ਚ ਸਾਡੀ ਖੁਸ਼ੀ, ਗਮ, ਰਾਜ਼, ਰਿਸ਼ਤੇ—ਸਭ ਕੁਝ ਕੈਦ ਹੋਇਆ ਪਿਆ ਹੈ।

ਪਹਿਲਾਂ ਲੋਕ ਦਿਲ ਬਾਰੇ ਸੰਵੇਦਨਸ਼ੀਲ ਹੁੰਦੇ ਸੀ,
ਹੁਣ ਫੋਨ ਬਾਰੇ।
“ਫੋਨ ਕਿੱਥੇ ਰੱਖਿਆ?”
“ਕੌਣ ਕਾਲ ਕਰਦਾ?”
“ਕਿਹੜੀਆਂ ਚੈਟਾਂ ਨੇ?”
“ਸਟੇਟਸ ਕਿਸ ਨੇ ਦੇਖਿਆ?”
“ਕੌਣ ਫੋਲੋ ਕਰਦਾ ਕੌਣ ਨਹੀਂ?"

ਇਹ ਸਵਾਲ ਹੁਣ
ਪ੍ਰਾਈਵੇਸੀ ਦੇ ਨਹੀਂ,
ਸੰਬੰਧਾਂ ਦੇ ਟੈਸਟ ਬਣ ਚੁੱਕੇ ਨੇ।

ਫੋਨ — ਜ਼ਰੂਰਤ ਵੀ, ਜ਼ੰਜੀਰ ਵੀ,
ਫੋਨ ਨੇ ਦੁਨਿਆ ਨੇੜੇ ਕਰ ਦਿੱਤੀ,
ਪਰ ਆਪਣੇ ਲੋਕ ਦੂਰ।
ਨੀੰਦ ਘੱਟ, ਫੋਨ ਵੱਧ।
ਗੱਲਾਂ ਘੱਟ, ਸਟੇਟਸ ਵੱਧ।
ਸਮਝ ਘੱਟ, ਅਜ਼ੰਪਸ਼ਨ (assumptions) ਵੱਧ।

ਫੋਨ ਰੱਖਣਾ ਗਲਤ ਨਹੀਂ,
ਪਰ ਫੋਨ ਨੂੰ
ਜਜ਼ਬਾਤਾਂ ਉੱਤੇ ਰਾਜ ਕਰਨ ਦੇਣਾ -
ਸਭ ਤੋਂ ਵੱਡੀ ਸੈਂਸਿਟਿਵਿਟੀ ਹੈ।

ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਤ੍ਰਾਸਦੀ
ਇਹ ਨਹੀਂ ਕਿ ਸਾਡੇ ਕੋਲ ਪ੍ਰਾਈਵੇਸੀ ਘੱਟ ਰਹਿ ਗਈ ਹੈ।
ਦੁੱਖ ਦੀ ਗੱਲ ਇਹ ਹੈ ਕਿ ਅਸੀਂ
ਆਪ ਹੀ ਆਪਣੇ ਹੱਥਾਂ ਨਾਲ ਆਪਣੀ ਪ੍ਰਸਨਲ ਲਾਈਫ ਦੀ ਮਰਯਾਦਾ ਵੇਚ ਰਹੇ ਹਾਂ।

ਪਹਿਲਾਂ ਲੋਕ ਆਪਣੇ ਰਾਜ਼ ਦਿਲਾਂ ਚ, ਘਰਾਂ ਵਿੱਚ ਰੱਖਦੇ ਸੀ,
ਹੁਣ ਦਿਲ ਚ ਕੀ ਹੈ - ਸਟੇਟਸ 'ਚ ਹੈ,
ਲੜਾਈ ਚ ਕੀ ਹੋਇਆ - ਰੀਲ 'ਚ ਹੈ,
ਅੱਥਰੂ ਕਦੋਂ ਗਿਰੇ - ਕੈਪਸ਼ਨ 'ਚ ਹੈ,
ਪਿਆਰ ਕਿੰਨਾ ਹੈ - ਫੋਟੋ ਤੇ ਹੈ,
ਮਹਿਸੂਸ ਕੀ ਕੀਤਾ - ਕਮੈਂਟ ਚ ਹੈ,

ਪਹਿਲਾਂ ਘਰ ਦੀ ਲੜਾਈ, ਘਰ ਵਿੱਚ ਸੀ,
ਹੁਣ ਥੋੜ੍ਹਾ ਜਿਹੀ ਤਕਰਾਰ ਹੋਵੇ,
ਸਟੇਟਸ ਬਦਲ ਜਾਂਦਾ —
"Attitude ON",
"Trust No One",
"Feeling Broken"
"RIP"
"I loveyou".

