July 24, 2022

ਰਾਹਾਂ ਤੇ ਇੰਤਜ਼ਾਰ / Raaha'n te Intzaar

ਰੋਜ਼ ਉਨ੍ਹਾਂ ਰਾਹਾਂ ਤੇ ਤਕ ਕੇ
ਖੜ ਕੇ, ਮੁੜ ਆਉਂਦੀ ਹਾਂ,


ਅਸਮਾਨ ਦੇ ਕੋਲ
ਉਸ ਬਾਰੇ ਸੁਨੇਹਾ ਛੱਡ ਆਉਂਦੀ ਹਾਂ,.


ਨਰਾਜ਼ ਨਹੀਂ, ਬਸ!
ਦਿਲ ਅਧੂਰੇ ਦਾ ਗਮ
ਹਵਾਵਾਂ ਹਵਾਲੇ ਰੱਖ ਆਉਂਦੀ ਹਾਂ,


ਪਾਕ ਨੂਰ ਅਵੱਲੀ ਰੂਹਾਂ ਦੇ ਮਿਲਣ ਦੀ ਧਰਤ
ਕਹਾਣੀ ਸੱਚ ਮੰਨਦੀ ਹਾਂ,


ਤਾਂਹੀ ਤਾਂ ਇੰਤਜ਼ਾਰ ਕਰਦੇ
ਪਤਾ ਨਹੀਂ ਕਿੰਨਾ ਚਿਰ
ਸੁੰਨ ਬੈਠ ਕਿਸੇ ਦੀਆਂ ਸੋਚਾਂ ਵਿੱਚ
ਕੱਢ ਆਉਂਦੀ ਹਾਂ।


ਹਨ੍ਹੇਰ ਉੱਤੇ ਵੀ ਕਦੇ ਗੁੱਸਾ ਨਾ ਆਇਆ
ਉਹ ਵੀ ਤਾਂ ਮੇਰੇ ਵਰਗੇ ਹੋ ਗਏ ਹਨ,


ਰੋਸ਼ਨੀ ਦੇ ਇੰਤਜ਼ਾਰ ਵਿੱਚ 
ਕਿੰਨੇ ਸਾਹ ਕਾਲੇ ਹੋ ਗਏ ਨੇ।

No comments:

Post a Comment

Please do not enter any spam link in the comment box.