Punjabi Poetry | Ishq | Ruhaniyat | Zindagi | Ehsaas - Sugam Badyal
December 21, 2024
ਫੇਰ ਕੀ ?..ਸੋਚ ਜ਼ਿਹਨ ਚ
December 09, 2024
ਨਾਜ਼ੁਕਤਾ'
ਪਿਛਲੀ ਕਹਾਣੀਆਂ ਨਈਂ ਕੋਈ ਪੜਦਾ
ਚਹਿਕਦੇ ਰੁਤਬਿਆਂ ਦੀ ਗੱਲ ਨਾ ਕਰ,
ਨਰਾਜ਼ਗੀ ਨਾਜ਼ੁਕ ਹੁੰਦੀ ਏ ਅੱਜਕੱਲ
ਬੇਕਾਰ ਫਿਲਾਸਫੀਆਂ ਵਰਗੀ ਗੱਲ ਨਾ ਕਰ,
ਭੁੱਖ ਰੁਤਬੇ ਭੁੱਲਾ ਦਿੰਦੀ ਹੈ ਕਿ ਹੈ ਤਾਂ ਢਿੱਡ ਏ
ਮੰਗਦੇ 'ਸ਼ਰਮ' ਉੱਤੇ ਗੱਲ ਨਾ ਕਰ,
ਵਕਤ ਦੀਆਂ ਜੜ੍ਹਾਂ ਪਵਿੱਤਰ ਹੁੰਦੀਆਂ ਨੇ
ਪਤਾ ਨਹੀਂ ਕਦੋਂ ਕਿੱਥੇ ਮੰਨਤਾਂ ਮੰਨ ਉੱਗ ਪੈਂਦੀਆਂ,
ਖੜੇ ਹੋਏ ਲੋਕਾਂ ਨੇ ਵੇਖਣਾ ਈ ਏ
ਧਿਆਨ ਛੱਡ, ਕੰਨ ਆਪਣੀ ਸ਼ਰਤਾਂ 'ਤੇ ਧਰ,
ਨਜ਼ਾਕਤ ਮਕਾਰੀ ਕਰਕੇ ਨਹੀਂ ਮਿਲਦੀ
ਬਹੁਤ ਲੰਮੀਆਂ ਕਤਾਰਾਂ ਵਿੱਚੋਂ ਤੁਰਨਾ ਪੈਂਦਾ,
ਸੁਗਮ ਬਡਿਆਲ
September 20, 2024
ਖਾਲੀਪਣ Khaalipun
ਇਹਨਾਂ ਅੱਖਾਂ ਵਿੱਚ ਅੱਜ ਕੋਈ ਕਹਾਣੀ ਨਹੀਂ ਸੁਣਾਉਣ ਨੂੰ
ਜਾਂ ਇੰਝ ਕਹਾਂ ਕਿ ਕਹਾਣੀ ਸੋਚੀ ਨਈਂ ਅਗਲੀ ਸਵੇਰ ਦੀ।
ਬੱਸ! ਖਾਲੀ ਬਰਤਨ ਨੂੰ ਖਾਲੀ ਰਹਿਣ ਦਿੱਤਾ
ਬੱਸ! ਭਰਨ ਨੂੰ ਦਿਲ ਨਈਂ ਕੀਤਾ।
Qudrat Di Godd / ਕੁਦਰਤ ਦੀ ਗੋਦ
ਚਾਰੇ ਪਾਸੇ ਸਨਾਟਾ, ਇੱਕ ਥਾਂ ਹੈ'ਕੁਦਰਤ ਦੀ ਗੋਦ'
ਜਿੱਥੇ ਸਾਹ ਮੇਰੇ 'ਚ ਵੀ ਅਵਾਜ਼ ਹੈ,
ਚਾਰ ਚੁਫ਼ੇਰੇ ਕੋਈ ਨਹੀਂ, ਬਸ ਮੈਂ ਹਾਂ ਤੇ ਹੈ ਮੇਰਾ ਦਿਲ..
