ਪੂਜਾਘਰ ਉਹੀ ਏ
ਕੰਮ ਧੰਦਾ ਸੋਹੇ ਜਿੱਥੇ,
ਜਿੱਤ ਉਹੀ ਏ
ਖੁਸ਼ ਹੋਏ ਜਿੱਥੇ,
ਮਤ ਉਹੀ ਏ
ਗੱਲ ਸੁਣ
ਹੈਰਾਨ ਹੋਏ ਜਿੱਥੇ,
ਕਦਰ ਉਹੀ ਏ
ਅੱਡੀ ਲਾ ਧਰੇ ਜਿੱਥੇ
ਤਿੱਖਾ ਸੰਦ ਉਹੀ ਏ
ਪੁੱਟ ਸੁੱਟੇ ਪੁੱਠੀ ਮੱਤ ਜੋ,
ਜਿੰਦਗੀ ਉਹੀ ਏ
ਰਫਤਾਰ ਜਿਹੜੀ ਫੜੇ
ਕਦੇ ਛੱਡੇ ਉਹ,
ਗੱਲ ਉਹੀ ਏ
ਜਿੱਥੇ ਛੱਡ ਅਧੂਰੀ
ਫ਼ੇਰ ਬੈਠ ਕਦੇ ਸੁਣਾਏ ਜੋ,
ਪਿਆਰ ਉਹੀ ਏ
ਅੱਖਾਂ ਨਾਲ
ਦਿਲ ਨੂੰ ਚੀਰੇ ਜੋ,
ਗੁਲਾਮ ਉਹੀ ਏ
ਜੋ ਮੰਨ ਲਏ ਜੰਜ਼ੀਰ
ਉਸਤੋਂ ਤਕੜੀ ਏ,
ਕਰੀਬ ਉਹੀ ਏ
ਜਿਸਤੋਂ ਸਦੀਆਂ ਦੀ ਦੂਰ ਏ,
ਸੱਚ ਉਹੀ ਏ
ਜੋ ਮੈਂ ਨਾ ਆਖਾਂ
ਤੇ ਤੂੰ ਬੁੱਝੇਂ
ਹਿਰਨ ਦੀ ਕਸਤੂਰੀ ਉਹ,
ਆਕਾਰ ਉਹ
ਜੋ ਬਰਤਨ ਢਾਲ ਲਵੇ,
ਜਗਿਆਸੂ ਉਹ
ਜੋ ਬਹੁਤਾ ਜਾਣਦਾ ਨਈ,
ਸਮਝਣ ਦੇ ਖਿਆਲ ਲਵੇ,
ਕੱਲ੍ਹ ਉਹ ਜਿਸਤੇ
ਯਕੀਨ ਨਾ ਕਰਨਾ,
ਸਦੀਆਂ ਉਹ ਜੋ
ਬੀਤ ਕੇ ਯਾਦਾਂ ਦੇ
ਮਰਤਬਾਨਾਂ ਵਿੱਚ
ਗਈਆਂ ਸੌਂ,
ਲਿਖਤ ਉਹ
ਜਿਸਨੂੰ ਕਹਿ ਜੇ ਕੋਈ
ਵਾਹ! ਕਿਆ ਬਾਤ ਕਹੀ,
ਮਾਸੂਮੀਅਤ ਉਹ
ਜਿਸਨੂੰ ਵੇਖ
ਮਾਸੂਮ ਬਣਨ ਨੂੰ
ਚਿੱਤ ਕਰੇ,
ਇੱਕ ਰਾਜ਼ ਉਹ
ਗੁਆਚੀ ਚਾਬੀ ਦਾ ਚਾਬੀ ਦਾ
ਬੰਦ ਜਿੰਦਰਾ ਜੋ,
ਖੇਤ ਉਹ ਜੋ
ਕਿਸਾਨ ਪਾਲ਼ੇ
ਬਿਨ ਹਾਲੀ ਬੰਜਰ ਉਹ,
ਸੁਆਹ ਨਹੀਂ ਬਿਨ
ਵਾਲ਼ਿਆਂ ਅੱਗ ਤੋਂ,
ਕੌਣ ਜਾਣੇ ਗੁਣ
ਕਿਤਨੇ ਗੁੱਝੇ ਦੱਬੇ ਸੌ,
ਚੱਲ ਹੁਣ ਗੱਲ ਮੁਕਾਈਏ
ਸ਼ਬਾਖੈਰ..
ਫੁਰਸਤ 'ਚ ਮਿਲਾਂਗੇ
ਫ਼ੇਰ ਤੋਂ ਅਸੀਂ ਤੇ ਉਹ।
ਸੁਗਮ ਬਡਿਆਲ
No comments:
Post a Comment
Please do not enter any spam link in the comment box.