ਬੰਦੇ ਦੀ ਅਹਿਮੀਅਤ ਹੁਣ
ਸਮਝ ਤੇ ਪਰਸਨੈਲਿਟੀ ਨਾਲ ਨਹੀਂ,
ਬਲਕਿ ਫੋਲੋਅਰਸ ਨਾਲ ਮਾਪੀ ਜਾਂਦੀ ਹੈ।

ਜਜ਼ਬਾਤਾਂ ਦਾ ਵੀ ਤੇਜੀ ਨਾਲ ਘਾਣ ਹੋ ਰਿਹਾ ਹੈ,
ਅਸੀਂ ਬੇਸ਼ਰਮ ਨਹੀਂ ਹੋਏ,
ਅਸੀਂ ਬੇਦਰਦ ਹੋ ਗਏ ਹਾਂ।
ਸਾਨੂੰ ਦਰਦ ਮਹਿਸੂਸ ਕਰਨ ਦੀ ਆਦਤ ਨਹੀਂ ਰਹੀ,
ਸਾਨੂੰ ਹੁਣ ਦਰਦ “ਪੋਸਟ” ਕਰਨ ਦੀ ਆਦਤ ਪੈ ਗਈ ਹੈ।

ਲੋਕਾਂ ਦੀ ਹਮਦਰਦੀ, ਪ੍ਰਤੀਕਿਰਿਆ ਦੇ ਦਿਲ ਹੁਣ,
ਰੀਲੀਜ਼ views ਦੀ ਗਿਣਤੀ ਵਿੱਚ ਸ਼ਾਮਿਲ ਹੋ ਗਏ ਹਨ।
ਇਹ ਸਭ ਅਸਲ ਜਜ਼ਬਾਤਾਂ ਤੋਂ ਵੱਧ ਮਹੱਤਵਪੂਰਨ ਹੋ ਚੁੱਕੇ ਨੇ।

ਅਖੀਰ ਚ ਇਨਸਾਨ ਕੁਝ ਨਹੀਂ ਲੱਭਦਾ,
ਸਿਵਾਏ ਆਪਣੇ ਆਪ ਦੀ ਖੋਈ ਹੋਈ ਆਵਾਜ਼ ਦੇ।
ਕਈ ਵਾਰ
ਫੋਨ ਬੰਦ ਕਰ ਦੇਣਾ
ਦਿਲ ਨੂੰ ਬਹੁਤ ਕੁਝ ਸੁਣ ਲੈਣਾ ਹੈ।


December 05, 2025

ਮੈਨੂੰ ਕੀ ਚੁੱਭਦਾ ਹੈ? What bothers you ?

What bothers you and why?

ਇਕ ਕਵੀ ਹੋਣ ਦੇ ਨਾਤੇ,
ਮੈਨੂੰ ਉਹ ਸੱਚ ਚੁਭਦੇ ਹਨ ਜੋ ਤਕੜੇ ਹਨ ਛੰਦਾਂ ਲਈ,
ਉਹ ਲਫ਼ਜ਼ ਜੋ ਬੰਦ ਦਿਮਾਗਾਂ ਵਿੱਚ ਦੱਬ ਜਾਂਦੇ ਹਨ,
ਉਹ ਡਰ ਕਿ ਮੇਰੀਆਂ ਭਾਵਨਾਵਾਂ
ਸੁਣਨ ਤੋਂ ਪਹਿਲਾਂ ਹੀ ਛਾਣ ਲਈਆਂ ਜਾਣਗੀਆਂ।