ਜੋ ਇਸ ਸਨਾਟੇ ਨਾਲ ਗੱਲਾਂ ਕਰ ਰਹੇ ਹਨ,
ਕਿਤੇ ਦੂਰ ਕੋਇਲਾਂ ਕੂਕ ਰਹੀਆਂ ਹਨ
ਮੇਰੇ ਇਰਦ ਗਿਰਦ ਦਰਖਤ ਬੂਟੇ ਚੁੱਪ ਕੀਤੇ
ਜਿਵੇਂ ਮੈਨੂੰ ਹੀ ਵੇਖੀ ਜਾ ਰਹੇ ਹਨ I
ਫੁੱਲ ਵੀ ਮੈਨੂੰ ਦੇਖ ਨਿੰਮਾ-ਨਿੰਮਾ ਖਿੜ ਖਿੜਾ ਕੇ ਹੱਸ ਰਹੇ ਹਨ,
ਨਿੰਮੀ-ਨਿੰਮੀ ਸਰਦ ਰੁੱਤ ਵਾਲੀ ਸ਼ੀਤ ਹਵਾ ਮੈਨੂੰ ਠਾਰ ਰਹੀ ਹੈ,
ਘਾਹ ਦੀਆਂ ਪੱਤੀਆਂ ਵੀ ਜਿਵੇਂ ਖੁਸ਼ੀ ਨਾਲ ਨੱਚ ਰਹੀਆਂ ਹਨ,
ਜਿਵੇਂ ਸਾਵਣ 'ਚ ਮੋਰ ਘਾਹ ਦੀ ਨੋਕ ਤੇ ਅੌਸ ਦੀਆਂ ਨਿੱਕੀ ਨਿੱਕੀ ਬੂੰਦਾਂ
ਸੂਰਜ ਦੀ ਚਮਕ ਪੈਣ 'ਤੇ ਇੰਝ ਚਮਕ ਰਹੀਆਂ ਹਨ,
ਜਿਵੇਂ ਧਰਤੀ 'ਤੇ ਕਿਸੇ ਨੇ ਕਿਸੇ ਦੇ ਸੁਆਗਤ 'ਚ
ਫੁੱਲਾਂ ਦੀ ਥਾਂ ਹੀਰੇ-ਸੀਪੀਆਂ ਮੋਤੀ ਸਜਾਏ ਹੋਣ,
ਇਹ ਬੈਂਚ ਵੀ ਖਾਲੀ ਪਏ ਇੱਕ ਦੂਜੇ ਵੱਲ ਝਾਕ ਰਹੇ ਹਨ
ਜਿਵੇਂ ਇਨ੍ਹਾਂ ਨੂੰ ਵੀ ਕਿਸੇ ਦਾ ਇੰਤਜ਼ਾਰ ਹੈ,
ਤੇ ਇੱਕ ਦੂਜੇ ਨੂੰ ਪੁੱਛਦੇ ਹਨ -'ਕੋਈ ਨੀ ਆਇਆ?
