July 08, 2026

ਮੌਕਾ/ Mokka

ਇੱਕ ਮੌਕਾ ਮਿਲੇ ਤਾਂ ਚੁੱਕ ਲੈਣਾਂ,
ਸਮਾਂ ਹਰ ਵਾਰ ਦਰਵਾਜ਼ਾ ਨਹੀਂ ਖੋਲ੍ਹਦਾ।

ਇੱਕ ਮੌਕਾ ਪਿਆਰ ਜਤਾਉਣ ਦਾ ਆਵੇ,
ਤਾਂ ਖ਼ਾਮੋਸ਼ੀ 'ਚ ਲਫ਼ਜ਼ਾਂ ਨੂੰ ਨਾ ਰੋਲ੍ਹਣਾ।

ਇੱਕ ਮੌਕਾ ਮਾਫ਼ ਕਰਨ ਦਾ ਆ ਜਾਵੇ,
ਤਾਂ ਅਹੰਕਾਰ ਦੀ ਚੁੱਪ ਨਾ ਪਾਲਣਾ।

ਇੱਕ ਮੌਕਾ ਜ਼ਿੰਦਗੀ ਨੂੰ ਜ਼ਿੰਦਗੀ ਬਣਾਉਣ ਦਾ ਆਵੇ,
ਤਾਂ ਡਰ ਦੀ ਚਾਦਰ 'ਤੇ ਹੀ ਨਾ ਸੌ ਜਾਣਾ।

ਕਿਉਂਕਿ...
ਜ਼ਿੰਦਗੀ ਸਦਾ ਮੌਕੇ ਨਹੀਂ ਦਿੰਦੀ,
ਕਈ ਵਾਰੀ ਸਿਰਫ਼ 'ਇੱਕ ਮੌਕਾ' ਹੀ ਹੁੰਦਾ ਹੈ।

ਉਡਾਨ ਭਰਨ ਨੂੰ ਦਿਲ ਕਰੇਗਾ ਤਾਂ,
ਤਾਕਤਵਰ ਖੰਭਾਂ ਦੇ ਆਕਾਰ ਬਣਨ ਦਾ ਇੰਤਜ਼ਾਰ ਨਾ ਕਰਨਾ।

ਉਹਨਾਂ ਨਿੱਕੇ ਜਿਹੇ ਹੌਸਲਿਆਂ ਨੂੰ ਹੀ ਖੰਭ ਬਣਾ ਲੈਣਾ,
ਕਿਉਂਕਿ ਉੱਚਾਈਆਂ ਹਮੇਸ਼ਾ ਵੱਡੇ ਖੰਭਾਂ ਨਾਲ ਨਹੀਂ,
ਵੱਡੇ ਹੌਸਲਿਆਂ ਨਾਲ ਛੁਹੀਆਂ ਜਾਂਦੀਆਂ ਹਨ।

ਪਹਿਲਾ ਕਦਮ ਭਾਵੇਂ ਕੰਬਦਾ ਹੋਵੇ,
ਪਰ ਉਹੀ ਹਰ ਮੰਜ਼ਿਲ ਦੀ ਸ਼ੁਰੂਆਤ ਹੁੰਦਾ ਹੈ।

ਮੌਕਿਆਂ ਦੀ ਉਡੀਕ ਵਿੱਚ ਉਮਰ ਨਾ ਗੁਜ਼ਾਰੀਂ,
ਆਪਣੀ ਹਿੰਮਤ ਨਾਲ ਮੌਕੇ ਪੈਦਾ ਕਰਨਾ ਸਿੱਖ ਲੈਣਾ।

ਕਿਉਂਕਿ...
ਜੋ ਲੋਕ ਇੱਕ ਮੌਕੇ ਨੂੰ ਪਛਾਣ ਲੈਂਦੇ ਹਨ,
ਉਹੀ ਆਪਣੀ ਤਕਦੀਰ ਦੀ ਕਹਾਣੀ ਆਪ ਲਿਖਦੇ ਹਨ।

No comments:

Post a Comment

Please do not enter any spam link in the comment box.