ਕੁਝ ਕੱਚੀਆਂ- ਟੁੱਟੀਆਂ ਭੱਜੀਆਂ
ਰੁੱਸੀਆਂ ਥੱਕੀਆਂ ਕਵਿਤਾਵਾਂ,
ਕੁਝ ਜ਼ਿੰਦਗੀ ਦੇ ਭਾਰ ਹੇਠ ਰਹੀਆਂ ਦੱਬੀਆਂ,
ਕੁਝ ਪਲ਼ੀਆਂ ਠੱਠ- ਹਾਸਿਆਂ ਕੋਲ,
ਕੁਝ ਸੁੰਨ ਸਮਾਧੀ ਧਾਰ,
ਫ਼ਕੀਰ ਹੋ ਰਾਹੋ-ਰਾਹ ਪਈਆਂ,
ਕੁਝ ਉਂਂਞ ਅਵਾਰਾ ਆਸ਼ਕ ਵਾਂਗ
ਰੇਤ ਵਿੱਚ ਪਾਣੀ ਵਾਂਗੂ ਰੁਲ਼ ਗਈਆਂ,
ਰਿਸ ਗਈਆਂ ਰੇਤ ਹੀ ਹੋ ਗਈਆਂ,
ਕੁਝ ਕੱਚੀਆਂ- ਪੀਲੀਆਂ ਕਵਿਤਾਵਾਂ...।
ਚਾਰ ਦਿਸ਼ਾਵਾਂ ਵਿੱਚ ਬਿਖਰ ਗਈਆਂ,
ਇੱਕੋ ਫੁੱਲਵਾੜੀ ਵਿੱਚੋਂ ਨਿਕਲ ਫੁੱਲ ਜਿਵੇਂ,
ਕੋਈ ਸ਼ਹਨਸ਼ਾਹਾਂ ਲਈ ਬਣੀਆਂ,
ਕੋਈ ਸਜੀਆਂ ਉੱਤੇ ਸਾਧਾਂ ਦੇ ਡੇਰੇ,
ਤੇ ਫ਼ੇਰ ਕਿਸੇ ਨੂੰ ਮਿੱਧ ਦਿੱਤਾ ਗਿਆ
ਹੇਠਾਂ ਪੈਰੀਂ ਵਾਂਗ ਫੁੱਲਾਂ ਦੇ,
ਕਿਸੇ ਕਿਤਾਬ ਵਿੱਚ ਬੰਦ ਪਏ ਹੋ
ਕਈ ਲਫ਼ਜ਼ ਕੱਚੇ ਸਮਝ ਜੋ ਲਿਖੇ ਸੀ,
ਕੋਈ ਕਿਤਾਬ ਦੇ ਪੰਨਿਆਂ ਵਿੱਚ ਖੂਸਬੋਆਂ
ਗਏ ਕਰ ਵਾਂਗਰ ਇਤਰ ਦੇ,
ਕਈ ਤਹਿਸ ਨਹਿਸ ਹੋ ਗਈਆਂ,
ਕੱਚੀ ਰਬੜ ਜਿਵੇਂ ਕਵਿਤਾਵਾਂ,
ਅਰਥ ਜਿੰਨ੍ਹਾਂ ਦੇ ਕੱਚੇ ਸਨ,
ਕਈ ਅਰਥ ਕੱਢ ਦਿੱਤੇ ਕਈ ਜਿੰਨ੍ਹਾਂ ਦੇ
ਪੜਨੋ ਥੋੜੇ ਅੱਖਰ ਸ਼ਰਮੀਲੇ ਸੀ,
ਉਮਰੇ ਕੱਚੀਆਂ ਜੋ ਕੁਝ ਲਿਖੀਆਂ ਸਨ,
ਕੁਝ ਲਫ਼ਜ਼ਾਂ ਦੇ ਅਰਥ ਭਾਰੇ ਸਨ,
ਜਿਵੇਂ ਸਭ ਉਨ੍ਹਾਂ ਨੂੰ ਪਤਾ ਹੋਣ ਰਹਿਸ
ਬ੍ਰਹਿਮੰਡ ਵਿਗਿਆਨ,
ਰਾਜ਼ ਸਭ ਨਿਰੰਤਰ ਚੱਲੇ ਨਿਰੰਕਾਰ ਦੇ,
ਫੇਰ ਕੁਝ ਜ਼ਿੰਦਗੀ
ਬੈਠ ਕਾਗਜ਼ਾਂ ਕੋਲ ਗਾ ਕੇ
ਹੌਲੀ ਜਿਹੀ ਹੋ ਗਈ।
ਸੁਗਮ ਬਡਿਆਲ
No comments:
Post a Comment
Please do not enter any spam link in the comment box.