'ਸਾਰੇ ਪੰਛੀਆਂ ਦੀ ਚੀਂ-ਚੀਂ,ਕਾਂ-ਕਾਂ,
ਗੁਟਰ-ਗੁਟਰ, ਟਰ-ਰ-ਟਰ ਅwਵਾਜ਼ਾਂ
ਸੰਗੀਤ ਦੇ ਸਾਜ਼ਾਂ ਦੀ ਤਰ੍ਹਾਂ ਸੁਰ ਮਿਲਾ ਰਹੀਆਂ ਹਨ,
ਧਰਤੀ ਦੀ ਹਰਿਆਵਲ ਇੰਝ ਲੱਗ ਰਹੀ ਹੈ
ਜਿਵੇਂ ਦੂਰ ਤੱਕ ਹਰਾ ਕਾਰਪੇਟ ਵਿਛਿਆ ਹੋਇਆ ਹੋਵੇ,
ਇੱਕ ਸੁੱਕਾ, ਕੀੜਿਆਂ ਦਾ ਖਾਧਾ, ਖੋਖਲਾ ਜਿਹਾ ਦਰਖਤ
ਭਾਵੇਂ ਖਤਮ ਹੋਣ ਵਾਲਾ ਹੈ ਪਰ ਉਸਨੇ ਜਿਉਂਣ ਦੀ ਆਸ ਵਿੱਚ
ਸੀਨਾ ਤਾਣੀ ਖੜੇ ਰਹਿਣਾ ਸਿਖਿਆ ਹੋਇਆ ਹੈ,
ਇਸ ਸਮੇਂ ਦੀ ਗਤੀ ਤੋਂ ਜੀਉਂਣ ਦੀ ਆਸ ਨੀ ਛੱਡੀ,
ਭਾਵੇਂ ਉਸ ਦੀਆਂ ਜੜੵw ਸਾਥ ਛੱਡ ਗਈਆਂ,
ਕੀੜੀਆਂ ਤੇ ਕੰਢੇਰ ਸਿਰਫ਼ ਆਪਣੇ ਲਈ ਨਹੀਂ,
ਆਪਣਿਆਂ ਲਈ ਜਿਉਂਦੇ ਹਨ,
ਤਾਂ ਹੀ ਤਾਂ ਜਿੱਥੇ ਅਨਾਜ਼ ਮਿਲਦਾ ਹੈ ਸਾਰੀ ਟੋਲੀ ਸਮੇਤ ਚੱਲਦੀ ਹੈ,
ਕੱਲੵy ਨਾ ਕਦੇ ਖਾਧਾ, ਨਾ ਖਾਣਾ ਚਾਹੁੰਦੇ ਨੇ,
ਏਹ ਘਾਹ ਵਿੱਚੋਂ ਨਿੱਕੀਆਂ ਨਿੱਕੀਆਂ ਫੁੱਲਾਂ ਦੀਆਂ ਪੱਤੀਆਂ
ਸਿਰ ਕੱਢ ਕੇ ਬਾਹਰ ਉਤਾਂਹ ਨੂੰ ਇੰਝ ਝਾਕ ਰਹੀਆਂ ਹਨ,
ਜਿਵੇਂ ਨਿੱਕਾ ਬੱਚਾ ਅੱਡੀਆਂ ਚੁੱਕ ਕੇ ਕੁਝ ਦੇਖਣ ਦੀ ਕੋਸ਼ਿਸ਼ ਕਰਦਾ ਹੈ,
ਇਸ ਸ਼ਾਂਤੀ ਤੋਂ ਦੂਰ ਕਿਤੇ ਭਾਰੀ ਗੜਗੜਾਹਟ ਹੈ, ਸ਼ੋਰ ਹੈ,
ਜਿੱਥੇ ਵਾਪਸ ਮੈਂ ਜਾਣਾ ਨਹੀਂ ਚਾਹੀਦੀ,
ਪਰ ਨਾ ਚਾਹੁੰਦੇ ਵੀ ਉੱਥੇ ਜਾਣਾ ਪੈਣਾ ਹੈ,
ਤਿੱਤਲੀਆਂ ਮੇਰੇ ਆਸ ਪਾਸ ਘੁੰਮ-ਘੁੰਮ,
ਜਿਵੇਂ ਕਹਿ ਰਹੀਆਂ ਹਨ 'ਨਾ ਜਾਅ ਨਾ ਜਾਅ...।
ਸੁਗਮ ਬਡਿਆਲ
parchhawein