ਇਕ ਬੱਚੀ ਹੋਣ ਦੇ ਨਾਤੇ,
ਮੈਨੂੰ ਉਹ ਸਵਾਲ ਚੁਭਦੇ ਹਨ
ਜਿਨ੍ਹਾਂ ਦੇ ਜਵਾਬ ਕਦੇ ਮਿਲੇ ਨਹੀਂ,
ਅਤੇ ਉਹ ਜਵਾਬ ਵੀ,
ਜਿਨ੍ਹਾਂ ਨੂੰ ਪੁੱਛਣ ਲਈ ਮੈਂ ਬਹੁਤ ਛੋਟੀ ਸੀ।

ਇਕ ਧੀ ਹੋਣ ਦੇ ਨਾਤੇ,
ਮੈਨੂੰ ਉਹ ਸੁਪਨੇ ਚੁਭਦੇ ਹਨ ਜੋ
ਰਿਵਾਜਾਂ ਦੀ ਚਾਦਰ ਓੜ ਕੇ ਭੁਲਾ ਦਿੱਤੇ,
ਉਹ ਖਾਹਿਸ਼ਾਂ ਜੋ ਮੈਨੂੰ ਬਿਨਾਂ ਪੁੱਛੇ ਤਬਾਹ ਕਰ ਦਿੱਤੀਆਂ,

ਇਕ ਪਤਨੀ ਹੋਣ ਦੇ ਨਾਤੇ,
ਮੈਨੂੰ ਉਹ ਪਿਆਰ ਚੁਭਦਾ ਹੈ ਜੋ
ਆਗਿਆਕਾਰਤਾ ਅਤੇ ਚੁੱਪੀ ‘ਚ ਤੁੱਲ ਜਾਂਦਾ ਹੈ,
ਅੰਦਰ ਹੀ ਅੰਦਰ ਗੁੱਸੇ ਦੀ ਅੱਗ ਵਿਚ ਸੜ ਕੇ
ਸੁਆਹ ਹੋ ਜਾਂਦੀ ਹਾਂ ਪਰ ਫ਼ਿਰ ਵੀ ਭੂਮਿਕਾਵਾਂ ਨਿਭਾ ਕੇ
ਸ਼ਾਂਤੀ ਰੱਖਣ ਦੀ ਕੋਸ਼ਿਸ਼ ਕਰਦੀ ਹਾਂ,

ਇਕ ਮਾਂ ਹੋਣ ਦੇ ਨਾਤੇ,
ਮੈਨੂੰ ਇਹ ਡਰ ਚੁਭਦਾ ਹੈ ਕਿ ਮੇਰਾ ਬੱਚਾ
ਇੱਕ ਅਜਿਹੀ ਦੁਨੀਆ ‘ਚ ਵੱਡਾ ਹੋਵੇਗਾ
ਜੋ ਅਜੇ ਵੀ ਨਰਮੀ ਨੂੰ ਤਾਕਤ
ਅਤੇ ਹਮਦਰਦੀ ਨੂੰ ਹੌਂਸਲੇ ਵਾਂਗ ਅਤੇ ਗੁਣ ਨਹੀਂ ਮੰਨਦੀ।

ਇਕ ਚੰਗੇ ਭਵਿੱਖ ਦੇ ਲਈ,
ਮੈਂ ਇਹ ਸੋਚ ਕੇ ਘਬਰਾਉਂਦੀ ਹਾਂ ਕਿ
ਕੀ ਕਦੇ ਅਜਿਹਾ ਸਮਾਂ ਆਵੇਗਾ
ਜਿੱਥੇ ਮੈਂ ‘ਆਪ’ ਘੱਟ ਹੋਏ ਬਿਨਾਂ ਖਿੱਲ ਸਕਾਂ,
ਜਿੱਥੇ ਮੈਨੂੰ ਸਿਰਫ਼ ਭੂਮਿਕਾ ਨਹੀਂ,
ਇਕ ਪੂਰੀ ਹਸਤੀ ਵਜੋਂ ਵੇਖਿਆ ਜਾਵੇਗਾ।

