Advertisement

Featured Post

ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਭਾਗ ਵੇ

ਹਾਣ ਦਿਆਂ ਫੁੱਲਾਂ ਦੇ ਵੀ ਆਪ ਦੇ ਨੇ ਭਾਗ ਵੇ ❤️🌸 ਕੁਝ ਹਸਤੀਆਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਹਾਜ਼ਰੀ ਹੀ ਰੂਹ ਨੂੰ ਚੈਨ ਦੇ ਜਾਂਦੀ ਹੈ। ਉਹ ਸਿਰਫ ਇਨਸਾਨ ਨਹੀਂ ਹੁ...

May 25, 2020

ਅਹਿਸਾਸ ਦੀ ਗੱਲ Ehsaas Di Gall

ਅਹਿਸਾਸ ਦੀ ਗੱਲ ਹੈ ਕਿ ਸਾਨੂੰ ਕੀ ਚਾਹੀਦਾ ਹੈ ਪਰ ਹਾਲੇ ਵੀ ਅਹਿਸਾਸ ਨਹੀਂ ਕਿ ਸਾਨੂੰ ਕੀ ਚਾਹੀਦਾ ਹੈ। ਅਸੀਂ ਚੀਜ਼ ਦੇ ਮੁੱਲ ਦਾ ਅਹਿਸਾਸ ਉਦੋਂ ਕਰਦੇ ਹਾਂ ਜਦੋਂ ਉਹ ਸਾਡੇ ਪਰਛਾਵਿਆਂ ਤੋਂ ਬਹੁਤ ਦੂਰ ਨਿਕਲ ਜਾਂਦੀਆਂ ਹਨ।

ਕੁਦਰਤ ਹਰ ਵਕਤ ਇਹ ਅਹਿਸਾਸ ਦੁਆਉਂਦੀ ਆ ਰਹੀ ਹੈ ਕਿ ਸਾਨੂੰ ਕੀ ਚਾਹੀਦਾ ਹੈ ਪਰ ਅਸੀਂ ਕੁਝ ਖੋਏ ਵਗੈਰ ਉਸ ਦੀ ਅਹਮੀਅਤ ਨੂੰ ਜਾਂਚਣ ਦੀ ਕੋਸ਼ਿਸ਼ ਨਹੀਂ ਕਰਦੇ। ਭਵਿੱਖ ਵਿੱਚ ਵਾਪਰਨ ਵਾਲੀ ਕਸੋਟੀਆਂ ਨੂੰ ਸਿਆਣੇ ਲੋਕਾਂ ਨੇ ਆਪਣੇ ਆਪਣੇ ਢੰਗ ਨਾਲ ਸਦੀਆਂ ਦਰ ਸਦੀਆਂ, ਪੀੜੀ ਦਰ ਪੀੜੀ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਸਾਡੇ ਸਾਹਿਤ, ਸੱਭਿਆਚਾਰਕ ਕਹਾਣੀਆਂ - ਕਹਾਵਤਾਂ ਰਾਹੀਂ।

ਉਦਾਹਰਣ ਵਜੋਂ, ਬਜ਼ੁਰਗ ਕਿਹਾ ਕਰਦੇ ਸਨ ਕਿ 'ਇਲਾਜ਼ ਨਾਲੋਂ ਪਰਹੇਜ਼ ਚੰਗਾ'।

ਉਨ੍ਹਾਂ ਦੀ ਕਥਨੀ ਹੁਣ ਤੱਕ ਮੰਨੀ ਜਾਂਦੀ ਹੈ ਕਿ ਬਜ਼ੁਰਗਾਂ ਨੇ ਜੋ ਕਿਹਾ ਸੀ ਸਹੀ ਕਿਹਾ ਸੀ। ਪਰ ਅਸੀਂ ਸੁਣਦੇ ਹਾਂ,ਪੜੵਦੇ ਹਾਂ ਪਰ ਅਮਲ ਕਰਨਾ ਸਾਡੀ ਫਿਤਰਤ ਤੋਂ ਬਾਹਰ ਹੋ ਗਿਆ ਹੈ।


 - ਸੁਗਮ ਬਡਿਆਲ 🌸

No comments:

Post a Comment

Please do not enter any spam link in the comment box.

Popular Posts