ਪਰਛਾਵੇਂ ਅਕਸਰ ਸਕੂਨ ਵੀ ਦਿੰਦੇ ਹਨ ਅਤੇ ਡਰਾਉਂਦੇ ਵੀ ਬਹੁਤ ਹਨ। ਜੇ ਕੋਈ 'ਉਮੀਦ' ਨਾਲ ਭਰਿਆ ਉਡੀਕਦਾ ਹੈ ਤਾਂ ਪਰਛਾਵਾਂ ਵੀ ਇਨਸਾਨ ਦੀ ਹੋਂਦ ਦਾ ਕਾਰਣ ਹੈ। ਜੇ ਪਰਛਾਵੇਂ ਵਿੱਚ ਤੁਸੀਂ ਖੇਡਣਾ ਸਿੱਖਿਆ ਹੈ ਤਾਂ ਇਹ ਤੁਹਾਡੇ ਦੋਸਤ ਹਨ, ਜੇ ਡਰਨਾ, ਤਾਂ ਇਹ ਤੁਹਾਡੇ ਅਤੀਤ ਤੇ ਭਵਿੱਖ ਵਿੱਚ ਜ਼ਹਿਰ।
ਜ਼ਿੰਦਗੀ ਜਿਉਣ ਦਾ ਢੰਗ ਕਿਸ ਨੇ ਤੁਹਾਨੂੰ ਸਿਖਾਇਆ ਹੈ, ਮਾਂ - ਬਾਪ? ਦੋਸਤਾਂ? ਟੀਚਰਜ਼? ਉਹ ਕਿਤਾਬ ਦਾ ਸਾਰ ਹਨ, ਅਧਿਐਨ ਕਰਨ ਵਿੱਚ ਇਹ ਸੋਚ ਬਣਾਉਣ, ਸੰਤੁਲਿਤ ਸੋਚ ਬਣਾਉਣ ਦਾ ਜ਼ਰੀਆ...। ਉਹ ਸਿਰਫ਼ ਜ਼ਿੰਦਗੀ ਦੀ ਦਹਲੀਜ਼ ਉੱਤੇ ਬੜੇ ਪਿਆਰ ਨਾਲ ਤੁਹਾਨੂੰ ਰਵਾਨਾ ਕਰਨ ਆਉਂਦੇ ਹਨ, ਦਹਲੀਜ਼ ਤੋਂ ਪਰਲੇ ਪਾਸੇ ਦੇ ਸਫ਼ਰ ਵਿੱਚ ਸਿਰਫ਼ ਤੁਸੀਂ ਹੀ ਜਾਣਾ ਹੈ। ਉੱਥੇ ਉਹ ਨਾਲ ਨਾਲ ਨਹੀਂ ਤੁਰਦੇ, ਬਾਹਰੋਂ ਹੀ ਅਵਾਜ਼ ਲਾ ਕੇ ਹੌਂਸਲਾ ਵਧਾਉਂਦੇ ਹਨ। ਪਰਲੇ ਪਾਸੇ ਦੇ ਚੱਕਰ ਦੇ ਗੇੜ ਵਿੱਚ ਤੁਸੀਂ ਆਪਣੀ ਕਿਸਮਤ ਦੇ ਪਹਿਰੇਦਾਰ ਹੋ, ਕਿਸਮਤ ਦੋ ਮੂੰਹੀ ਹੈ। ਉਹ ਚੰਗੀ ਨੂੰ ਵੀ ਬੁਰੀ ਬਣਾ ਦਿੰਦੀ ਹੈ ਅਤੇ ਬੁਰੀ ਨੂੰ ਚੰਗੀ, ਕਿਉਂਕਿ ਉਹ ਤੁਹਾਡੀ ਸੋਚ ਅਤੇ ਗੁਣਾਂ ਨੂੰ ਪਰਖਦੀ ਹੈ ਕਿ ਤੁਸੀਂ ਇਸ ਚੱਕਰ ਵਿੱਚ ਆਉਣ ਤੋਂ ਪਹਿਲਾਂ ਕੀ ਸਿੱਖ ਕੇ ਆਏ ਹੋ।
ਤੁਸੀਂ ਇਸ ਚੱਕਰ ਵਿੱਚ ਜਿੱਥੇ ਸਥਿਰਤਾ, ਜਟਿਲਤਾ ਨਾਲ ਸੰਤੁਲਿਤ ਖੜ੍ਹ ਸਕਦੇ ਹੋ, ਉਹੀ ਤੁਹਾਡੀ ਕਿਸਮਤ ਦੀ journey ਹੈ ਅਤੇ ਉਹੀ ਕਿਸਮਤ ਦੀ ਰਾਹ...।