ਇੱਕ ਪੇਸ਼ੇਵਰ ਔਰਤ ਹੋਣ ਦੇ ਨਾਤੇ,
ਮੈਨੂੰ ਉਹ ਤੋਲ ਚੁਭਦੀ ਹੈ
ਜੋ ਹਮੇਸ਼ਾਂ ਮੇਰੇ ਖਿਲਾਫ ਝੁਕੀ ਰਹਿੰਦੀ ਹੈ —
ਚਾਹੇ ਉਹ ਅਹੰਕਾਰ ਤੇ ਸਵੀਕਾਰਨ ਦੇ ਵਿਚਕਾਰ ਹੋਵੇ,
ਲੀਡਰ ਬਣ ਕੇ ਵੀ “ਕੱਚੀ ਸੜਕ” ਰਹਿ ਗਈ।
ਕਿਉੁਂਕਿ ਮੈਂ ਔਰਤ ਹਾਂ ਮਰਦ ਦੀ ਪ੍ਰੀਭਾਸ਼ਾ
ਔਰਤ ਮਰਦ ਤੋਂ ਇੱਕ ਕਦ ਛੋਟੀ ਰਹਿੰਦੀ ਹੈ,
ਉਹ ਕੱਚ ਦੀ ਛੱਤ ਵੀ ਚੁਭਦੀ ਹੈ
ਜਿਸਨੂੰ ਅਸਮਾਨ ਵਰਗਾ ਦਿਖਾਇਆ ਜਾਂਦਾ ਹੈ।


December 03, 2025

ਅੱਲ੍ਹਾ ਦੀ ਕਿਤਾਬ Allah Di Kitaab

ਰੀਝ ਨਾਲ ਜੋੜੇ ਨੇ ਜੋ

ਖੁਆਬ ਅਸਮਾਨ ਵਰਗੇ,
ਦੂਰੋਂ ਹੀ ਵੇਖ ਖੁਸ਼ ਹੁੰਦਾ ਰਹਿੰਦੀ ਹਾਂ,

ਦੱਸ ਕਿੱਥੇ ਧਰ ਆਵਾਂ ਖ਼ਤ ?
ਹਰ ਗੱਲ  ਜੋ ਲਿਖ ਰੱਖੀ ਆ
ਚੰਨ - ਤਾਰਿਆਂ ਦੇ ਜਹਾਨ ਨੂੰ,

ਪਤਾ ਦੱਸੇ ਤਾਂ ਕੋਈ ਮਹਿਤਾਬ ਦਾ,
ਹਲਫ਼ ਅੱਲ੍ਹਾ ਨੂਰ ਦੀ
ਮੈਂ ਲਿਖੀ ਕਿਤਾਬ 'ਚ ਮੇਰਾ ਨਾਂ ਫੋਲਦੀ,



December 01, 2025

ਖੂਬਸੂਰਤੀ ਵਾਲੀ ਅੱਖ/ Khoobsurati Wali Akh

ਜੇ ਖੂਬਸੂਰਤੀ ਵੇਖਣ ਵਾਲੀ ਅੱਖ ਹੋਏ ਤਾਂ ਦੁਨੀਆਂ ਦਾ ਹਰ ਨਜ਼ਾਰਾ ਖੂਬਸੂਰਤ ਲੱਗਦਾ ਹੈ, ਨਹੀਂ ਤਾਂ ਲੋਕ ਖੂਬਸੂਰਤੀ ਨਾਲ ਡੁੱਬਦੀ ਸੁਨਿਹਰੀ ਸ਼ਾਮ ਨੂੰ ਵੀ ਹਨੇਰਾ ਦੱਸਦੇ ਹਨ।



Featured Post

ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਭਾਗ ਵੇ

ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਨੇ ਭਾਗ ਵੇ ❤️🌸 ਕੁਝ ਹਸਤੀਆਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਹਾਜ਼ਰੀ ਹੀ ਰੂਹ ਨੂੰ ਚੈਨ ਦੇ ਜਾਂਦੀ ਹੈ। ਉਹ ਸਿਰਫ ਇਨਸਾਨ ਨਹੀਂ ਹੁ...

Popular Posts