ਕੋਈ ਤੁਹਾਡੇ ਚਿਹਰੇ ਵੱਲ ਨਹੀਂ ਵੇਖਦਾ, ਜਦੋਂ ਤੱਕ ਤੁਸੀਂ ਆਪ ਆਪਣੇ ਆਪ ਨੂੰ ਸਵਿਕਾਰ ਨਹੀਂ ਕਰਦੇ। ਕਿਸੇ ਦੀ ਹਿੰਮਤ ਨਈਂ ਕਿ ਉਹ ਤੁਹਾਡੇ ਔਰੇ ਵਿੱਚੋਂ ਨਿਕਲ ਸਕੇ, ਜਦੋਂ ਤੱਕ ਤੁਸੀਂ ਸੰਤੁਲਿਤ ਅਤੇ ਜਟਿਲ ਨਹੀਂ।
ਚਾਰ ਲੋਕ ਕੀ ਸੋਚਣਗੇ, ਸਾਰੀ ਉਮਰ ਇਸੇ ਵਿੱਚ ਰਹਿ ਜਾਂਦੀ ਹੈ ਤੇ ਉਹੀ ਆਦਤਾਂ ਪਾਲ ਲੈਂਦੇ ਹਾਂ, ਉਹੀ ਕਰਨ ਲੱਗਦੇ ਹਾਂ ਜਿਸ ਤੋਂ ਉਹੀ ਚਾਰ ਲੋਕਾਂ ਦੇ ਚਿਹਰੇ ਕੋਈ ਰੰਗ ਨਾ ਦਿਖਾਉਣ। ਜਿਨ੍ਹਾਂ ਚਾਰ ਲੋਕਾਂ ਦੀ ਸੋਚ ਸੋਚ ਕੇ ਅਸੀਂ ਜਿੰਦਗੀ ਨੂੰ ਆਪਣੀ ਨਾ ਸਮਝ ਕੇ ਉਨ੍ਹਾਂ ਮੁਤਾਬਿਕ ਜਿਉਂਣ ਲੱਗਦੇ ਹਾਂ, ਤਾਂ ਉਹ ਜਿੰਦਗੀ ਵਿਚਕਾਰ ਫੁੱਲਾਂ ਦੇ ਬੂਟੇ ਘੱਟ ਹੀ ਫੁੱਟਦੇ ਹਨ। ਪਰ ਸੱਚ ਜਾਣਨਾ ਉਨ੍ਹਾਂ ਚਾਰ ਲੋਕਾਂ ਨੂੰ ਤੁਹਾਡੀ ਜਿੰਦਗੀ ਵਿੱਚ ਕੋਈ ਦਿਲਚਸਪੀ ਨਹੀਂ, ਉਨ੍ਹਾਂ ਦੀ ਦਿਲਚਸਪੀ ਆਪਾਂ ਸਫਾਈਆਂ ਦੇ ਦੇ ਕੇ ਵਧਾਉਂਦੇ ਹਾਂ।
ਉਨ੍ਹਾਂ ਦੀ ਗੱਲਾਂ ਤੇ ਦਿਲਚਸਪੀ ਦੇ ਸ਼ਕੰਜੇ ਨਾਲ ਹਵਾ ਵਿੱਚ ਛੱਡ ਦਿੱਤਾ ਜਾਵੇ, ਹਵਾ ਮੁਸ਼ਕ ਨਾਲੋਂ ਵਧੇਰੇ ਤਾਕਤਵਰ ਹੈ, ਜਿਆਦਾ ਦੂਰ ਤੱਕ ਨਹੀਂ ਫੈਲਦੀ, ਪਤਾ ਵੀ ਨਹੀਂ ਲੱਗਣਾ।
ਸੁਗਮ ਬਡਿਆਲ
ਫ੍ਸਟੇਸ਼ਨ -
ਮੈਂ ਕਿਤੇ ਵਿਚਕਾਰੋਂ ਗੱਲ ਸ਼ੁਰੂ ਕੀਤੀ, ਜ਼ਿੰਦਗੀ ਵਿੱਚ ਇੱਕ ਮਿਹਨਤੀ ਬੰਦਾ ਕਿੰਨਾ ਸੰਘਰਸ਼ ਕਰ ਰਿਹਾ ਹੈ, ਬਾਕੀ ਤਾਂ ਪਿਛਲੇ ਸਮਿਆਂ ਦੀ ਸਾਂਭੀ ਤਕਦੀਰ ਹੀ ਖਾ ਰਿਹਾ ਹੈ। ਕਈ ਵਾਰ ਫ੍ਸਟਰੇਟ ਹੋਏ ਇੰਝ ਲੱਗਦਾ ਹੈ ਕਿ ਕਲਯੁਗ ਦੀ ਖੇਡ ਵਿੱਚ ਅਸੀਂ ਕੁਝ ਮਾਇਨੇ ਨਹੀਂ ਰੱਖਦੇ, ਸਿਰਫ਼ ਚਵਲ ਤੇ ਕੂੜ ਕਲਯੁੱਗ ਦੇ ਮੁੱਖ ਕਿਰਦਾਰ ਹਨ।
ਦਿਲ ਕਰਦਾ ਸਭ ਕੁਝ ਛੱਡ ਕੇ ਕਿਧਰੇ ਨਿਕਲ ਜਾਓ, ਪਰ ਕਿਧਰੇ ਵੀ ਨਹੀਂ ਜਾਇਆ ਜਾ ਸਕਦਾ। ਦੁਨੀਆਂ ਦੇ ਦੂਜੇ ਕੋਨੇ ਤੇ ਜਾਣ ਲਈ ਵੀ ਤਾਂ ਉਹੀ ਪੈਸਾ ਚਾਹੀਦਾ ਜਿਸ ਵਾਸਤੇ ਭੱਜਣਾ ਚਾਹੁੰਦੇ ਹਾਂ।
Featured Post
ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਭਾਗ ਵੇ
ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਨੇ ਭਾਗ ਵੇ ❤️🌸 ਕੁਝ ਹਸਤੀਆਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਹਾਜ਼ਰੀ ਹੀ ਰੂਹ ਨੂੰ ਚੈਨ ਦੇ ਜਾਂਦੀ ਹੈ। ਉਹ ਸਿਰਫ ਇਨਸਾਨ ਨਹੀਂ ਹੁ...
Popular Posts
-
ਚਾਰੇ ਪਾਸੇ ਸਨਾਟਾ , ਇੱਕ ਥਾਂ ਹੈ ' ਕੁਦਰਤ ਦੀ ਗੋਦ ' ਜਿੱਥੇ ਸਾਹ ਮੇਰੇ ' ਚ ਵੀ ਅਵਾਜ਼ ਹੈ, ਚਾਰ ਚੁਫ਼ੇਰੇ ਕੋਈ ਨਹੀਂ, ਬਸ ਮੈਂ ...
-
'किसी को अजीब किसी को खास लगते हैं बेफिक्रे से अंदाज़ लगते हैं ज़िन्दगी में हर चीज़ के दाम लगते हैं ए- दुनियाँ हम भी आपकी तरह ही है...
-
ਰਾਤ ਦਾ ਸਫ਼ਰ, ਧੁੰਦ ਚ ਲਿਪਤ ਬੱਤੀਆਂ, ਤੇ ਖਾਮੋਸ਼ ਰਸਤਾ — ਕਈ ਵਾਰ ਲੱਗਦਾ ਹੈ ਜਿਵੇਂ ਯਾਦਾਂ ਵੀ ਕਿੰਨੀ ਰਫ਼ਤਾਰ ਨਾਲ ਗੁਜ਼ਰਦੀਆਂ ਨੇ। ਨਾ ਪੂਰੀ ਦਿਸਦੀਆਂ, ਨਾ ਪੂਰੀ ਮਿਟਦ...